ਪੰਜਾਬੀ ਅਦਾਕਾਰਾ Sargun Mehta ਨੇ ਯੈਲੋ ਕੱਲਰ ਦੇ ਬਲੇਜ਼ਰ ਨਾਲ ਕੀਤਾ ਕਮਾਲ, ਵੇਖੋ ਤਸਵੀਰਾਂ
ਚੰਡੀਗੜ੍ਹ: ਪੰਜਾਬੀ ਫ਼ਿਲਮ ਅਦਾਕਾਰਾ ਸਰਗੁਣ ਮਹਿਤਾ ਆਪਣੇ ਨਿਵੇਕਲੇ ਰੂਪ ਵਿੱਚ ਮੋਨੋਕ੍ਰੋਮ ਪੀਲੇ ਬਲੇਜ਼ਰ ’ਚ ਵਿਖਾਈ ਦਿੱਤੀ ਸੀ। ਦਰਸ਼ਕਾਂ ਨੂੰ ਇੰਝ ਲੱਗਾ ਕਿ ਜਿਵੇਂ ਮੌਨਸੂਨ ਦੀ ਵਰਖਾ ਵਰ੍ਹਾਉਂਦੇ ਕਾਲ਼ੇ ਬੱਦਲਾਂ ’ਚੋਂ ਸੂਰਜ ਦੀ ਕੋਈ ਕਿਰਨ ਵਿਖਾਈ ਦਿੱਤੀ ਹੋਵੇ।
Download ABP Live App and Watch All Latest Videos
View In Appਸਰਗੁਣ ਨੇ ਇਸ ਨੂੰ ਬੈਂਡੋ ਸਟਾਈਲ ਕ੍ਰੌਪ ਟੌਪ ਤੇ ਡੈਨਿਮ ਸ਼ੌਰਟਸ ਨਾਲ ਪਹਿਨਿਆ ਸੀ। ਅਦਾਕਾਰਾ ਇਸ ਵਿੱਚ ਬਹੁਤ ਸੋਹਣੀ ਜਾਪ ਰਹੀ ਸੀ ਤੇ ਇੰਝ ਜਾਪਦਾ ਸੀ ਕਿ ਜਿਵੇਂ ਉਹ ਦਰਸ਼ਕਾਂ ਨੂੰ ਵੱਡੇ ਫ਼ੈਸ਼ਨ ਟੀਚੇ ਪੂਰੇ ਕਰਨ ਲਈ ਆਖ ਰਹੀ ਹੋਵੇ।
ਸਰਗੁਣ ਨੇ ਇਨ੍ਹਾਂ ਕੱਪੜਿਆਂ ਨਾਲ ਉੱਚੇ ਬੂਟ ਵੀ ਪਹਿਨੇ ਹੋਏ ਸਨ। ਉਨ੍ਹਾਂ ਨੇ ਬਹੁਤ ਹੀ ਸਹਿਜ–ਸੁਭਾਵਕ ਜਿਹਾ ਲੱਗਣ ਵਾਲਾ ਮੇਕਅਪ ਕੀਤਾ ਹੋਇਆ ਸੀ ਤੇ ਪਾਰਦਰਸ਼ੀ ਐਨਕਾ ਲਾਈਆਂ ਹੋਈਆਂ ਸਨ। ਨਾਲ ਹੀ ਉਨ੍ਹਾਂ ਮਿੰਨੀ ਲੇਵੈਂਡਰ ਸਲਿੰਗ ਬੈਗ ਵੀ ਚੁੱਕਿਆ ਹੋਇਆ ਸੀ।
ਸਰਗੁਣਾ ਮਹਿਤਾ ਅਕਸਰ ਸੋਸ਼ਲ ਮੀਡੀਆ ਉੱਤੇ ਆਪਣੀਆਂ ਹੌਟ ਤਸਵੀਰਾਂ ਅਪਲੋਡ ਕਰਦੇ ਹੀ ਰਹਿੰਦੇ ਹਨ। ਇਸੇ ਲਈ ਦਰਸ਼ਕ ਤੇ ਪ੍ਰਸ਼ੰਸਕ ਉਨ੍ਹਾਂ ਨੂੰ ਪਿਆਰ ਕਰਦੇ ਹਨ। ਉਨ੍ਹਾਂ ਦੀਆਂ ਅੱਖਾਂ ਕਾਤਲਾਨਾ ਹਨ ਤੇ ਐਕਟਿੰਗ ਦੇ ਹੁਨਰ ਉਸ ਤੋਂ ਕਿਤੇ ਜ਼ਿਆਦਾ ਉਤਾਂਹ ਹਨ।