Tunka Tunka Film Release: ‘ਤੁਣਕਾ ਤੁਣਕਾ’ ਕੋਰੋਨਾ ਦੀ ਦੂਜੀ ਲਹਿਰ ਮਗਰੋਂ ਰਿਲੀਜ਼ ਹੋਣ ਵਾਲੀ ਪਹਿਲੀ ਪੰਜਾਬੀ ਫ਼ਿਲਮ
ਚੰਡੀਗੜ੍ਹ: ਹਰਦੀਪ ਗਰੇਵਾਲ (Hardeep Grewal) ਤੇ ਹਸ਼ਨੀਨ ਚੌਹਾਨ ਦੀ ਮੁੱਖ ਭੂਮਿਕਾ ਵਾਲੀ ਫਿਲਮ ‘Tunka-Tunka’, ਫਤਿਹ ਸਿੰਘ ਸਿੱਧੂ ਦੀ ਕਹਾਣੀ ਹੈ ਜੋ ਰਾਸ਼ਟਰੀ ਪੱਧਰ ਦੇ ਸਾਈਕਲਿਸਟ ਬਣਨ ਦੇ ਸੁਫ਼ਨੇ ਦੇਖਦੇ ਹਨ।
Download ABP Live App and Watch All Latest Videos
View In Appਉਸ ਦੇ ਪਿਤਾ ਇੱਕ ਗਰੀਬ ਕਿਸਾਨ ਹਨ ਜੋ ਚਾਹੁੰਦੇ ਹਨ ਕਿ ਉਹ ਇਸ ਦੀ ਬਜਾਏ ਪੜ੍ਹਾਈ ਕਰੇ। ਫਤਿਹ ਦੀ ਪ੍ਰਤਿਭਾ ਨੂੰ ਇੱਕ ਪੇਸ਼ੇਵਰ ਸਾਈਕਲਿੰਗ ਕੋਚ ਵੇਖਦਾ ਹੈ, ਜੋ ਜ਼ੋਰ ਦੇ ਕੇ ਕਹਿੰਦਾ ਹੈ ਕਿ ਉਹ ਸਿਖਲਾਈ ਲਈ ਅਕਾਦਮੀ ਵਿੱਚ ਸ਼ਾਮਲ ਹੋਏ।
ਗੈਰੀ ਖਟਰਾਓ ਵੱਲੋਂ ਨਿਰਦੇਸ਼ਤ, ਫਿਲਮ ਪ੍ਰਸਿੱਧ ਗਾਇਕ ਤੇ ਗੀਤਕਾਰ ਗਰੇਵਾਲ ਦੁਆਰਾ ਲਿਖੀ ਅਤੇ ਨਿਰਮਿਤ ਕੀਤੀ ਗਈ ਹੈ ਤੇ ਇਹ ਅਜਿਹੀ ਪਹਿਲੀ ਫ਼ਿਲਮ ਵੀ ਹੈ, ਜਿਸ ਵਿੱਚ ਉਨ੍ਹਾਂ ਅਦਾਕਾਰੀ ਕੀਤੀ ਹੈ।
ਇਸ ਫ਼ਿਲਮ ਨੇ 16 ਜੁਲਾਈ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣਾ ਸੀ ਪਰ ਇਸ ਨੂੰ ਅੱਜ, 5 ਅਗਸਤ ਨੂੰ ਰਿਲੀਜ਼ ਕੀਤਾ ਗਿਆ ਹੈ; ਜਿਸ ਨਾਲ ਇਹ ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਤੋਂ ਬਾਅਦ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਪਹਿਲੀ ਪੰਜਾਬੀ ਫਿਲਮ ਬਣ ਗਈ ਹੈ।
ਪੀਵੀਆਰ ਸਿਨੇਮਾ ਨੇ ਟਵਿੱਟਰ 'ਤੇ ਇਸ ਦੀ ਰਿਲੀਜ਼ ਦਾ ਐਲਾਨ ਸ਼ੇਅਰ ਕੀਤਾ। ਫ਼ਿਲਮ ਦੇ ਦੋਵੇਂ ਮੁੱਖ ਕਲਾਕਾਰਾਂ ਨੇ ਪ੍ਰਸ਼ੰਸਕਾਂ ਨੂੰ ਸਿਨੇਮਾਘਰਾਂ ਵਿੱਚ ਫਿਲਮ ਦੇਖਣ ਦੀ ਬੇਨਤੀ ਕੀਤੀ।
ਗਰੇਵਾਲ ਨੇ ਤਿੰਨ ਸਾਲਾਂ ਦੇ ਦੌਰਾਨ ਆਪਣੀ ਭੂਮਿਕਾ ਲਈ ਵੱਡੀਆ ਤਬਦੀਲੀਆਂ ਕੀਤੀਆਂ। ਉਸ ਨੂੰ ਫਿਲਮ ਵਿੱਚ ਇੱਕ ਖਾਸ ਵਰਗ ਲਈ ਬਹੁਤ ਕਮਜ਼ੋਰ ਦਿਸਣ ਦੀ ਜ਼ਰੂਰਤ ਸੀ ਤੇ ਫਿਰ ਹੌਲੀ-ਹੌਲੀ ਉਸ ਨੇ ਆਪਣਾ ਭਾਰ ਮੁੜ ਵਧਾਇਆ ਤੇ ਇੱਕ ਐਥਲੀਟ ਨੂੰ ਦਰਸਾਉਣ ਲਈ ਕਾਫ਼ੀ ਫਿੱਟ ਹੋ ਗਿਆ।