ਨੀਰੂ ਬਾਜਵਾ ਦੇ ਘਰ ਆਈ ਵੱਡੀ ਖੁਸ਼ੀ! ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ
ਨੀਰੂ ਬਾਜਵਾ ਦੀ ਛੋਟੀ ਭੈਣ ਰੁਬੀਨਾ ਬਾਜਵਾ ਦੇ ਘਰ 'ਚ ਕਿਲਕਾਰੀਆਂ ਗੂੰਜ ਗਈਆਂ ਹਨ। ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ।
Download ABP Live App and Watch All Latest Videos
View In Appਨੀਰੂ ਬਾਜਵਾ ਦੀ ਛੋਟੀ ਭੈਣ ਰੁਬੀਨਾ ਬਾਜਵਾ ਵੀ ਪੰਜਾਬੀ ਫ਼ਿਲਮਾਂ ਦੇ ਵਿੱਚ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ। ਦੋਵੇਂ ਭੈਣਾਂ ਕਈ ਫ਼ਿਲਮਾਂ ਦੇ ਵਿੱਚ ਇਕੱਠੇ ਵੀ ਨਜ਼ਰ ਆ ਚੁੱਕੀਆਂ ਹਨ।
ਪੰਜਾਬੀ ਅਦਾਕਾਰਾ ਰੁਬੀਨਾ ਬਾਜਵਾ ਅਤੇ ਗੁਰਬਖਸ਼ ਚਹਿਲ ਦੇ ਪਰਿਵਾਰ ਵਿੱਚ ਖੁਸ਼ੀ ਨੇ ਦਸਤਕ ਦੇ ਦਿੱਤੀ ਹੈ। ਦੋਵਾਂ ਨੇ ਗੁਰਪੁਰਬ ਦੇ ਦਿਨ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ। ਜੋੜੇ ਨੇ ਇਹ ਖੁਸ਼ਖਬਰੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂ ਦਾ ਵੀ ਖੁਲਾਸਾ ਕਰ ਦਿੱਤਾ ਹੈ। ਦੋਵਾਂ ਨੇ ਆਪਣੇ ਬੱਚੇ ਦਾ ਨਾਂ ਗੁਰਬਖਸ਼ 'ਵੀਰ' ਸਿੰਘ ਚਾਹਲ ਜੂਨੀਅਰ ਰੱਖਿਆ ਹੈ। ਜਿਵੇਂ ਹੀ ਇਸ ਜੋੜੇ ਨੇ ਸੋਸ਼ਲ ਮੀਡੀਆ 'ਤੇ ਇਹ ਖਬਰ ਸਾਂਝੀ ਕੀਤੀ ਤਾਂ ਉਨ੍ਹਾਂ ਨੂੰ ਹਰ ਪਾਸਿਓਂ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜੂਨ ਵਿੱਚ ਰੁਬੀਨਾ ਅਤੇ ਗੁਰਬਖਸ਼ ਨੇ ਸੋਸ਼ਲ ਮੀਡੀਆ ਰਾਹੀਂ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਗੁਰਬਖਸ਼ ਨੇ ਉਸ ਸਮੇਂ ਰੁਬੀਨਾ ਬਾਜਵਾ ਦੇ ਬੇਬੀ ਬੰਪ ਦੀ ਇੱਕ ਤਸਵੀਰ ਸ਼ੇਅਰ ਕੀਤੀ ਗਈ ਸੀ, ਜਿਸ ਵਿੱਚ ਲਿਖਿਆ ਸੀ, '2024 ਅਜਿਹਾ ਸਾਲ ਬਣ ਗਿਆ ਹੈ ਜਿਸ ਨੇ ਸਭ ਕੁਝ ਬਦਲ ਦਿੱਤਾ ਹੈ। ਰੁਬੀਨਾ ਮੇਰੇ ਪਿਆਰ ਤੁਸੀਂ ਮੈਨੂੰ ਜਨਮਦਿਨ ਦਾ ਸਭ ਤੋਂ ਵਧੀਆ ਤੋਹਫਾ ਦਿੱਤਾ ਹੈ। ਰੁਬੀਨਾ, ਤੁਸੀਂ ਮੇਰੀ ਤਾਕਤ ਹੋ, ਮੇਰੀ ਸਾਥੀ ਹੋ ਅਤੇ ਹੁਣ ਤੁਸੀਂ ਸਭ ਤੋਂ ਵਧੀਆ ਮਾਂ ਬਣਨ ਜਾ ਰਹੇ ਹੋ।
ਦੱਸ ਦਈਏ ਜੋੜੇ ਨੇ ਸਾਲ 2022 ਵਿੱਚ ਇੱਕ ਦੂਜੇ ਨਾਲ ਜ਼ਿੰਦਗੀ ਦਾ ਨਵਾਂ ਸਫਰ ਸ਼ੁਰੂ ਕਰਦੇ ਹੋਏ ਵਿਆਹ ਕਰਵਾਇਆ ਸੀ। ਰੁਬੀਨਾ ਬਾਜਵਾ ਮਸ਼ਹੂਰ ਪੰਜਾਬੀ ਅਦਾਕਾਰਾ ਅਤੇ ਨਿਰਮਾਤਾ ਨੀਰੂ ਬਾਜਵਾ ਦੀ ਭੈਣ ਹੈ।