ਪੜਚੋਲ ਕਰੋ
Karan Aujla: ਕਰਨ ਔਜਲਾ ਦੀਆਂ ਤਸਵੀਰਾਂ 'ਚ ਨਜ਼ਰ ਆਈ ਮਾਂ ਦੀ ਝਲਕ, ਬੋਲੇ- 'ਮੇਰਾ ਰੱਬ ਮੇਰੇ ਨਾਲ ਓੁਂਦਾਂ ਦੇਖਣੇ ਨੂੰ ਕੱਲਾਂ'
Karan Aujla shared the pictures: ਪੰਜਾਬੀ ਗਾਇਕ ਕਰਨ ਔਜਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਰੌਕਸਟਾਰ ਹਨ। ਉਹ ਆਪਣੀ ਪ੍ਰੋਫ਼ੈਸ਼ਨਲ ਅਤੇ ਨਿੱਜੀ ਜ਼ਿੰਦਗੀ ਨੂੰ ਲੈਕੇ ਸੁਰਖੀਆਂ `ਚ ਰਹਿੰਦੇ ਹਨ।
Karan Aujla shared the pictures
1/7

ਇਨ੍ਹਾਂ ਦਾ ਗਾਇਆ ਹਰ ਗੀਤ ਜ਼ਬਰਦਸਤ ਹਿੱਟ ਹੁੰਦਾ ਹੈ। ਕਰਨ ਔਜਲਾ ਨੇ ਆਪਣੇ ਦਮ ਤੇ ਦੁਨੀਆ ਭਰ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਉਨ੍ਹਾਂ ਨੇ ਇੱਥੇ ਤੱਕ ਪਹੁੰਚਣ ਲਈ ਸਖ਼ਤ ਮੇਹਨਤ ਕੀਤੀ ਹੈ।
2/7

ਕਲਾਕਾਰ ਆਪਣੇ ਸੋਸ਼ਲ਼ ਮੀਡੀਆ ਹੈਂਡਲ ਦੇ ਜਰਿਏ ਅਕਸਰ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ। ਹਾਲ ਹੀ ਵਿੱਚ ਕਲਾਕਾਰ ਵੱਲੋਂ ਆਪਣੀਆਂ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ। ਜਿਨ੍ਹਾ ਨੂੰ ਫੈਨਜ਼ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਤੁਸੀ ਵੀ ਇਨ੍ਹਾਂ ਤਸਵੀਰਾਂ ਉੱਪਰ ਮਾਰੋ ਇੱਕ ਨਜ਼ਰ...
3/7

ਦਰਅਸਲ, ਕਰਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ਾਨਦਾਰ ਕੈਪਸ਼ਨ ਦਿੰਦੇ ਹੋਏ ਕਰਨ ਨੇ ਲਿਖਿਆ, 'ਮੇਰਾ ਰੱਬ ਮੇਰੇ ਨਾਲ ਓੁਂਦਾਂ ਦੇਖਣੇ ਨੂੰ ਕੱਲਾਂ'...
4/7

ਇਨ੍ਹਾਂ ਵਿੱਚੋਂ ਇੱਕ ਤਸਵੀਰ ਵਿਚ ਉਨ੍ਹਾਂ ਦੀ ਮਾਂ ਦੀ ਵੀ ਝਲਕ ਨਜ਼ਰ ਆਈ। ਦਰਅਸਲ ਕਲਾਕਾਰ ਦੀ ਮਾਂ ਦੀ ਤਸਵੀਰ ਵਾਲਾ ਲੌਕੇਟ ਉਨ੍ਹਾਂ ਦੇ ਗਲੇ ਵਿੱਚ ਦਿਖਾਈ ਦਿੱਤਾ।
5/7

ਗਾਇਕ ਕਰਨ ਔਜਲਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਹਾਲੇ ਤੱਕ ਕਈ ਪ੍ਰਸ਼ੰਸਕ ਪਸੰਦ ਕਰ ਚੁੱਕੇ ਹਨ। ਉਹ ਇਨ੍ਹਾਂ ਤਸਵੀਰਾਂ ਉੱਪਰ ਕਮੈਂਟਾਂ ਦੀ ਵਰਖਾ ਕਰ ਰਹੇ ਹਨ।
6/7

ਕਰਨ ਦੀਆਂ ਤਸਵੀਰਾਂ ਉੱਪਰ ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਕਾਟੋਂ ਫੁੱਲਾਂ ਤੇ ਖੇਡੇ... ਇਸ ਤੋਂ ਇਲਾਵਾ ਪ੍ਰਸ਼ੰਸਕ ਹਾਰਟ ਇਮੋਜ਼ੀ ਸ਼ੇਅਰ ਕਰ ਰਹੇ ਹਨ।
7/7

ਕਾਬਿਲੇਗੌਰ ਹੈ ਕਿ ਇਸੇ ਸਾਲ ਯਾਨਿ 2023 ਵਿੱਚ ਕਰਨ ਆਪਣੀ ਗਰਲਫਰੈਂਡ ਪਲਕ ਨਾਲ ਵਿਆਹ ਦੇ ਬੰਧਨ ਵਿੱਚ ਬੱਝੇ। ਜਿਸ ਦੀਆਂ ਸ਼ਾਨਦਾਰ ਤਸਵੀਰਾਂ ਗਾਇਕ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਸੀ। ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਗਾਇਕ ਕਰਨ ਔਜਲਾ ਦਾ ਗੀਤ “P.O.V” ਰਿਲੀਜ਼ ਹੋਇਆ। ਜਿਸ ਨੂੰ ਪ੍ਰਸ਼ੰਸਕਾਂ ਨੇ ਬੇਹੱਦ ਪਸੰਦ ਕੀਤਾ।
Published at : 20 May 2023 01:46 PM (IST)
ਹੋਰ ਵੇਖੋ
Advertisement
Advertisement





















