Anmol Gagan Maan Mehndi: ਅਨਮੋਲ ਗਗਨ ਮਾਨ ਨੇ ਸਹਿਬਾਜ਼ ਦੇ ਨਾਂਅ ਦੀ ਰਚਾਈ ਮਹਿੰਦੀ, ਜ਼ਸ਼ਨ ਦੀਆਂ ਤਸਵੀਰਾਂ ਨੇ ਖਿੱਚਿਆ ਧਿਆਨ
ਦੱਸ ਦੇਈਏ ਕਿ ਅਨਮੋਲ ਗਗਨ ਮਾਨ 16 ਜੂਨ ਨੂੰ ਜ਼ੀਰਕਪੁਰ ਦੇ ਵਕੀਲ ਅਤੇ ਕਾਰੋਬਾਰੀ ਸਹਿਬਾਜ਼ ਸੋਹੀ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਇਸ ਵਿਚਾਲੇ ਸਾਬਕਾ ਗਾਇਕਾ ਦੇ ਵਿਆਹ ਦੀਆਂ ਰਸਮਾਂ ਦੀ ਸ਼ੁਰੂਆਤ ਹੋ ਚੁੱਕੀਆਂ ਹਨ। ਦੱਸ ਦੇਈਏ ਕਿ ਅਨਮੋਲ ਗਗਨ ਮਾਨ ਦੇ ਇਸ ਖਾਸ ਜਸ਼ਨ ਵਿੱਚ ਪੰਜਾਬੀ ਸਿਨੇਮਾ ਜਗਤ ਦੀਆਂ ਹਸਤੀਆਂ ਨੇ ਵੀ ਸ਼ਿਰਕਤ ਕੀਤੀ।
Download ABP Live App and Watch All Latest Videos
View In Appਦਰਅਸਲ, ਅਨਮੋਲ ਗਗਨ ਮਾਨ ਦੇ ਮਹਿੰਦੀ ਫੰਕਸ਼ਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸ ਖਾਸ ਮੌਕੇ ਪੰਜਾਬੀ ਗਾਇਕਾ ਅਤੇ ਐਂਕਰ ਸਤਿੰਦਰ ਸੱਤੀ ਵੀ ਇਸ ਜਸ਼ਨ ਦਾ ਹਿੱਸਾ ਬਣੀ। ਜਿਸਦੀਆਂ ਕਈਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਤੁਸੀ ਵੀ ਵੇਖੋ filmy_media ਇੰਸਟਾਗ੍ਰਾਮ ਹੈਂਡਲ ਉੱਪਰ ਸ਼ੇਅਰ ਕੀਤਾ ਇਹ ਵੀਡੀਓ, ਜਿਸ ਵਿੱਚ ਸਤਿੰਦਰ ਸੱਤੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਉੱਪਰ ਪਿਆਰ ਲੁਟਾਉਂਦੇ ਹੋਏ ਨਜ਼ਰ ਆ ਰਹੀ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਅਨਮੋਲ ਗਗਨ ਮਾਨ ਦਾ ਪਰਿਵਾਰ ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਉਨ੍ਹਾਂ ਦਾ ਵਿਆਹ ਬਲਟਾਣਾ, ਜ਼ੀਰਕਪੁਰ ਦੇ ਸੋਹੀ ਪਰਿਵਾਰ ਵਿੱਚ ਤੈਅ ਹੋਇਆ ਹੈ। ਇਨ੍ਹੀਂ ਦਿਨੀਂ ਉਨ੍ਹਾਂ ਦੇ ਪਤੀ ਐਡਵੋਕੇਟ ਸ਼ਾਹਬਾਜ਼ ਸੋਹੀ ਚੰਡੀਗੜ੍ਹ ਦੇ ਸੈਕਟਰ-3 ਵਿੱਚ ਆਪਣੀ ਮਾਂ ਸ਼ੀਲਮ ਸੋਹੀ ਨਾਲ ਰਹਿੰਦੇ ਹਨ।
ਦੱਸ ਦੇਈਏ ਕਿ ਅਨਮੋਲ ਗਗਨ ਮਾਨ ਮਿਸ ਵਰਲਡ ਪੰਜਾਬਣ ਵਿੱਚ ਮਿਸ ਮੋਹਾਲੀ ਪੰਜਾਬਣ ਦਾ ਤਾਜ ਵੀ ਜਿੱਤ ਚੁੱਕੀ ਹੈ। ਇਸ ਤੋਂ ਬਾਅਦ ਮਾਨ 2014 ਵਿੱਚ ਇੰਗਲੈਂਡ ਚਲੇ ਗਏ। ਸਾਲ 2015 ਵਿੱਚ ਅਨਮੋਲ ਦਾ ਪਹਿਲਾ ਗੀਤ ਸ਼ੌਕੀਨ ਜੱਟ ਆਇਆ ਸੀ। ਇਸ ਗੀਤ ਤੋਂ ਬਾਅਦ ਉਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਐਂਟਰੀ ਕੀਤੀ। ਇਸ ਤੋਂ ਬਾਅਦ ਅਨਮੋਲ ਮਾਨ 2020 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਦੋਂ ਤੋਂ ਉਨ੍ਹਾਂ ਨੇ ਆਪਣਾ ਪੂਰਾ ਸਮਾਂ ਰਾਜਨੀਤੀ ਨੂੰ ਦੇਣਾ ਸ਼ੁਰੂ ਕਰ ਦਿੱਤਾ।
ਸਾਲ 2022 ਦੇ ਵਿਧਾਨ ਸਭਾ ਚੋਣ ਵਿੱਚ ਪਹਿਲੀ ਵਾਰ ਚੋਣਾਂ ਲੜੀਆਂ ਅਤੇ ਖਰੜ ਤੋਂ ਜਿੱਤ ਹਾਸਿਲ ਕੀਤੀ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਨੂੰ 37718 ਵੋਟਾਂ ਨਾਲ ਹਰਾਇਆ।
ਇਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਉਨ੍ਹਾਂ ਨੂੰ ਆਪਣੀ ਸਰਕਾਰ ਵਿੱਚ ਕੈਬਨਿਟ ਮੰਤਰੀ ਬਣਾ ਦਿੱਤਾ। ਇਸ ਸਮੇਂ ਉਨ੍ਹਾਂ ਕੋਲ ਪੰਜਾਬ ਸਰਕਾਰ ਦਾ ਸੈਰ ਸਪਾਟਾ ਵਿਭਾਗ ਹੈ। ਅਨਮੋਲ ਗਗਨ ਮਾਨ: ਵਿਧਾਇਕ ਬਣਨ ਤੋਂ ਬਾਅਦ ਅਨਮੋਲ ਆਪਣੇ ਕੁਝ ਬਿਆਨਾਂ ਕਾਰਨ ਵਿਵਾਦਾਂ ਵਿੱਚ ਰਹੇ।