Jaani Family: ਗਾਇਕ ਜਾਨੀ ਦਾ ਪੁੱਤਰ ਹੈ ਬੇਹੱਦ ਕਿਊਟ, ਦੇਖੋ ਪਤਨੀ ਨੇਹਾ 'ਤੇ Shivaay ਨਾਲ ਖੂਬਸੂਰਤ ਪਲ
ਪਰ ਅੱਜ ਅਸੀ ਤੁਹਾਨੂੰ ਗਾਇਕ ਜਾਨੀ ਦੇ ਪੁੱਤਰ ਸ਼ਿਵਾਯ ਅਤੇ ਪਤਨੀ ਨੇਹਾ ਚੌਹਾਨ ਅਰੋੜਾ ਦੇ ਰੂ-ਬ-ਰੂ ਕਰਵਾਉਣ ਜਾ ਰਹੇ ਹਾਂ। ਜੋ ਕਿਸੇ ਸੈਲਿਬ੍ਰਿਟੀ ਤੋਂ ਘੱਟ ਨਹੀਂ ਹਨ।
Download ABP Live App and Watch All Latest Videos
View In Appਦੱਸ ਦੇਈਏ ਕਿ ਗੀਤਕਾਰ ਜਾਨੀ ਦੀ ਪਤਨੀ ਨੇਹਾ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਹਮੇਸ਼ਾ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ-ਨਾਲ ਪੁੱਤਰ ਸ਼ਿਵਾਯ ਦੀਆਂ ਕਿਊਟ ਤਸਵੀਰਾਂ ਵੀ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਤੁਸੀ ਵੀ ਇੰਨਾਂ ਤਸਵੀਰਾਂ ਉੱਪਰ ਮਾਰੋ ਇੱਕ ਨਜ਼ਰ...
ਜਿੱਥੇ ਗੀਤਕਾਰ ਜਾਨੀ ਆਪਣੇ ਗੀਤਾਂ ਅਤੇ ਲਿਖਤ ਲਏ ਜਾਣੇ ਜਾਂਦੇ ਹਨ। ਉੱਥੇ ਹੀ ਉਨ੍ਹਾਂ ਦੀ ਪਤਨੀ ਨੇਹਾ ਅਤੇ ਪੁੱਤਰ ਸ਼ਿਵਾਯ ਵੀ ਸੁਰਖੀਆਂ ਵਿੱਚ ਰਹਿੰਦੇ ਹਨ।
ਇੰਨ੍ਹਾਂ ਤਸਵੀਰਾਂ ਵਿੱਚ ਤੁਸੀ ਜਾਨੀ ਨਾਲ ਉਨ੍ਹਾਂ ਦੀ ਪਤਨੀ ਅਤੇ ਪੁੱਤਰ ਨਾਲ ਬਿਤਾਏ ਖੂਬਸੂਰਤ ਪਲਾਂ ਨੂੰ ਦੇਖ ਸਕਦੇ ਹੋ।
ਦੱਸ ਦੇਈਏ ਕਿ ਖੂਬਸੂਰਤੀ ਦੇ ਮਾਮਲੇ ਵਿੱਚ ਨੇਹਾ ਚੌਹਾਨ ਕਿਸੇ ਅਭਿਨੇਤਰੀ ਤੋਂ ਘੱਟ ਨਹੀਂ ਹੈ। ਉਹ ਆਪਣੇ ਸੋਸ਼ਲ ਮੀਡੀਆ ਰਾਹੀਂ ਅਕਸਰ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ।
ਨੇਹਾ ਵੱਲ਼ੋਂ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਤੁਸੀ ਦੇਖ ਸਕਦੇ ਹੋ ਕਿ ਕਿਵੇਂ ਜਾਨੀ ਆਪਣੇ ਪੁੱਤਰ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ।
ਜਾਨੀ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਪੂਰਾ ਸਮਾਂ ਦਿੰਦੇ ਹਨ। ਉਹ ਆਪਣੇ ਪਰਿਵਾਰ ਦੇ ਬੇਹੱਦ ਕਰੀਬ ਹਨ। ਹਾਲਾਂਕਿ ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਜ਼ਿਆਦਾ ਪੋਸਟਾਂ ਸਾਂਝੀਆਂ ਨਹੀਂ ਕੀਤੀਆਂ ਜਾਂਦੀਆਂ। ਪਰ ਉਨ੍ਹਾਂ ਦੀ ਪਤਨੀ ਨੇਹਾ ਵੱਲ਼ੋਂ ਹਰ ਪਲ ਨੂੰ ਕੈਮਰੇ ਵਿੱਚ ਕੈਦ ਕੀਤਾ ਜਾਂਦਾ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਜਾਨੀ ਨੇ 25 ਮਈ ਨੂੰ ਆਪਣਾ 34ਵਾਂ ਜਨਮਦਿਨ ਮਨਾਇਆ।