Bhupinder Gill: ਪੰਜਾਬੀ ਗਾਇਕ ਭੁਪਿੰਦਰ ਗਿੱਲ ਅੱਜ ਮਨਾ ਰਹੇ ਵਿਆਹ ਦੀ ਵਰ੍ਹੇਗੰਢ, ਪਤਨੀ ਨੇ ਰੋਮਾਂਟਿਕ ਹੋ ਕਹੀ ਇਹ ਗੱਲ
ਉਨ੍ਹਾਂ ਆਪਣੀ ਗਾਇਕੀ ਦੇ ਦਮ ਤੇ ਪੰਜਾਬੀਆਂ ਵਿੱਚ ਵੱਖਰੀ ਪਛਾਣ ਕਾਇਮ ਕੀਤੀ ਹੈ। ਦੱਸ ਦੇਈਏ ਕਿ ਪੰਜਾਬੀ ਕਲਾਕਾਰ ਅੱਜ ਆਪਣੇ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹਨ। ਇਸ ਮੌਕੇ ਉਨ੍ਹਾਂ ਵੱਲੋਂ ਆਪਣੀ ਪਤਨੀ ਗੁਰਜੀਤ ਸਿੱਧੂ ਗਿੱਲ ਨੂੰ ਖਾਸ ਤਰੀਕੇ ਨਾਲ ਵਧਾਈ ਦਿੱਤੀ ਗਈ ਹੈ।
Download ABP Live App and Watch All Latest Videos
View In Appਇਸ ਤੋਂ ਇਲਾਵਾ ਪਤਨੀ ਗੁਰਜੀਤ ਨੇ ਵੀ ਭੁਪਿੰਦਰ ਗਿੱਲ ਲਈ ਕੁਝ ਰੋਮਾਂਟਿਕ ਲਾਈਨਾ ਲਿਖ ਸੋਸ਼ਲ ਮੀਡੀਆ ਉੱਪਰ ਤਸਵੀਰ ਸਾਂਝੀ ਕੀਤੀ ਹੈ। ਤੁਸੀ ਵੀ ਵੇਖੋ ਇਹ ਖਾਸ ਤਸਵੀਰ...
ਦਰਅਸਲ, ਭੁਪਿੰਦਰ ਗਿੱਲ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਪਤਨੀ ਨੂੰ ਵਿਆਹ ਦੀ ਵਰ੍ਹੇਗੰਢ ਦੀ ਵਧਾਈ ਦਿੰਦੇ ਹੋਏ ਲਿਖਿਆ, ਹੈਪੀ ਐਨੀਵਰਸਰੀ ਮੇਰੀ ਸਰਦਾਰਨੀ... ਲਵ ਯੂ ਆਲਵੇਅਜ਼...
ਇਸ ਤੋਂ ਇਲਾਵਾ ਗਾਇਕ ਦੀ ਖੂਬਸੂਰਤ ਪਤਨੀ ਗੁਰਜੀਤ ਸਿੱਧੂ ਗਿੱਲ ਨੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਪੋਸਟ ਸਾਂਝੀ ਕਰਦੇ ਹੋਏ ਕੈਪਸ਼ਨ ਵਿੱਚ ਰੋਮਾਂਟਿਕ ਲਾਈਨਾਂ ਲਿਖਿਆਂ ਹਨ।
ਉਨ੍ਹਾਂ ਲਿਖਦੇ ਹੋਏ ਕਿਹਾ ਮਿਲਣ ਨੂੰ ਤਾਂ ਬੜੇ ਚਿਹਰੇ ਮਿਲੇ ਇਸ ਦੁਨੀਆਂ ਵਿੱਚ, ਪਰ ਤੇਰੇ ਜਿਹੀ ਮੁਹੱਬਤ 💑ਤਾਂ ਸਾਨੂੰ ਖੁਦ ਨਾਲ ਵੀ ਨੀ ਹੋਈ... ਮੇਰੀ ਲਾਈਫ, ਮਾਈ ਲਵ, ਮੇਰਾ ਦਿਲ, ਮੇਰੀ ਰੂਹ 😘 ਹਰ ਸਵੇਰ ਤੁਹਾਨੂੰ ਮੇਰੀਆਂ ਅੱਖਾਂ ਦੇ ਸਾਹਮਣੇ ਦੇਖਣਾ ਚਾਹੁੰਦੀ ਹੈ।🤗 ਤੁਹਾਡੀ ਲੰਬੀ ਉਮਰ ਹੋਵੇ, ਇਹ ਜਸ਼ਨ ਹਰ ਸਾਲ ਹੋਰ ਖੁਸ਼ੀਆਂ ਨਾਲ ਆਵੇ। 14ਵੀਂ ਵਿਆਹ ਦੀ ਵਰ੍ਹੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ ਪਿਆਰੇ। ਤੁਹਾਨੂੰ ਬਹੁਤ ਪਿਆਰ ਕਰਦਾ ਹਾਂ...
ਉਨ੍ਹਾਂ ਦੀ ਇਸ ਪੋਸਟ ਉੱਪਰ ਪ੍ਰਸ਼ੰਸਕ ਵੀ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਬਹੁਤ ਪਿਆਰਾ ਕਪਲ...
ਕਾਬਿਲੇਗੌਰ ਹੈ ਕਿ ਪੰਜਾਬੀ ਗਾਇਕ ਭੁਪਿੰਦਰ ਗਿੱਲ ਲੰਬੇ ਸਮੇਂ ਤੋਂ ਸੰਗੀਤ ਜਗਤ ਨੂੰ ਆਪਣੇ ਹਿੱਟ ਗੀਤ ਦਿੰਦੇ ਆ ਰਹੇ ਹਨ। ਇਸ ਤੋਂ ਪਹਿਲਾਂ ਉਹ ਆਪਣੇ ਗੀਤ ਬਟੂਆ ਨਾਲ ਪੰਜਾਬੀ ਜਗਤ ਵਿੱਚ ਪਛਾਣ ਮਿਲੀ। ਇਸ ਗੀਤ ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲਿਆ। ਹਾਲ ਹੀ ਵਿੱਚ ਭੁਪਿੰਦਰ ਗਿੱਲ ਨੂੰ ਦਿਲਜੀਤ ਦੋਸਾਂਝ ਦੀ ਫਿਲਮ ਜੋੜੀ ਵਿੱਚ ਕੰਮ ਕਰਦੇ ਹੋਏ ਦੇਖਿਆ ਗਿਆ ਸੀ।