Jordan Sandhu: ਜੌਰਡਨ ਸੰਧੂ ਨੇ ਜਨਮਦਿਨ ਮੌਕੇ Wish ਕਰਨ ਵਾਲਿਆਂ ਦਾ ਕੀਤਾ ਧੰਨਵਾਦ, ਪਤਨੀ ਨਾਲ ਸਾਂਝੀ ਕੀਤੀ ਖੂਬਸੂਰਤ ਤਸਵੀਰ
ਇਸ ਮੌਕੇ ਪੰਜਾਬੀ ਸਿਨੇਮਾ ਜਗਤ ਨਾਲ ਜੁੜੇ ਸਿਤਾਰਿਆਂ ਸਣੇ ਪ੍ਰਸ਼ੰਸਕਾਂ ਵੱਲੋਂ ਕਲਾਕਾਰ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ। ਹੁਣ ਕਲਾਕਾਰ ਵੱਲ਼ੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ਹੈ।
Download ABP Live App and Watch All Latest Videos
View In Appਦਰਅਸਲ, ਜੌਰਡਨ ਸੰਧੂ ਨੇ ਆਪਣੀ ਪਤਨੀ ਨਾਲ ਖੂਬਸੂਰਤ ਤਸਵੀਰ ਸ਼ੇਅਰ ਕਰਦੇ ਹੋਏ ਪ੍ਰਸ਼ੰਸਕਾਂ ਸਣੇ ਸਿਨੇਮਾ ਜਗਤ ਦੇ ਸਿਤਾਰਿਆਂ ਦਾ ਧੰਨਵਾਦ ਕੀਤਾ।
ਪੰਜਾਬੀ ਗਾਇਕ ਨੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਸ਼ੁਭਕਾਮਨਾਵਾਂ ਅਤੇ ਪਿਆਰ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਮੇਰੇ ਜਨਮਦਿਨ ਨੂੰ ਖਾਸ ਬਣਾਉਣ ਲਈ ਤੁਹਾਡਾ ਅਤੇ ਪੂਰੇ ਪਰਿਵਾਰ ਦਾ ਧੰਨਵਾਦ ❤️🌹🎂...
ਹਾਲਾਂਕਿ ਕਲਾਕਾਰ ਦੀ ਇਸ ਪੋਸਟ ਉੱਪਰ ਅੱਜ ਵੀ ਦਰਸ਼ਕ ਕਮੈਂਟ ਕਰ ਜਨਮਦਿਨ ਵਿਸ਼ ਕਰ ਰਹੇ ਹਨ।
ਅਦਾਕਾਰਾ ਰੁਬੀਨਾ ਬਾਜਵਾ ਨੇ ਜੌਰਡਨ ਦੀ ਪੋਸਟ ਉੱਪਰ ਕਮੈਂਟ ਕਰਦੇ ਹੋਏ ਲਿਖਿਆ, ਹੈਪੀ ਬਰਥ੍ਡੇ ਜੌਰਡਨ...
ਜੌਰਡਨ ਸੰਧੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਗੀਤਾਂ ਦੇ ਨਾਲ-ਨਾਲ ਉਹ ਫ਼ਿਲਮ ਇੰਡਸਟਰੀ ‘ਚ ਵੀ ਸਰਗਰਮ ਹਨ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਵਿਖਾ ਚੁੱਕੇ ਹਨ।
ਹਾਲ ਹੀ ਵਿੱਚ ਕਲਾਕਾਰ ਦਾ ਗੀਤ ਫ੍ਰੀ ਫਲੋਅ ਅਤੇ ਤਾਰੀਫ਼ਾ ਰਿਲੀਜ਼ ਹੋਇਆ ਹੈ। ਜਿਸ ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ ਕਲਾਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਵਿੱਚ ਐਕਟਿਵ ਰਹਿੰਦੇ ਹਨ।