Karan Aujla: ਕਰਨ ਔਜਲਾ ਦਾ ਗੈਂਗਸਟਰ ਕਾਲੀ ਸ਼ੂਟਰ ਨਾਲ ਵੀਡੀਓ ਵਾਇਰਲ, ਕਲਾਕਾਰ ਅਵਰੀਤ ਸਿੱਧੂ ਨੇ ਚੁੱਕੇ ਵੱਡੇ ਸਵਾਲ
ਹਾਲਾਂਕਿ ਇਸ ਗੀਤ ਨੂੰ ਲੈ ਇੱਕ ਹੋਰ ਬਹਿਸ ਵੀ ਛਿੜੀ ਆਖਿਰ ਗਾਇਕ ਨੇ ਇਹ ਗੀਤ ਆਪਣੇ ਯੂਟਿਊਬ ਚੈਨਲ ਉੱਪਰ ਕਿਉਂ ਨਹੀਂ ਪੇਸ਼ ਕੀਤਾ। ਹਾਲਾਂਕਿ ਇਸਦਾ ਕਾਰਨ ਦੱਸਦੇ ਹੋਏ ਗਾਇਕ ਵੱਲੋਂ ਬਿਆਨ ਵੀ ਦਿੱਤਾ ਗਿਆ।
Download ABP Live App and Watch All Latest Videos
View In Appਉਨ੍ਹਾਂ ਲਾਈਵ ਆ ਇਸ ਬਾਰੇ ਪੂਰੀ ਗੱਲ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ, ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਹ ਗੀਤ ਉਨ੍ਹਾਂ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜ਼ਲੀ ਭੇਟ ਕਰਨ ਲਈ ਬਣਾਇਆ ਸੀ। ਉਨ੍ਹਾਂ ਕਿਹਾ ਕੀ ਮੈਂ ਇਹ ਗੀਤ ਮੂਸੇਵਾਲਾ ਦੇ ਪਰਿਵਾਰ ਨੂੰ ਵੀ ਭੇਜਿਆ ਗਿਆ ਸੀ। ਇਸ ਵੀਡੀਓ ਵਿੱਚ ਸੁਣੋ ਕਰਨ ਵੱਲੋਂ ਦਿੱਤਾ ਗਿਆ ਸਪੱਸ਼ਟੀਕਰਨ...
ਦੱਸ ਦੇਈਏ ਕਿ ਕਰਨ ਔਜਲਾ ਦੇ ਇਸ ਸਪੱਸ਼ਟੀਕਰਨ ਤੋਂ ਬਾਅਦ ਗਾਇਕ ਅਵਰੀਤ ਸਿੰਘ ਨੇ ਮੁੜ ਸਵਾਲ ਚੁੱਕੇ ਹਨ। ਉਨ੍ਹਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਵੀਡੀਓ ਚੱਲ ਰਹੀ ਹੈ, ਜਿਸ ਵਿੱਚ ਮਾਸਕ ਲਗਾਏ ਕਰਨ ਔਜਲਾ ਪੰਜਾਬ ਦਾ ਬਦਨਾਮ ਸ਼ਾਰਪ ਸ਼ੂਟਰ ਕਾਲੀ ਨਾਲ ਗੱਲਬਾਤ ਕਰਦੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਕਰਨ ਔਜਲਾ ਨੂੰ ਕਿਹਾ ਕਿ ਅਸੀ ਤੁਹਾਨੂੰ ਗੀਤ ਬਾਰੇ ਨਹੀਂ ਬਲਕਿ ਇਸ ਵੀਡੀਓ ਬਾਰੇ ਪੁੱਛਿਆ...
