ਕਪਿਲ ਸ਼ਰਮਾ ਦੀ ਭੂਆ ਬਣਨਾ ਚਾਹੁੰਦੀ ਸੀ ਡਾਕਟਰ, ਫਿਰ ਆਖ਼ਿਰ ਅਭਿਨੇਤਰੀ ਕਿਵੇਂ ਬਣ ਗਈ Upasana Singh?
Upasana Singh Life Story : ਉਪਾਸਨਾ ਸਿੰਘ ਮਨੋਰੰਜਨ ਜਗਤ ਦਾ ਜਾਣਿਆ-ਪਛਾਣਿਆ ਨਾਂ ਹੈ। ਦਿ ਕਪਿਲ ਸ਼ਰਮਾ ਸ਼ੋਅ 'ਚ ਬਿੱਟੂ ਸ਼ਰਮਾ ਦੀ ਭੂਆ ਦਾ ਕਿਰਦਾਰ ਨਿਭਾ ਕੇ ਦਰਸ਼ਕਾਂ ਨੂੰ ਹਸਾਉਣ ਵਾਲੀ ਉਪਾਸਨਾ ਸਿੰਘ ਨੇ ਘਰ-ਘਰ ਫ਼ੈਨਜ ਬਣਾ ਚੁੱਕੀ ਹੈ। ਉਹ ਲਗਭਗ 30 ਸਾਲਾਂ ਤੋਂ ਇੰਡਸਟਰੀ 'ਚ ਸਰਗਰਮ ਹੈ ਅਤੇ ਵੱਖ-ਵੱਖ ਭੂਮਿਕਾਵਾਂ ਨਿਭਾ ਕੇ ਆਪਣੀ ਅਦਾਕਾਰੀ ਦੇ ਹੁਨਰ ਨੂੰ ਸਾਬਤ ਕਰ ਚੁੱਕੀ ਹੈ। ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਦੇ ਅਣਸੁਣੇ ਪਹਿਲੂਆਂ ਬਾਰੇ.....
Download ABP Live App and Watch All Latest Videos
View In Appਉਪਾਸਨਾ ਸਿੰਘ ਦਾ ਜਨਮ ਹੁਸ਼ਿਆਰਪੁਰ ਵਿੱਚ ਹੋਇਆ ਸੀ। ਕਾਮੇਡੀ ਦਿੱਗਜਾਂ ਵਿੱਚ ਸ਼ੁਮਾਰ ਹੋ ਚੁੱਕੀ ਉਪਾਸਨਾ ਸਿੰਘ ਨੇ ਆਪਣਾ ਕਰੀਅਰ ਬਤੌਰ ਲੀਡ ਅਦਾਕਾਰਾ ਸ਼ੁਰੂ ਕੀਤਾ ਸੀ। ਟੀਵੀ ਦੀ ਦੁਨੀਆ ਦੇ ਨਾਲ-ਨਾਲ ਉਪਾਸਨਾ ਪੰਜਾਬੀ ਫਿਲਮਾਂ ਦਾ ਵੀ ਜਾਣਿਆ-ਪਛਾਣਿਆ ਚਿਹਰਾ ਹੈ। ਉਪਾਸਨਾ ਸਿੰਘ ਨੇ 1986 'ਚ ਫਿਲਮ 'ਬਾਬੁਲ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਉਪਾਸਨਾ ਹੁਣ ਤੱਕ 75 ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਚੁੱਕੀ ਹੈ। ਅੱਜ ਅਸੀਂ ਤੁਹਾਨੂੰ ਉਪਾਸਨਾ ਸਿੰਘ ਨਾਲ ਜੁੜੀਆਂ ਕੁਝ ਖਾਸ ਗੱਲਾਂ ਦੱਸਦੇ ਹਾਂ, ਜੋ ਸ਼ਾਇਦ ਉਨ੍ਹਾਂ ਦੇ ਫੈਨਜ਼ ਨੂੰ ਵੀ ਨਹੀਂ ਪਤਾ।
ਉਪਾਸਨਾ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ 1988 'ਚ ਰਾਜਸਥਾਨੀ ਫਿਲਮ ਨਾਲ ਕੀਤੀ ਸੀ। ਇਹ ਫਿਲਮ ਸਫਲ ਸਾਬਤ ਹੋਈ ਅਤੇ ਇਸਨੇ ਉਸਨੂੰ ਲਾਈਮਲਾਈਟ ਵਿੱਚ ਲਿਆਂਦਾ। ਕਈ ਖੇਤਰੀ ਫਿਲਮਾਂ ਵਿੱਚ ਕੰਮ ਕਰਨ ਤੋਂ ਬਾਅਦ ਉਸਨੇ ਬਾਲੀਵੁੱਡ ਵੱਲ ਰੁਖ ਕੀਤਾ।
