ਪੜਚੋਲ ਕਰੋ
Shehnaaz Gill: ਸ਼ਹਿਨਾਜ਼ ਗਿੱਲ ਨੇ ਕੀਤਾ ਵੱਡਾ ਖੁਲਾਸਾ, ਜਾਣੋ ਕਿਉਂ ਪੰਜਾਬੀ ਇੰਡਸਟਰੀ ਨੇ ਕੀਤਾ ਸੀ ਦੂਰ
Shehnaaz Gill Speaks About Punjabi Industry: ਅਦਾਕਾਰਾ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਆਪਣੀ ਪਹਿਲੀ ਹਿੰਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੇ ਚੱਲਦੇ ਸੁਰਖੀਆਂ 'ਚ ਹੈ। ਪਰ ਅਦਾਕਾਰਾ ਲਈ ਇਹ ਰਾਹ ਇੰਨਾ ਆਸਾਨ ਨਹੀਂ ਸੀ...
Shehnaaz Gill Speaks About Punjabi Industry
1/8

Shehnaaz Gill Speaks About Punjabi Industry: ਅਦਾਕਾਰਾ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਆਪਣੀ ਪਹਿਲੀ ਹਿੰਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੇ ਚੱਲਦੇ ਸੁਰਖੀਆਂ 'ਚ ਹੈ। ਪਰ ਅਦਾਕਾਰਾ ਲਈ ਇਹ ਰਾਹ ਇੰਨਾ ਆਸਾਨ ਨਹੀਂ ਸੀ। ਸ਼ਹਿਨਾਜ਼ ਗਿੱਲ ਖੁਦ ਆਪਣੇ ਸੰਘਰਸ਼ ਬਾਰੇ ਕਈ ਵਾਰ ਦੱਸ ਚੁੱਕੀ ਹੈ। ਇੱਕ ਵਾਰ ਸ਼ਹਿਨਾਜ਼ ਗਿੱਲ ਨੇ ਦੱਸਿਆ ਸੀ ਕਿ ਉਸ ਨੂੰ ਪੰਜਾਬ ਫ਼ਿਲਮ ਇੰਡਸਟਰੀ ਵਿੱਚ ਬਹੁਤ ਸੰਘਰਸ਼ ਕਰਨਾ ਪਿਆ ਸੀ ਅਤੇ ਇੱਕ ਵਾਰ ਤਾਂ ਉਸ ਦਾ ਪੂਰੀ ਤਰ੍ਹਾਂ ਬਾਈਕਾਟ ਹੋ ਗਿਆ ਸੀ।
2/8

ਸ਼ਹਿਨਾਜ਼ ਨੇ ਉਸ ਸਮੇਂ ਦੀ ਗੱਲ ਕੀਤੀ ਜਦੋਂ ਪੰਜਾਬੀ ਫਿਲਮ ਇੰਡਸਟਰੀ ਨੇ ਉਸ ਦਾ ਪੂਰੀ ਤਰ੍ਹਾਂ ਬਾਈਕਾਟ ਕੀਤਾ ਸੀ। ਉਸਨੇ ਖੁਲਾਸਾ ਕੀਤਾ ਕਿ ਇੱਕ ਵਾਰ ਉਸਦੀ ਪੰਜਾਬੀ ਫਿਲਮ ਦੇ ਨਿਰਮਾਤਾਵਾਂ ਨੇ ਉਸਨੂੰ ਪ੍ਰੀਮੀਅਰ ਲਈ ਨਹੀਂ ਬੁਲਾਇਆ, ਜਿਸ ਨਾਲ ਉਸਨੂੰ ਬਹੁਤ ਦੁੱਖ ਹੋਇਆ।
Published at : 18 Apr 2023 11:00 AM (IST)
ਹੋਰ ਵੇਖੋ





















