Mankirt Aulakh: ਪ੍ਰਾਂਜਲ ਦਹੀਆ ਨਾਲ ਨਜ਼ਰ ਆਇਆ ਮਨਕੀਰਤ ਔਲਖ? ਹਰਿਆਣਵੀ ਗਾਇਕਾ ਨੇ ਇਮਤਿਆਜ਼ ਤੇ ਲੁਟਾਇਆ ਪਿਆਰ
ਹਾਲ ਹੀ 'ਚ ਔਲਖ ਦਾ ਗਾਣਾ 'ਇਨਾਮ' ਰਿਲੀਜ਼ ਹੋਇਆ ਸੀ, ਜਿਸ ਦੀ ਵਜ੍ਹਾ ਕਰਕੇ ਉਹ ਕਾਫੀ ਲਾਈਮਲਾਈਟ ;ਚ ਰਿਹਾ ਸੀ। ਖੈਰ, ਇਹ ਖਬਰ ਮਨਕੀਰਤ ਦੇ ਗਾਣੇ ਬਾਰੇ ਨਹੀਂ, ਬਲਕਿ ਉਸ ਵੀਡੀਓ ਬਾਰੇ ਹੈ, ਜਿਸ ਦੀ ਵਜ੍ਹਾ ਕਰਕੇ ਗਾਇਕ ਚਰਚਾ 'ਚ ਘਿਰ ਗਿਆ ਹੈ।
Download ABP Live App and Watch All Latest Videos
View In Appਮਨਕੀਰਤ ਔਲਖ ਨੇ ਹਾਲ ਹੀ 'ਚ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਮਸ਼ਹੂਰ ਹਰਿਆਣਵੀ ਗਾਇਕਾ ਪ੍ਰਾਂਜਲ ਦਹੀਆ ਦੇ ਨਾਲ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੇ ਦੋਵਾਂ ਦੇ ਅਫੇਅਰ ਦੀਆਂ ਅਫਵਾਹਾਂ ਨੂੰ ਜਨਮ ਦੇ ਦਿੱਤਾ ਹੈ।
ਦਰਅਸਲ, ਵੀਡੀਓ 'ਚ ਪ੍ਰਾਂਜਲ ਔਲਖ ਦੇ ਘਰ ਨਜ਼ਰ ਆ ਰਹੀ ਹੈ। ਇਸ ਦਰਮਿਆਨ ਉਹ ਮਨਕੀਰਤ ਦੇ ਬੇਟੇ ਇਮਤਿਆਜ਼ ਔਲਖ ਦੇ ਨਾਲ ਖੇਡਦੀ ਨਜ਼ਰ ਆ ਰਹੀ ਹੈ। ਪ੍ਰਾਂਜਲ ਦੀ ਗੋਦੀ 'ਚ ਇਮਤਿਆਜ਼ ਵੀ ਬੜਾ ਕੰਫਰਟੇਬਲ ਨਜ਼ਰ ਆ ਰਿਹਾ ਹੈ।
ਇਸ ਤੋਂ ਬਾਅਦ ਮਨਕੀਤ ਤੇ ਪ੍ਰਾਂਜਲ ਦੋਵੇਂ ਗਾਣੇ 'ਤੇ ਲਿਪ ਸਿੰਕਿੰਗ ਕਰਦੇ ਦੇਖੇ ਜਾ ਸਕਦੇ ਹਨ। ਇਸ ਦਰਮਿਆਨ ਮਨਕੀਰਤ ਨੇ ਪ੍ਰਾਂਜਲ ਦੇ ਮੋਢੇ 'ਤੇ ਹੱਥ ਰੱਖਿਆ ਹੋਇਆ ਹੈ। ਮਨਕੀਰਤ ਔਲਖ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਾਲ ਰੰਗ ਦੇ ਦਿਲ ਦੀ ਇਮੋਜੀ ਸ਼ੇਅਰ ਕੀਤੀ ਹੈ, ਜਿਸ ਨੇ ਇਨ੍ਹਾਂ ਅਫਵਾਹਾਂ ਨੂੰ ਹੋਰ ਜ਼ੋਰ ਦੇ ਦਿੱਤਾ ਹੈ। ਦੇਖੋ ਇਹ ਵੀਡੀਓ:
ਦੱਸ ਦਈਏ ਕਿ ਵੀਡੀਓ 'ਚ ਦੋਵਾਂ ਵਿਚਾਲੇ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਫੈਨਜ਼ ਵੀ ਦੋਵਾਂ ਦੀ ਜੋੜੀ 'ਤੇ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ। ਹੁਣ ਦੋਵਾਂ ਵਿਚਾਲੇ ਡੂੰਘੀ ਦੋਸਤੀ ਹੈ ਜਾਂ ਫਿਰ ਦੋਵੇਂ ਗਾਇਕ ਆਉਣ ਵਾਲੇ ਕਿਸੇ ਪ੍ਰੋਜੈਕਟ 'ਚ ਇਕੱਠੇ ਕੰਮ ਕਰਨ ਜਾ ਰਹੇ ਹਨ। ਇਸ ਦਾ ਪਤਾ ਤਾਂ ਆਉਣ ਵਾਲੇ ਸਮੇਂ 'ਚ ਹੀ ਲੱਗੇਗਾ।