ਉਪਾਸਨਾ ਸਿੰਘ ਨੇ ਬਾਲੀਵੁੱਡ ਦੀਆਂ ਕਈ ਮਸ਼ਹੂਰ ਫਿਲਮਾਂ 'ਚ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਉਸ ਨੇ 'ਡਰ', 'ਮੈਂ ਪ੍ਰੇਮ ਕੀ ਦੀਵਾਨੀ ਹੂੰ', 'ਮੁਝਸੇ ਸ਼ਾਦੀ ਕਰੋਗੀ', 'ਜੁਦਾਈ' ਵਰਗੀਆਂ ਫਿਲਮਾਂ 'ਚ ਆਪਣੇ ਕੰਮ ਨਾਲ ਫ਼ੈਨਜ ਦਾ ਦਿਲ ਜਿੱਤ ਲਿਆ।
ਦਰਅਸਲ, ਫਿਲਮਾਂ 'ਚ ਆਉਣਾ ਉਪਾਸਨਾ ਸਿੰਘ ਲਈ ਕਰੀਅਰ ਦੀ ਪਹਿਲੀ ਪਸੰਦ ਨਹੀਂ ਸੀ। ਫਿਲਮਾਂ 'ਚ ਆਉਣ ਤੋਂ ਪਹਿਲਾਂ ਉਹ ਡਾਕਟਰ ਬਣਨਾ ਚਾਹੁੰਦੀ ਸੀ ਪਰ ਅਜਿਹਾ ਨਹੀਂ ਹੋਇਆ ਅਤੇ ਅੱਜ ਉਹ ਟੀਵੀ ਅਤੇ ਵੱਡੇ ਪਰਦੇ ਦੀ ਸਫਲ ਅਦਾਕਾਰਾ ਵਜੋਂ ਜਾਣੀ ਜਾਂਦੀ ਹੈ।
ਛੋਟੇ ਪਰਦੇ 'ਤੇ ਵੀ ਉਪਾਸਨਾ ਨੇ ਕਈ ਸ਼ੋਅਜ਼ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ ਹੈ। ਉਸ ਨੇ 'ਰਾਜਾ ਕੀ ਆਏਗੀ ਬਾਰਾਤ', 'ਬਾਣੀ-ਇਸ਼ਕ ਦਾ ਕਲਮਾ', 'ਮਾਇਕਾ', 'ਸੋਨਪਰੀ' ਵਰਗੇ ਟੀਵੀ ਸੀਰੀਅਲਾਂ 'ਚ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਹਾਲਾਂਕਿ ਉਸ ਨੂੰ ਸਭ ਤੋਂ ਵੱਧ ਪਛਾਣ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਨਿਭਾਏ ਗਏ ਪਿੰਕੀ ਬੂਆ ਦੇ ਕਿਰਦਾਰ ਤੋਂ ਮਿਲੀ। ਇਸ ਕਿਰਦਾਰ 'ਚ ਫ਼ੈਨਜ ਨੇ ਉਨ੍ਹਾਂ ਨੂੰ ਕਾਫੀ ਪਸੰਦ ਕੀਤਾ ਹੈ।
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਪਾਸਨਾ ਸਿੰਘ ਨੇ ਸਾਲ 2009 'ਚ ਟੀਵੀ ਸੀਰੀਅਲ 'ਸਾਥ ਨਿਭਾਨਾ ਸਾਥੀਆ' ਦੇ ਸਾਥੀ ਅਦਾਕਾਰ ਨੀਰਜ ਭਾਰਦਵਾਜ ਨਾਲ ਵਿਆਹ ਕਰਵਾਇਆ ਸੀ। ਹਾਲਾਂਕਿ ਇਹ ਵਿਆਹ ਜ਼ਿਆਦਾ ਦੇਰ ਨਹੀਂ ਚੱਲ ਸਕਿਆ ਅਤੇ ਦੋਵੇਂ ਵੱਖ ਹੋ ਗਏ।