ਪੜਚੋਲ ਕਰੋ
ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਨੇ ਐਮੀ ਵਿਰਕ ਨੂੰ ਮਸਤੀ ਭਰੇ ਅੰਦਾਜ਼ 'ਚ ਦਿੱਤੀਆਂ ਜਨਮ ਦਿਨ ਦੀਆਂ ਵਧਾਈਆਂ, ਤਸਵੀਰਾਂ ਦੇਖ ਤੁਹਾਡੀ ਵੀ ਨਿਕਲ ਜਾਵੇਗਾ ਹਾਸਾ
Amy virk birthday
1/5

Sargun Mehta New Post: ਪੰਜਾਬ ਦੇ ਮਸ਼ਹੂਰ ਅਦਾਕਾਰ ਤੇ ਗਾਇਕ ਐਮੀ ਵਿਰਕ ਨੇ 11 ਮਈ ਨੂੰ ਆਪਣਾ ਜਨਮ ਦਿਨ ਮਨਾਇਆ ਹੈ। ਇਸ ਮੌਕੇ 'ਤੇ ਕਈ ਸਿਤਾਰਿਆਂ ਨੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਦੀ ਫਿਲਮ 'ਸੌਕਣ ਸੌਂਕਣੇ' ਦੀ ਕੋਸਟਾਰ ਸਰਗੁਣ ਮਹਿਤਾ ਨੇ ਵੀ ਐਮੀ ਲਈ ਇਕ ਪੋਸਟ ਸ਼ੇਅਰ ਕੀਤੀ ਹੈ। ਜਿਸ 'ਚ ਉਨ੍ਹਾਂ ਨੇ ਫਿਲਮ ਦੀ ਸ਼ੂਟਿੰਗ ਦੀਆਂ ਕੁਝ ਤਸਵੀਰਾਂ ਦਿਖਾਈਆਂ ਹਨ ਤੇ ਐਮੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ।
2/5

ਅਸਲ ਵਿੱਚ ਐਮੀ ਤੇ ਸਰਗੁਣ ਇੱਕ ਦੂਜੇ ਨਾਲ ਦੋਸਤੀ ਵਾਲਾ ਬੌਂਡ ਸ਼ੇਅਰ ਕਰਦੇ ਹਨ। 13 ਮਈ ਨੂੰ ਦੋਵਾਂ ਦੀ ਫਿਲਮ 'ਸੌਕਣ ਸੌਂਕਣੇ' ਵੀ ਰਿਲੀਜ਼ ਹੋਣ ਜਾ ਰਹੀ ਹੈ।
Published at : 12 May 2022 02:43 PM (IST)
ਹੋਰ ਵੇਖੋ





















