Moosa Jatt Film: ਭਾਰਤ 'ਚ ਰਿਲੀਜ਼ ਨਹੀਂ ਹੋਏਗੀ ਫਿਲਮ 'ਮੂਸਾ ਜੱਟ'
ਚੰਡੀਗੜ੍ਹ: ਫਿਲਮ 'ਮੂਸਾ ਜੱਟ' 1 ਅਕਤੂਬਰ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣੀ ਸੀ ਪਰ ਇਸ ਦੀ ਅਧਿਕਾਰਤ ਰਿਲੀਜ਼ ਤੋਂ ਕੁਝ ਦਿਨ ਪਹਿਲਾਂ ਫਿਲਮ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਤੋਂ ਪ੍ਰਵਾਨਗੀ ਲੈਣ ਵਿੱਚ ਅਸਫਲ ਰਹੀ ਹੈ।
Download ABP Live App and Watch All Latest Videos
View In Appਇਸ ਕਾਰਨ ਮੂਸਾ ਜੱਟ ਦੀ ਰਿਲੀਜ਼ ਭਾਰਤ ਵਿੱਚ ਮੁਲਤਵੀ ਕਰ ਦਿੱਤੀ ਗਈ ਹੈ। ਇਹ ਫਿਲਮ ਭਾਰਤ ਵਿੱਚ 1 ਅਕਤੂਬਰ ਨੂੰ ਰਿਲੀਜ਼ ਨਹੀਂ ਹੋਵੇਗੀ ਪਰ ਬਾਕੀ ਦੁਨੀਆ ਵਿੱਚ ਇਹ 1 ਅਕਤੂਬਰ, 2021 ਨੂੰ ਰਿਲੀਜ਼ ਕੀਤੀ ਜਾਏਗੀ।
ਸਿੱਧੂ ਮੂਸੇਵਾਲਾ ਦੀ ਮੁੱਖ ਅਭਿਨੇਤਾ ਦੇ ਰੂਪ ਵਿੱਚ ਪਹਿਲੀ ਫਿਲਮ ਸੀ। ਉਸ ਨੇ ਖੁਲਾਸਾ ਕੀਤਾ ਸੀ ਕਿ ਫਿਲਮ ਇੱਕ ਕਿਸਾਨ ਦੀ ਜ਼ਿੰਦਗੀ ਤੇ ਮੁਸ਼ਕਲਾਂ ਦੇ ਦੁਆਲੇ ਘੁੰਮਦੀ ਹੈ।
ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਫਿਲਮ ਨੂੰ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ ਦੁਆਰਾ ਅਸਵੀਕਾਰ ਕਿਉਂ ਕੀਤਾ ਗਿਆ ਹੈ।
ਮੂਸਾ ਜੱਟ ਟੀਮ ਦੀ ਪ੍ਰੈੱਸ ਕਾਨਫਰੰਸ ਅੱਜ ਹੈ, ਜਿੱਥੇ ਉਹ ਫਿਲਮ ਦੇ ਮੁਲਤਵੀ ਹੋਣ ਬਾਰੇ ਜਨਤਕ ਤੌਰ 'ਤੇ ਐਲਾਨ ਕਰਨਗੇ। ਇਹ ਫਿਲਮ ਸਾਲ ਦੇ ਸਭ ਤੋਂ ਵੱਧ ਉਡੀਕੇ ਜਾ ਰਹੇ ਪ੍ਰੋਜੈਕਟਾਂ ਵਿੱਚੋਂ ਇੱਕ ਸੀ।