ਪੜਚੋਲ ਕਰੋ
Rapper Divine: ਮਸ਼ਹੂਰ ਰੈਪਰ ਡਿਵਾਈਨ ਦੇ ਗੀਤ 'ਚ ਗੂੰਜੀ ਯਮਲਾ ਜੱਟ ਦੀ ਆਵਾਜ਼
Divine Use Yamla Jatt Song Lines In 4.10: ਮਸ਼ਹੂਰ ਇੰਡੀਅਨ ਰੈਪਰ ਡਿਵਾਈਨ ਦੇ ਨਾਂਅ ਤੋਂ ਹਰ ਕੋਈ ਮਸ਼ਹੂਰ ਹੈ। ਸਿੱਧੂ ਮੂਸੇਵਾਲਾ ਨਾਲ ਵੀ ਉਸਦਾ ਕਈ ਵਾਰ ਨਾਂਅ ਵੇਖਣ ਨੂੰ ਮਿਲਿਆ ਹੈ।

Divine Use Yamla Jatt Song Lines
1/6

ਇਸ ਤੋਂ ਇਲਾਵਾ ਉਹ ਆਪਣੇ ਸ਼ਾਨਦਾਰ ਗੀਤਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦਾ ਹੈ। ਇਸ ਵਾਰ ਵੀ ਉਹ ਆਪਣੇ ਗੀਤ 4.10 ਨੂੰ ਲੈ ਚਰਚਾ ਵਿੱਚ ਬਣਿਆ ਹੋਇਆ ਹੈ। ਇਸਦੀ ਵਜ੍ਹਾ ਕੋਈ ਹੋਰ ਨਹੀਂ ਬਲਕਿ ਪੰਜਾਬੀ ਲੋਕ ਗਾਇਕ ਯਮਲਾ ਜੱਟ ਹੈ।
2/6

ਦਰਅਸਲ, ਡਿਵਾਈਨ ਵੱਲੋਂ ਯਮਲੇ ਜੱਟ ਦੇ ਗੀਤ ਦੀਆਂ ਕੁਝ ਲਾਈਨਾਂ ਆਪਣੇ ਨਵੇਂ ਗੀਤ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ, ਜਿਨ੍ਹਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।
3/6

ਦੱਸ ਦੇਈਏ ਕਿ ਰੈਪਰ ਵੱਲ਼ੋਂ ਗੀਤ ਦੀਆਂ ਕੁਝ ਕਲਿੱਪਸ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਜਿਨ੍ਹਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਫਿਲਹਾਲ ਤੁਸੀ ਸੁਣੋ ਡਿਵਾਈਨ ਦਾ ਇਹ ਗੀਤ...
4/6

ਜਾਣਕਾਰੀ ਲਈ ਦੱਸ ਦੇਈਏ ਕਿ ਡਿਵਾਈਨ ਦਾ ਅਸਲੀ ਨਾਂਅ ਵਿਵੀਅਨ ਫਰਨਾਂਡਿਸ ਹੈ। ਉਸਦਾ ਉਪਨਾਮ ਬ੍ਰਹਮ ਹੈ। ਉਹ 2013 ਵਿੱਚ ਰਿਲੀਜ਼ ਹੋਏ ਆਪਣੇ ਪਹਿਲੇ ਟਰੈਕ ‘ਯੇ ਮੇਰਾ ਬਾਂਬੇ’ ਨਾਲ ਪੂਰੇ ਮੁੰਬਈ ਵਿੱਚ ਮਸ਼ਹੂਰ ਹੋ ਗਿਆ।
5/6

ਵਿਵੀਅਨ ਫਰਨਾਂਡਿਸ ਦਾ ਜਨਮ 2 ਅਕਤੂਬਰ 1990 ਨੂੰ ਮੁੰਬਈ ਵਿੱਚ ਹੋਇਆ ਸੀ।
6/6

ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਦਾ ਬਚਪਨ ਮੁੰਬਈ ਦੇ ਅੰਧੇਰੀ ਦੇ ਜੇਬੀ ਨਗਰ ਚੌਲ ਵਿੱਚ ਇੱਕ ਬਹੁਤ ਹੀ ਸਾਧਾਰਨ ਪਰਿਵਾਰ ਵਿੱਚ ਬੀਤਿਆ। ਜਿੱਥੋਂ ਨਿਕਲ ਅੱਜ ਦੁਨੀਆ ਭਰ ਵਿੱਚ ਉਨ੍ਹਾਂ ਨੇ ਖੂਬ ਨਾਂਅ ਕਮਾਇਆ ਹੈ।
Published at : 27 Dec 2023 01:27 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕ੍ਰਿਕਟ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
