ਭਾਰੀ ਕਢਾਈ ਵਾਲੇ ਲਹਿੰਗਾ 'ਚ Himanshi Khurana ਨੇ ਢਾਹਿਆ ਸੋਸ਼ਲ ਮੀਡੀਆ 'ਤੇ ਕਹਿਰ, ਵੇਖੋ ਖੂਬਸੂਰਤ ਤਸਵੀਰਾਂ
ਪੰਜਾਬੀ ਐਕਟਰਸ ਤੇ BB ਫੇਮ ਹਿਮਾਂਸ਼ੀ ਖੁਰਾਣਾ ਨੇ ਇੰਡਸਟਰੀ 'ਚ ਧਮਾਲ ਮਚਾ ਦਿੱਤੀ ਹੈ, ਜਿਸ ਨੇ ਨਾ ਸਿਰਫ ਆਪਣੀ ਅਦਾਕਾਰੀ ਨਾਲ ਸਗੋਂ ਆਪਣੇ ਅੰਦਾਜ਼ ਨਾਲ ਵੀ ਸਾਰਿਆਂ ਦਾ ਦਿਲ ਜਿੱਤ ਲਿਆ ਹੈ।
Download ABP Live App and Watch All Latest Videos
View In Appਐਕਟਰਸ ਆਪਣੇ ਵੈਸਟਰਨ ਤੇ ਐਥਨਿਕ ਆਊਟਫਿੱਟਸ 'ਚ ਖੂਬਸੂਰਤ ਲੱਗਦੀ ਹੈ ਤੇ ਆਮ ਤੌਰ 'ਤੇ ਸਾਨੂੰ ਵੱਡੇ ਫੈਸ਼ਨੇਬਲ ਆਊਟਫਿੱਟ ਵਿੱਚ ਦਿਖਾਈ ਦਿੰਦੀ ਹੈ।
ਹਿਮਾਂਸ਼ੀ ਦੇ ਫੈਸ਼ਨ ਸਟੇਟਮੈਂਟਸ ਹਰ ਕਿਸੇ ਨੂੰ ਖੂਬ ਪਸੰਦ ਆਉਂਦੇ ਹਨ। ਹਾਲ ਹੀ 'ਚ ਉਹ ਲਾਲ-ਸੁਨਹਿਰੀ ਤੇ ਮੈਟੇਲਿਕ ਪਹਿਰਾਵੇ 'ਚ ਇੱਕ ਸੁੰਦਰ ਅਪਸਰਾ ਜਿਹੀ ਨਜ਼ਰ ਆਈ। ਇਸ ਦੀਆਂ ਤਸਵੀਰਾਂ ਉਸ ਨੇ ਆਪਣੇ ਸੋਸ਼ਨ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
ਆਸ਼ਾ ਗੌਤਮ ਦੇ ਡਿਜ਼ਾਈਨ ਕੀਤੇ ਲਹਿੰਗੇ 'ਚ ਹਿਮਾਂਸ਼ੀ ਦਾ ਅੰਦਾਜ਼ ਕਾਫੀ ਵੱਖਰਾ ਸੀ। ਇਸ ਦੇ ਲਹਿੰਗੇ 'ਤੇ ਭਾਰੀ ਕਢਾਈ ਦਾ ਕੰਮ, ਜਿਓਮੈਟ੍ਰਿਕ ਪੈਟਰਨ, ਕਮਰ 'ਤੇ ਸ਼ਸ਼ੋਭਿਤ ਪੱਟੀ ਬਾਰਡਰ ਤੇ ਖੰਭਾਂ ਦੇ ਸ਼ਿੰਗਾਰ ਹੋਇਆ ਸੀ।
ਉਸ ਨੇ ਇਸ ਨੂੰ ਇੱਕ ਮੇਲ ਖਾਂਦੀ ਹੱਥ-ਕਢਾਈ ਵਾਲੀ ਨੈਕਲਾਈਨ ਨਾਲ ਕੰਬਾਈਨ ਕੀਤਾ। ਉਸਨੇ ਇਸ ਦੇ ਨਾਲ ਇੱਕ ਸ਼ਾਨਦਾਰ ਮਸਟਰਡ ਕਲਰ ਦਾ ਦੁਪੱਟਾ ਲਿਆ ਜਿਸ ਦੇ ਬਾਰਡਰ 'ਤੇ ਕੰਮ ਹੋਇਆ ਸੀ। ਇੱਕ ਹੋਰ ਚੀਜ਼ ਜਿਸ ਨੇ ਉਸ ਦੇ ਫੋਟੋਸ਼ੂਟ ਵਿੱਚ ਤਾਕਤ ਪਾਈ ਤੇ ਉਹ ਹੈ ਮੋਰ ਦਾ ਖੰਭ ਜੋ ਉਸ ਨੇ ਫੜਿਆ ਹੋਇਆ ਹੈ।
ਇਸ ਤੋਂ ਇਲਾਵਾ ਜਿਸ ਚੀਜ਼ ਨੇ ਸਾਡਾ ਧਿਆਨ ਖਿੱਚਿਆ ਉਹ ਹੈ Urban Mutiyar ਦੇ ਗਹਿਣਿਆਂ ਨੇ। ਭਾਰੀ ਚੋਕਰ ਸੈੱਟ, ਮਾਥਾ ਪੱਤੀ, ਮਾਂਗ ਟਿਕਾ ਨੇ ਉਸ ਦੀ ਲੁੱਕ ਨੂੰ ਹੋਰ ਆਕਰਸ਼ਕ ਬਣਾ ਦਿੱਤਾ।
ਹਿਮਾਂਸ਼ੀ ਨੇ ਕੰਟੋਰਡ ਗੱਲ੍ਹਾਂ, ਨੀਲੀਆਂ ਅੱਖਾਂ ਤੇ ਆਪਣੇ ਬੁੱਲ੍ਹਾਂ 'ਤੇ ਨਿਊਡ ਲਿਪਸਟਿਕ ਦੀ ਵਰਤੋਂ ਕੀਤੀ। ਹਿਮਾਂਸ਼ੀ ਦੇ ਹੇਅਰ ਸਟਾਈਲ ਦੀ ਗੱਲ ਕਰੀਏ ਤਾਂ ਉਸ ਨੇ ਆਪਣੇ ਵਾਲ ਢਿੱਲੇ ਬੰਨ੍ਹੇ ਹੋਏ ਸੀ।