ਪੜਚੋਲ ਕਰੋ
Deep Dhillon: ਗਾਇਕ ਦੀਪ ਢਿੱਲੋਂ ਮਾਣ ਰਹੇ ਪੰਜਾਬ ਦੇ ਰੰਗ, ਕੈਨੇਡਾ ਤੋਂ ਵਾਪਸ ਆ ਪਰਿਵਾਰ ਨਾਲ ਬਿਤਾ ਰਹੇ ਖਾਸ ਪਲ
Deep Dhillon Shared Picture With Mother: ਪੰਜਾਬੀ ਗਾਇਕ ਦੀਪ ਢਿੱਲੋਂ (Deep Dhillon) ਆਪਣੀ ਪਤਨੀ ਜੈਸਮੀਨ ਜੱਸੀ ਅਤੇ ਬੱਚਿਆ ਨਾਲ ਕੈਨੇਡਾ ਤੋਂ ਵਾਪਿਸ ਪੰਜਾਬ ਪਰਤ ਆਏ ਹਨ।
Deep Dhillon Shared Picture With Mother
1/6

ਉਨ੍ਹਾਂ ਇਸਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਪੋਸਟ ਸਾਂਝੀ ਕਰ ਪ੍ਰਸ਼ੰਸਕਾਂ ਨੂੰ ਦਿੱਤੀ। ਇਸ ਤੇ ਪੰਜਾਬੀ ਗਾਇਕ ਦੇ ਪ੍ਰਸ਼ੰਸਕ ਵੀ ਪੰਜਾਬ ਆਉਣ ਤੇ ਉਨ੍ਹਾਂ ਦਾ ਸਵਾਗਤ ਕੀਤਾ ਹੈ।
2/6

ਦੀਪ ਢਿੱਲੋਂ ਵੱਲੋਂ ਆਪਣੀ ਮਾ ਨਾਲ ਖਾਸ ਤਸਵੀਰ ਸ਼ੇਅਰ ਕੀਤੀ ਗਈ ਹੈ। ਜਿਸ ਵਿੱਚ ਉਹ ਆਪਣੀ ਮਾਂ ਅਤੇ ਪਤਨੀ ਨਾਲ ਨਜ਼ਰ ਆ ਰਹੇ ਹਨ।
3/6

ਪੰਜਾਬੀ ਗਾਇਕ ਦੀਪ ਢਿੱਲੋਂ ਨੇ ਇਹ ਤਸਵੀਰ ਆਪਣੀ ਮਾਂ ਨਾਲ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ‘ਰੱਬ ਸਭ ਨੂੰ ਰਾਜ਼ੀ ਰੱਖੇ’। ਸੋਸ਼ਲ ਮੀਡੀਆ ‘ਤੇ ਅਦਾਕਾਰ ਦੀ ਇਸ ਤਸਵੀਰ ਨੂੰ ਪਸੰਦ ਕੀਤਾ ਜਾ ਰਿਹਾ ਹੈ। ਇਸ ਉੱਪਰ ਪ੍ਰਸ਼ੰਸਕ ਕਮੈਂਟ ਸ਼ੇਅਰ ਕਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਉਨ੍ਹਾਂ ਦੇ ਪੰਜਾਬ ਵਾਪਸੀ ‘ਤੇ ਹਰ ਕੋਈ ਤਾਰੀਫ ਕਰ ਰਿਹਾ ਹੈ।
4/6

ਕਾਬਿਲੇਗੌਰ ਹੈ ਕਿ ਪੰਜਾਬੀ ਗਾਇਕ ਦੀਪ ਢਿੱਲੋਂ ਨੇ ਕੁਝ ਸਮਾਂ ਪਹਿਲਾਂ ਕੈਨੇਡਾ ਵਾਲੇ ਘਰ ਨੂੰ ਵੇਚਣ ਦੇ ਲਈ ਪੋਸਟ ਪਾਈ ਸੀ। ਜਿਸ ਤੋਂ ਬਾਅਦ ਗਾਇਕ ਨੇ ਕੈਨੇਡਾ ਨੂੰ ਹਮੇਸ਼ਾ ਲਈ ਛੱਡ ਦਿੱਤਾ ਹੈ।
5/6

ਇਸ ਤੋਂ ਪਹਿਲਾਂ ਕੈਨੇਡਾ ‘ਚ ਹੀ ਉਨ੍ਹਾਂ ਦੀ ਕਾਰ ਦੀ ਕੁਝ ਅਣਪਛਾਤੇ ਲੋਕਾਂ ਵੱਲੋ ਭੰਨ ਤੋੜ ਵੀ ਕੀਤੀ ਗਈ ਸੀ। ਜਿਸਦੀ ਵੀਡੀਓ ਪੰਜਾਬੀ ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀ ਕੀਤੀ ਗਈ ਸੀ।
6/6

ਵਰਕਫਰੰਟ ਦੀ ਗੱਲ ਕਰਿਏ ਤਾਂ ਦੀਪ ਢਿੱਲੋਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ। ਉਨ੍ਹਾਂ ਪਤਨੀ ਜੈਸਮੀਨ ਜੱਸੀ ਨਾਲ ਕਈ ਸੁਪਰਹਿੱਟ ਗੀਤਾਂ ਰਾਹੀਂ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ ਹੈ ਅਤੇ ਕਰਦੇ ਆ ਰਹੇ ਹਨ। ਫਿਲਹਾਲ ਪੰਜਾਬੀ ਗਾਇਕ ਆਪਣੇ ਪਰਿਵਾਰ ਨਾਲ ਖਾਸ ਸਮਾਂ ਬਤੀਤ ਕਰ ਰਹੇ ਹਨ।
Published at : 18 Sep 2023 08:07 PM (IST)
ਹੋਰ ਵੇਖੋ





















