Gippy Grewal: ਗਿੱਪੀ ਗਰੇਵਾਲ ਲੋਕਾਂ ਦੇ ਘਰ ਟੌਇਲਟ ਕਰ ਚੁੱਕੇ ਸਾਫ, ਜਾਣੋ ਸੰਘਰਸ਼ ਦੇ ਦਿਨਾਂ ਚ ਪਤਨੀ ਰਵਨੀਤ ਨੇ ਕਿਵੇਂ ਦਿੱਤਾ ਸਾਥ
ਪੰਜਾਬੀ ਦੇ ਨਾਲ-ਨਾਲ ਹਿੰਦੀ ਸਿਨੇਮਾ ਜਗਤ ਵਿੱਚ ਵੀ ਗਿੱਪੀ ਗਰੇਵਾਲ ਨੇ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ। ਦੱਸ ਦੇਈਏ ਕਿ ਅੱਜ ਗਿੱਪੀ ਆਪਣਾ 41ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਅਸੀ ਤੁਹਾਨੂੰ ਕਲਾਕਾਰ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਦੱਸਣ ਜਾ ਰਹੇ ਹਾਂ।
Download ABP Live App and Watch All Latest Videos
View In Appਦੱਸ ਦੇਈਏ ਕਿ ਗਿੱਪੀ ਦਾ ਜਨਮ 2 ਜਨਵਰੀ 1983 ਨੂੰ ਹੋਇਆ ਸੀ। ਅੱਜ ਉਹ ਆਪਣਾ 41ਵਾਂ ਜਨਮਦਿਨ ਮਨਾ ਰਹੇ ਹਨ। ਗਿੱਪੀ ਨੇ ਆਪਣੇ ਟੈਲੇਂਟ ਦੇ ਦਮ `ਤੇ ਪੰਜਾਬੀ ਇੰਡਸਟਰੀ `ਚ ਨਹੀਂ, ਸਗੋਂ ਬਾਲੀਵੁੱਡ `ਚ ਵੀ ਨਾਂ ਕਮਾਇਆ ਹੈ।
ਇੱਕ ਇੰਟਰਵਿਊ `ਚ ਗਿੱਪੀ ਗਰੇਵਾਲ ਨੇ ਆਪਣੀ ਸਫ਼ਲਤਾ ਦੀ ਕਹਾਣੀ ਦੱਸੀ ਸੀ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਆਪਣੀ ਪਹਿਲੀ ਐਲਬਮ ਕੱਢਣ ਲਈ ਸੰਘਰਸ਼ ਕਰਨਾ ਪਿਆ ਸੀ, ਇਸ ਵਿੱਚ ਉਨ੍ਹਾਂ ਦੀ ਪਤਨੀ ਰਵਨੀਤ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ ਸੀ। ਸੰਘਰਸ਼ ਦੇ ਦਿਨਾਂ ਦੌਰਾਨ ਉਨ੍ਹਾਂ ਨੇ ਲੋਕਾਂ ਦੀਆਂ ਗੱਡੀਆਂ ਧੋਤੀਆਂ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਸਕਿਓਰਿਟੀ ਗਾਰਡ ਦੀ ਨੌਕਰੀ ਕੀਤੀ। ਇੱਥੋਂ ਤੱਕ ਕਿ ਕੈਨੇਡਾ 'ਚ ਲੋਕਾਂ ਦੇ ਘਰ ਟੌਇਲਟ ਵੀ ਸਾਫ ਕੀਤੀ। ਕੈਨੇਡਾ ਜਾ ਕੇ ਇੱਕ ਰੈਸਟੋਰੈਂਟ ਵਿੱਚ ਵੇਟਰ ਬਣੇ। ਇਸ ਤੋਂ ਬਾਅਦ ਉਹ ਭਾਰਤ ਪਰਤੇ ਅਤੇ ਕਾਫੀ ਸੰਘਰਸ਼ ਤੋਂ ਬਾਅਦ ਇਹ ਅਹੁਦਾ ਹਾਸਲ ਕੀਤਾ। ਗਿੱਪੀ ਗਰੇਵਾਲ ਦੱਸਦੇ ਹਨ ਕਿ ਉਨ੍ਹਾਂ ਦੀ ਹੋਣ ਵਾਲੀ ਪਤਨੀ ਨਾਲ ਗਿੱਪੀ ਦੀ ਮੁਲਾਕਾਤ ਕੈਨੇਡਾ ;ਚ ਹੀ ਹੋਈ ਸੀ। ਉਹ ਇੱਕ ਮਹੀਨੇ `ਚ 700-800 ਕੈਨੇਡੀਅਨ ਡਾਲਰ ਦੀ ਕਮਾ ਲੈਂਦੇ ਸੀ। ਪਰ ਉਹ ਹਮੇਸ਼ਾ ਤੋਂ ਸਿੰਗਰ ਬਣਨਾ ਚਾਹੁੰਦੇ ਸੀ।
ਖਾਸ ਗੱਲ ਇਹ ਹੈ ਕਿ ਗਿੱਪੀ ਨੇ ਸਿੰਗਰ ਬਣਨ ਲਈ ਕਾਫ਼ੀ ਕੋਸ਼ਿਸ਼ ਕੀਤੀ। ਪਰ ਕੋਈ ਮਿਊਜ਼ਿਕ ਕੰਪਨੀ ਗਰੇਵਾਲ ਤੇ ਪੈਸੇ ਲਾਉਣ ਲਈ ਤਿਆਰ ਨਹੀਂ ਸੀ। ਕਿਉਂਕਿ ਉਦੋਂ ਦੌਰ ਬਦਲ ਚੁੱਕਿਆ ਸੀ। ਕੰਪਨੀਆਂ ਨੇ ਸਿੰਗਰਾਂ ਤੇ ਪੈਸੇ ਲਗਾਉਣੇ ਬੰਦ ਕਰ ਦਿੱਤੇ ਸੀ। ਇਸ ਕਰਕੇ ਗਿੱਪੀ ਗਰੇਵਾਲ ਕੋਲ ਖੁਦ ਪੈਸੇ ਇਕੱਠੇ ਕਰਨ ਤੋਂ ਇਲਾਵਾ ਕੋਈ ਰਸਤਾ ਨਹੀਂ ਸੀ।
ਗਿੱਪੀ ਨੇ ਅੱਗੇ ਦੱਸਿਆ ਕਿ ਉਹ ਘਰੋਂ ਪੈਸੇ ਨਹੀਂ ਮੰਗ ਸਕਦੇ ਸੀ। ਇਸ ਕਰਕੇ ਉਨ੍ਹਾਂ ਨੂੰ ਸਭ ਖੁਦ ਕਰਨਾ ਪਿਆ। ਪਹਿਲੀ ਐਲਬਮ ਲਈ ਪੈਸੇ ਜੋੜਨ ਦੀ ਖਾਤਰ ਗਿੱਪੀ ਤੇ ਉਨ੍ਹਾਂ ਦੀ ਪਤਨੀ ਨੇ 3 ਨੌਕਰੀਆਂ ਕੀਤੀਆਂ। ਉਨ੍ਹਾਂ ਦਾ ਸਾਰਾ ਦਿਨ ਕੰਮ `ਚ ਲੰਘਦਾ ਸੀ। ਗਿੱਪੀ ਤੇ ਰਵਨੀਤ ਦੋਵੇਂ ਹੀ ਸਵੇਰੇ-ਸਵੇਰੇ ਘਰਾਂ `ਚ ਅਖਬਾਰ ਸੁੱਟਦੇ ਸੀ।
ਇਸ ਤੋਂ ਬਾਅਦ ਗਿੱਪੀ ਫ਼ੈਕਟਰੀ `ਚ ਇੱਟਾਂ ਤੇ ਮਾਰਬਲ ਦੇ ਪੱਥਰ ਬਣਾਉਣ ਦਾ ਕੰਮ ਕਰਦੇ ਸੀ। 8 ਘੰਟੇ ਦੀ ਇਹ ਨੌਕਰੀ ਉਨ੍ਹਾਂ ਨੂੰ ਬੁਰੀ ਤਰ੍ਹਾਂ ਥਕਾ ਦਿੰਦੀ ਸੀ। ਦੂਜੇ ਪਾਸੇ ਰਵਨੀਤ ਗਰੇਵਾਲ ਹੋਟਲ `ਚ ਸਫ਼ਾਈ ਤੇ ਭਾਂਡੇ ਮਾਂਜਣ ਦਾ ਕੰਮ ਕਰਦੀ ਸੀ। ਹਾਲਾਂਕਿ ਫਿਰ ਉਨ੍ਹਾਂ ਦੀ ਕਿਸਮਤ ਬਦਲੀ ਅਤੇ ਉਹ ਦੁਨੀਆ ਭਰ ਵਿੱਚ ਵੱਖਰੀ ਪਛਾਣ ਬਣਾਉਣ ਵਿੱਚ ਕਮਾਯਾਬ ਰਹੇ। ਅੱਜ ਕਲਾਕਾਰ ਕਿਸੇ ਪਛਾਣ ਦਾ ਮੋਹਜਾਤ ਨਹੀਂ ਹੈ।