ਪੜਚੋਲ ਕਰੋ
Kulhad Pizza Couple: ਕੁੱਲ੍ਹੜ ਪੀਜ਼ਾ ਵਾਲੀ ਗੁਰਪ੍ਰੀਤ ਬਣੀ ਮਾਡਲ, ਲੋਕ ਕਮੈਂਟ ਕਰ ਬੋਲੇ- 'ਸੰਨੀ ਲਿਓਨੀ ਨੂੰ ਦਏਗੀ ਟੱਕਰ'
Kulhad Pizza Gurpreet Kaur in Sada Chalda Song: ਜਲੰਧਰ ਦੇ ਕੁੱਲ੍ਹੜ ਪੀਜ਼ਾ ਕਪਲ ਤੋਂ ਹਰ ਕੋਈ ਜਾਣੂ ਹੈ। ਉਹ ਆਪਣੀ ਪੇਸ਼ੇਵਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਵਿੱਚ ਰਹਿੰਦੇ ਹਨ।
Kulhad Pizza Gurpreet Kaur in Sada Chalda Song
1/5

ਦੱਸ ਦੇਈਏ ਕਿ ਆਪਣੀ ਜ਼ਿੰਦਗੀ ਦੇ ਬੁਰੇ ਦੌਰ ਵਿੱਚੋਂ ਨਿਕਲਣ ਤੋਂ ਬਾਅਦ ਇਹ ਜੋੜਾ ਵਾਪਸ ਆਮ ਦਿਨਾਂ ਵਾਂਗ ਜੀਵਨ ਬਤੀਤ ਕਰ ਰਿਹਾ ਹੈ। ਇਸ ਵਿਚਾਲੇ ਹੁਣ ਹੌਲੀ-ਹੌਲੀ ਉਨ੍ਹਾਂ ਦੇ ਘਰ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।
2/5

ਇਸ ਵਿਚਾਲੇ ਕੁੱਲ੍ਹੜ ਪੀਜ਼ਾ ਵਾਲੀ ਗੁਰਪ੍ਰੀਤ ਕੌਰ ਨ ਬਤੌਰ ਮਾਡਲ ਇੱਕ ਪੰਜਾਬੀ ਗਾਣੇ ਵਿੱਚ ਐਂਟਰੀ ਕੀਤੀ ਹੈ। ਇਹ ਗੀਤ ਰਿਲੀਜ਼ ਹੋ ਚੁੱਕਿਆ ਹੈ। ਜਿਸਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
3/5

ਬਤੌਰ ਮਾਡਲ ਗੀਤ ‘ਚ ਆਈ ਨਜ਼ਰ ਦਰਅਸਲ ਗੁਰਪ੍ਰੀਤ ਕੌਰ ਇੱਕ ਗੀਤ ‘ਚ ਬਤੌਰ ਮਾਡਲ ਨਜ਼ਰ ਆਈ ਹੈ। ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋੋ ਕਿ ਗੁਰਪ੍ਰੀਤ ਕੌਰ ਬਤੌਰ ਮਾਡਲ ਗੀਤ ‘ਚ ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰਦੀ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਹ ਜੋੜੀ ਪੌਡਕਾਸਟ ‘ਚ ਨਜ਼ਰ ਆਈ ਸੀ।
4/5

ਪੌਡਕਾਸਟ ‘ਚ ਦਰਦ ਕੀਤਾ ਬਿਆਨ ਦੱਸ ਦੇਈਏ ਕਿ ਹਾਲ ਹੀ ਵਿੱਚ ਕੁੱਲ੍ਹੜ ਪੀਜ਼ਾ ਕਪਲ ਪੌਡਕਾਸਟ ਵਿੱਚ ਨਜ਼ਰ ਆਇਆ ਸੀ। ਇਸ ਦੌਰਾਨ ਜੋੜੀ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਜੋ ਦਰਦ ਸਹਿਣ ਕੀਤਾ ਉਸ ਬਾਰੇ ਗੱਲਬਾਤ ਕੀਤੀ। ਇਸ ਦੌਰਾਨ ਇਹ ਜੋੜੀ ਭਾਵੁਕ ਹੋ ਗਈ ਸੀ ਅਤੇ ਇਸ ਜੋੜੀ ਨੇ ਦੱਸਿਆ ਸੀ ਕਿ ਕਿਸ ਤਰ੍ਹਾਂ ਇਸ ਵੀਡੀਓ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ‘ਚ ਤੂਫਾਨ ਆ ਗਿਆ ਸੀ ਅਤੇ ਉਨ੍ਹਾਂ ਦਾ ਕੰਮ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਸੀ।
5/5

ਦੱਸ ਦਈਏ ਕਿ ਇਸ ਜੋੜੀ ਦਾ ਕੁਝ ਸਮਾਂ ਪਹਿਲਾਂ ਇੱਕ ਨਿੱਜੀ ਵੀਡੀਓ ਵਾਇਰਲ ਹੋ ਗਿਆ ਸੀ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਾਫੀ ਹੰਗਾਮਾ ਹੋਇਆ ਸੀ ਅਤੇ ਲੋਕਾਂ ਨੇ ਇਸ ਜੋੜੀ ਨੂੰ ਕਾਫੀ ਟਰੋਲ ਵੀ ਕੀਤਾ ਸੀ। ਇਸ ਤੋਂ ਇਲਾਵਾ ਕਈ ਲੋਕਾਂ ਵੱਲੋਂ ਇਨ੍ਹਾਂ ਨੂੰ ਗਾਲ੍ਹਾਂ ਵੀ ਕੱਢੀਆਂ ਗਈਆਂ। ਉਸ ਦੌਰ ਵਿੱਚੋਂ ਬਾਹਰ ਨਿਕਲ ਇਸ ਜੋੜੇ ਦੇ ਘਰ ਮੁੜ ਖੁਸ਼ੀਆਂ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।
Published at : 06 Aug 2024 08:46 PM (IST)
ਹੋਰ ਵੇਖੋ
Advertisement
Advertisement





















