ਪੜਚੋਲ ਕਰੋ
Sidhu Moose Wala: ਸਿੱਧੂ ਮੂਸੇਵਾਲਾ ਆਪਣੀ ਆਵਾਜ਼ ਰਾਹੀਂ ਦੁਨੀਆਂ ਭਰ 'ਚ ਜ਼ਿੰਦਾ, ਹਰ 6 ਮਹੀਨੇ ਬਾਅਦ ਰਿਲੀਜ਼ ਹੁੰਦਾ ਹੈ ਗੀਤ
Sidhu Moose Wala Death Anniversary: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। ਅੱਜ ਭਲ੍ਹੇ ਹੀ ਸਿੱਧੂ ਸਾਡੇ ਵਿਚਕਾਰ ਨਹੀਂ ਹੈ, ਪਰ ਉਹ ਆਪਣੀ ਆਵਾਜ਼ ਰਾਹੀਂ ਦੁਨੀਆਂ ਭਰ ਵਿੱਚ ਜ਼ਿੰਦਾ ਹੈ।
Sidhu Moose Wala Death Anniversary
1/7

ਅੱਜ ਦੁਨੀਆਂ ਭਰ ਵਿੱਚ ਬੈਠੇ ਪ੍ਰਸ਼ੰਸਕ ਸਿੱਧੂ ਨੂੰ ਯਾਦ ਕਰ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਸਿੱਧੂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾ ਰਹੀ ਹੈ। ਸਿੱਧੂ ਉਨ੍ਹਾਂ ਗਾਇਕਾਂ ਵਿੱਚੋਂ ਇੱਕ ਸੀ ਜਿਸਨੇ ਬਹੁਤ ਘੱਟ ਉਮਰ ਵਿੱਚ ਦੁਨੀਆਂ ਭਰ ਵਿੱਚ ਸਫਲ ਮੁਕਾਮ ਹਾਸਿਲ ਕੀਤਾ।
2/7

ਹਾਲਾਂਕਿ ਸਿੱਧੂ ਦੇ ਪ੍ਰਸ਼ੰਸਕਾਂ ਲਈ ਖਾਸ ਗੱਲ ਇਹ ਹੈ ਕਿ ਆਪਣੀ ਮੌਤ ਤੋਂ ਪਹਿਲਾਂ ਹੀ ਮੂਸੇਵਾਲਾ ਇੰਨੇ ਗੀਤ ਰਿਕਾਰਡ ਕਰ ਚੁੱਕੇ ਹਨ ਕਿ ਆਉਣ ਵਾਲੇ ਕਈ ਸਾਲਾਂ ਤੱਕ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਗਾਇਕੀ ਨੂੰ ਸੁਣਦੇ ਰਹਿਣਗੇ। ਦਰਸ਼ਕਾਂ ਦੇ ਕੰਨਾਂ ਵਿੱਚ ਸਿੱਧੂ ਦੀ ਆਵਾਜ਼ ਹਮੇਸ਼ਾ ਗੁੰਜਦੀ ਰਹੇਗੀ।
Published at : 29 May 2023 10:35 AM (IST)
ਹੋਰ ਵੇਖੋ





















