ਪੜਚੋਲ ਕਰੋ
Advertisement

Afsana Khan: ਅਫਸਾਨਾ ਖਾਨ ਦੀ 'Glam Look' ਚਰਚਾ 'ਚ, ਰੈੱਡ ਡ੍ਰੈਸ 'ਚ ਢਾਇਆ ਕਹਿਰ
Afsana Khan Glam Look: ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਆਪਣੀ ਉੱਚੀ ਅਤੇ ਸੁੱਚੀ ਗਾਇਕੀ ਨਾਲ ਦੁਨੀਆ ਭਰ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਉਹ ਅੱਜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਅਫਸਾਨਾ ਖਾਨ ਉਨ੍ਹਾਂ ਗਾਇਕਾ ਦੀ ਸੂਚੀ ਵਿੱਚ ਸ਼ਾਮਲ..

Afsana khan glam look
1/8

Afsana Khan Glam Look: ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਆਪਣੀ ਉੱਚੀ ਅਤੇ ਸੁੱਚੀ ਗਾਇਕੀ ਨਾਲ ਦੁਨੀਆ ਭਰ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਉਹ ਅੱਜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਅਫਸਾਨਾ ਖਾਨ ਉਨ੍ਹਾਂ ਗਾਇਕਾ ਦੀ ਸੂਚੀ ਵਿੱਚ ਸ਼ਾਮਲ ਹੈ, ਜਿਸਨੇ ਆਪਣੀ ਆਵਾਜ਼ ਨਾਲ ਹਰ ਗਾਣੇ ਨੂੰ ਹਿੱਟ ਬਣਾਇਆ।
2/8

ਉਹ ਆਪਣੇ ਗੀਤਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ਰਾਹੀਂ ਦਰਸ਼ਕਾਂ ਨਾਲ ਜੁੜੀ ਰਹਿੰਦੀ ਹੈ। ਇਸ ਵਿਚਕਾਰ ਅਫਸਾਨਾ ਵੱਲੋਂ ਆਪਣੇ ਗਲੈਮ ਲੁੱਕ ਦੀ ਖੂਬਸੂਰਤ ਝਲਕ ਦਿਖਾਈ ਗਈ ਹੈ। ਜਿਸ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਤੁਸੀ ਵੀ ਵੇਖੋ ਇਹ ਤਸਵੀਰਾਂ...
3/8

ਅਫਸਾਨਾ ਖਾਨ ਨੇ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, ਮੈਂ ਫੇਵਰਟ ਹੂੰ ਅੱਲ੍ਹਾ ਕੀ...
4/8

ਗਾਇਕਾ ਵੱਲੋਂ ਸਾਂਝੀਆਂ ਕੀਤੀਆਂ ਗਲੈਮ ਲੁੱਕ ਤਸਵੀਰਾਂ ਨੂੰ ਪ੍ਰਸ਼ੰਸ਼ਕ ਵੀ ਖੂਬ ਪਿਆਰ ਦੇ ਰਹੇ ਹਨ।
5/8

ਅਫਸਾਨਾ ਦੀਆਂ ਤਸਵੀਰਾਂ ਉੱਪਰ ਪਤੀ ਸਾਜ਼ ਵੱਲੋਂ ਵੀ ਕਮੈਂਟ ਕੀਤਾ ਗਿਆ ਹੈ। ਉਨ੍ਹਾਂ ਕਮੈਂਟ ਕਰ ਹਾਰਟ ਦੇ ਇਮੋਜ਼ੀ ਬਣਾਏ ਹਨ।
6/8

ਇਸ ਤੋਂ ਇਲਾਵਾ ਪ੍ਰਸ਼ੰਸ਼ਕ ਕਮੈਂਟ ਕਰ ਅਫਸਾਨਾ ਦੀ ਇਸ ਲੁੱਕ ਦੀ ਖੂਬ ਤਾਰੀਫ਼ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ਬਹੁਤ ਵਧੀਆ ਹਮੇਸ਼ਾ ਮੁਸਕੁਰਾਉਂਦੇ ਰਹੋ।
7/8

ਦੱਸ ਦੇਈਏ ਕਿ ਅਫਸਾਨਾ ਖਾਨ ਆਪਣੇ ਗੀਤਾਂ ਦੇ ਨਾਲ-ਨਾਲ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨਾਲ ਆਪਣੇ ਭੈਣ-ਭਰਾ ਦੇ ਰਿਸ਼ਤੇ ਨੂੰ ਲੈ ਸੁਰਖੀਆਂ ਵਿੱਚ ਰਹੀ। ਉਹ ਅਕਸਰ ਕਲਾਕਾਰ ਦੀ ਯਾਦ ਵਿੱਚ ਕੋਈ-ਨਾ-ਕੋਈ ਪੋਸਟ ਸਾਂਝੀ ਕਰਦੀ ਰਹਿੰਦੀ ਹੈ।
8/8

ਵਰਕਫਰੰਟ ਦੀ ਗੱਲ ਕਰਿਏ ਤਾਂ ਅਫਸਾਨਾ ਖਾਨ 28 ਅਪ੍ਰੈਲ ਨੂੰ ਇੱਕ ਕੰਨਸਰਟ ਦਾ ਹਿੱਸਾ ਬਣੇਗੀ। ਜਿਸ ਵਿੱਚ ਬੱਬੂ ਮਾਨ, ਹਿਮਾਂਸ਼ੀ ਖੁਰਾਣਾ ਵੀ ਦਿਖਾਈ ਦੇਣਗੇ। ਇਸਦੀ ਪੋਸਟ ਗਾਇਕਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਵਿੱਚ ਸਾਂਝੀ ਕੀਤੀ ਗਈ ਹੈ।
Published at : 11 Apr 2023 10:56 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਪੰਜਾਬ
ਸਿਹਤ
Advertisement
ਟ੍ਰੈਂਡਿੰਗ ਟੌਪਿਕ