ਅਵਰੀਤ ਸਿੱਧੂ ਨੇ ਪੋਸਟ ਸਾਂਝੀ ਕਰ ਕੈਪਸ਼ਨ ਵਿੱਚ ਲਿਖਿਆ, ਬਹੁਤ ਬੰਦੇ ਕਹਿ ਰਹੇ ਬਾਈ ਕਰਨ ਨੇ ਜਵਾਬ ਦਿੱਤਾ ਪਹਿਲੀ ਗੱਲ ਉਹਦੇ ਲਈ ਕੋਈ Hate ਨਹੀਂ ਹਾਂ ਇੱਕ ਗੱਲ ਕਹਿਣੀ ਵੀ ਗਾਣਾ ਤਾ ਮੈਨੂੰ ਪਤਾ ਤੂੰ Laddi kangarh ਨੂੰ ਭੇਜਿਆਂ ਸੀ ਮੇਰੇ ਕੋਲ ਵੀ ਸੀ ਗਾਣਾ 21/6/2022 ਦਾ ਸੀ ਸਭ ਗੱਲਾਂ ਛੱਡ ਗਾਣਾ ਕੀਤਾ ਜਾ ਨਹੀਂ ਕੀਤਾ
ਜੇ ਤੂੰ ਆਪਣੇ ਚੈਨਲ ਤੇ ਕਰਦਾ ਬਿਨਾ ਕਮਾਈ ਤੋਂ ਲੋਕਾਂ ਨੇ ਚੰਗਾ ਹੀ ਕਹਿਣਾ ਸੀ ਬਾਕੀ ਹੁਣ ਵੀ ਜੇ ਇਹਨਾਂ ਦੁੱਖ ਹੈ ਸਾਰਿਆਂ ਨੂੰ ਸਾਡੇ ਭਰਾ ਦਾ ਤਾਂ ਬਾਈ ਇੱਕ ਪੋਸਟ ਪਾਉ ਨਹੀਂ ਇਹ ਸਭ ਚੀਜ਼ਾ ਛੱਡ ਦਿਉ ਇੱਕ ਪੋਸਟ #justiceforsidhumoosewala
ਉਸਨੇ ਅੱਗੇ ਲਿਖਦੇ ਹੋਏ ਕਿਹਾ ਤੈਨੂੰ ਪੁੱਛਿਆ ਤਾਂ ਕਾਲੀ ਸ਼ੂਟਰ ਵਾਲੀ ਵੀਡੀਉ ਬਾਰੇ ਸੀ ਉਹਦਾ ਵੀ ਦੇ ਦਿੰਦਾ ਜਵਾਬ ਬਾਕੀ ਜੇ ਸਾਡੀ ਗੱਲ ਦਾ ਜਵਾਬ ਦੇ ਸਕਦਾ ਸੀ ਇੱਕ ਵਾਰ ਸਿੱਧੂ ਬਾਈ ਦੇ ਇਨਸਾਫ ਲਈ ਬੋਲ ਦਿੰਦਾ ਹਾਂ ਇਸਦੀ ਗੱਲ ਹੋਈ ਸੀ ਸਿੱਧੂ ਬਾਈ ਯੂਕੇ ਸੀ ਉਸ ਟਾਇਮ ਉਹ ਟਾਇਮ ਹੋਈ ਸੀ ਪਰ ਇਹ ਜੇ ਲਾਇਵ ਵਿੱਚ ਜਵਾਬ ਦੇ ਸਕਦਾ ਤਾਂ ਕੁਝ ਗੱਲਾਂ ਨੇ ਜੇ ਇਹ ਜਵਾਬ ਦੇ ਦਿਉ ਤਾਂ ਮੈਨੂੰ ਦੱਸ ਦੇਵਾ ਜਨਤਕ ਲੋਕਾਂ ਸਾਹਮਣੇ ਮੈਂ ਸਾਬਿਤ ਕਰਦਾ ਵੀ ਹਜ਼ੇ ਵੀ ਗੱਲਾਂ ਕਰਦਾ ਬਿਸਨੋਈ ਦੇ ਬੰਦਿਆ ਨਾਲ...
ਜੇ ਇਹ ਕਹਿੰਦਾ ਨਹੀਂ ਕਰਦਾ ਤਾਂ ਦੱਸ ਬਾਈ ਮੈਂ ਇਹਨੂੰ ਨਫਰਤ ਨਹੀਂ ਕਰਦਾ ਬਸ ਇਹ ਗੱਲਾਂ ਗੋਲਮੋਲ ], ਕਰ ਜਾਂਦਾ ਲਾਇਵ ਵਿੱਚ ਸਾਡੇ ਬਾਰੇ ਬੋਲਕੇ ਬਾਅਦ ਵਿੱਚ ਇੱਕ ਚੀਜ਼ ਕਹਿ ਦਿੰਦਾ ਵੀ ਇਨਸਾਫ ਮਿਲਣਾ ਚਾਹੀਦਾ ਮੂੰਹ ਵਿੱਚੋਂ ਬੋਲਣਾ ਹੀ ਸੀ ਬਾਕੀ ਕੰਮ ਕਰ ਬਾਈ ਆਪਣਾ ਬਸ ਕਾਲੀ ਵਾਲੀ ਗੱਲ ਦਾ ਜਵਾਬ ਦੇਈ ਵੀ ਹੁਣ ਤੇਰੇ ਲਿੰਕ ਮੰਨ ਲਈਏ ਅਸੀਂ ਜੇ ਤੂੰ ਇਹ ਗੱਲ ਬਾਰੇ ਨਾ ਬੋਲਿਆ ਕੁਝ ?