Master Saleem Birthday: ਮਾਸਟਰ ਸਲੀਮ ਦਾ ਜਨਮਦਿਨ ਅੱਜ, ਇਸ ਗੀਤ ਨੇ ਬਣਾਇਆ ਸੁਪਰਸਟਾਰ
13 ਜੁਲਾਈ 1980 ਨੂੰ ਜਲੰਧਰ ਦੇ ਸ਼ਾਹਕੋਟ ਵਿੱਚ ਜਨਮੇ ਮਾਸਟਰ ਸਲੀਮ ਨੂੰ ਸਲੀਮ ਸ਼ਹਿਜ਼ਾਦਾ ਵਜੋਂ ਵੀ ਜਾਣਿਆ ਜਾਂਦਾ ਹੈ। ਬਰਥ੍ਡੇ ਸਪੈਸ਼ਲ ਵਿੱਚ, ਅਸੀਂ ਤੁਹਾਨੂੰ ਮਾਸਟਰ ਸਲੀਮ ਦੇ ਜੀਵਨ ਦੀਆਂ ਕੁਝ ਕਹਾਣੀਆਂ ਤੋਂ ਜਾਣੂ ਕਰਵਾ ਰਹੇ ਹਾਂ।
Download ABP Live App and Watch All Latest Videos
View In Appਸੰਗੀਤ ਦੀ ਦੁਨੀਆ 'ਚ ਚੰਗਾ ਨਾਂ ਕਮਾਉਣ ਵਾਲੇ ਮਾਸਟਰ ਸਲੀਮ ਨੂੰ ਬਚਪਨ 'ਚ ਹੀ ਸੰਗੀਤ ਦੀ ਤਲੀਮ ਮਿਲਣੀ ਸ਼ੁਰੂ ਹੋ ਗਈ ਸੀ।
ਦਰਅਸਲ, ਉਨ੍ਹਾਂ ਦੇ ਪਿਤਾ ਉਸਤਾਦ ਪੂਰਨ ਸ਼ਾਹ ਕੋਟੀ ਪ੍ਰਸਿੱਧ ਸੂਫੀ ਗਾਇਕ ਹਨ, ਜਿਨ੍ਹਾਂ ਨੇ ਲੋਕ ਗਾਇਕ ਹੰਸ ਰਾਜ ਹੰਸ, ਜਸਬੀਰ ਜੱਸੀ, ਸਾਬਰ ਕੋਟੀ ਅਤੇ ਦਿਲਜਾਨ ਨਾਲ ਵੀ ਜੁਗਲਬੰਦੀ ਕਰ ਚੁੱਕੇ ਹਨ। ਜਦੋਂ ਮਾਸਟਰ ਸਲੀਮ ਮਹਿਜ਼ ਛੇ ਸਾਲ ਦਾ ਸੀ, ਉਸ ਸਮੇਂ ਉਸ ਨੇ ਸੰਗੀਤਕ ਨੋਟ ਸਿੱਖਣਾ ਅਤੇ ਸਮਝਣਾ ਸ਼ੁਰੂ ਕਰ ਦਿੱਤਾ ਸੀ।
ਸ਼ਹਿਜ਼ਾਦਾ ਸਲੀਮ ਨੇ ਬਠਿੰਡਾ ਦੂਰਦਰਸ਼ਨ ਦੇ ਉਦਘਾਟਨੀ ਸਮਾਰੋਹ ਦੌਰਾਨ ਆਪਣਾ ਗੀਤ ‘ਚਰਖੇ ਦੀ ਘੂਕ’ ਗਾ ਕੇ ਆਪਣੀ ਪਹਿਲੀ ਪੇਸ਼ਕਾਰੀ ਦਿੱਤੀ। ਉਸ ਸਮੇਂ ਉਹ ਸਿਰਫ਼ ਸੱਤ ਸਾਲ ਦੇ ਸਨ, ਜਿਸ ਤੋਂ ਬਾਅਦ ਉਨ੍ਹਾਂ ਦਾ ਨਾਂ ਮਾਸਟਰ ਸਲੀਮ ਰੱਖਿਆ ਗਿਆ।
ਇਸ ਪ੍ਰਦਰਸ਼ਨ ਤੋਂ ਬਾਅਦ ਮਾਸਟਰ ਸਲੀਮ ਨੇ ਝਿਲਮਿਲ ਤਾਰੇ ਵਰਗੇ ਟੀਵੀ ਸ਼ੋਅ ਵਿੱਚ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਹ ਸਿਰਫ਼ 10 ਸਾਲ ਦੇ ਸਨ, ਉਨ੍ਹਾਂ ਦੀ ਪਹਿਲੀ ਐਲਬਮ ‘ਚਰਖੇ ਦੀ ਘੂਕ’ ਰਿਲੀਜ਼ ਹੋਈ, ਜੋ ਹਿੱਟ ਹੋ ਗਈ। ਇਸ ਤੋਂ ਬਾਅਦ ਉਸ ਨੇ ਦੁਨੀਆਂ ਭਰ ਵਿੱਚ ਖੂਬ ਨਾਂਅ ਕਮਾਇਆ।
ਫਿਲਮ ਜਗਤ 'ਚ ਮਾਸਟਰ ਸਲੀਮ ਦੇ ਕਰੀਅਰ ਦੀ ਗੱਲ ਕਰੀਏ ਤਾਂ ਸਾਲ 1996 'ਚ ਪੰਜਾਬੀ ਫਿਲਮ ਤਬਾਹੀ ਨਾਲ ਸ਼ੁਰੂਆਤ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਹਿੰਦੀ ਫਿਲਮਾਂ ਦੇ ਗੀਤਾਂ ਨੂੰ ਆਪਣੀ ਆਵਾਜ਼ ਨਾਲ ਸਜਾਇਆ।
ਇਨ੍ਹਾਂ ਵਿੱਚ ਦਿੱਲੀ ਹਾਈਟਸ, ਹੇ ਬੇਬੀ, ਟਸ਼ਨ, ਚਮਕੂ, ਮਨੀ ਹੈ ਤੋ ਹਨੀ ਹੈ, ਦੋਸਤਾਨਾ, ਲਵ ਆਜ ਕਲ, ਤੇਰੇ ਸੰਗ, ਰੁਸਲਾਨ, ਦਿਲ ਬੋਲੇ ਹੜੀਪਾ, ਚਾਂਸ ਪੇ ਡਾਂਸ, ਕਲਿਕ, ਰਾਈਟ ਜਾਂ ਰੌਂਗ ਆਦਿ ਫਿਲਮਾਂ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਉਸ ਨੇ ਤੇਲਗੂ ਅਤੇ ਕੰਨੜ ਫਿਲਮਾਂ ਲਈ ਵੀ ਗੀਤ ਗਾਏ ਹਨ।