✕
  • ਹੋਮ
  • INDIA AT 2047
  • ਚੰਡੀਗੜ੍ਹ
  • ਅੰਮ੍ਰਿਤਸਰ
  • ਜਲੰਧਰ
  • ਲੁਧਿਆਣਾ
  • ਪਟਿਆਲਾ
  • ਸੰਗਰੂਰ
  • ਪੰਜਾਬ
  • ਦੇਸ਼
  • ਪੰਜਾਬੀ ਸਟਾਰ
  • ਵਿਸ਼ਵ
  • ਬਜਟ
  • ਕ੍ਰਿਕਟ
  • ਫੁੱਟਬਾਲ
  • ਆਈਪੀਐਲ
  • ਜਨਰਲ ਨੌਲਜ
  • ਲਾਈਫਸਟਾਈਲ
  • ਤਕਨਾਲੌਜੀ
  • ਪੰਜਾਬ 10ਵੀਂ ਦੇ ਨਤੀਜੇ
  • ਪੰਜਾਬ 12ਵੀਂ ਦੇ ਨਤੀਜੇ
  • ਅਜ਼ਬ ਗਜ਼ਬ
  • ਟ੍ਰੈਂਡਿੰਗ
  • ਸਿੱਖਿਆ
  • ਖੇਤੀਬਾੜੀ
  • ਆਟੋ
  • ਸਿਹਤ
  • ਅਪਰਾਧ
  • ਧਰਮ
  • ਰਾਸ਼ੀਫਲ
  • ਨਵੇਂ ਮੋਬਾਇਲ ਫ਼ੋਨ
  • IDEAS OF INDIA
  • ਸਾਡੇ ਨਾਲ ਸੰਪਰਕ ਕਰੋ

Follow us :

  • ਹੋਮ
  • ਫੋਟੋ ਗੈਲਰੀ
  • ਪਾਲੀਵੁੱਡ
  • Box Office Collection: ਗੋਡੇ-ਗੋਡੇ ਚਾਅ ਨੂੰ ਦੇਖ ਦਰਸ਼ਕਾਂ ਨੂੰ ਚੜ੍ਹਿਆ ਉਤਸ਼ਾਹ, ਜਾਣੋ ਪੰਜ ਦਿਨਾਂ 'ਚ ਕਮਾਏ ਕਿੰਨੇ ਕਰੋੜ

Box Office Collection: ਗੋਡੇ-ਗੋਡੇ ਚਾਅ ਨੂੰ ਦੇਖ ਦਰਸ਼ਕਾਂ ਨੂੰ ਚੜ੍ਹਿਆ ਉਤਸ਼ਾਹ, ਜਾਣੋ ਪੰਜ ਦਿਨਾਂ 'ਚ ਕਮਾਏ ਕਿੰਨੇ ਕਰੋੜ

ਰੁਪਿੰਦਰ ਕੌਰ ਸੱਭਰਵਾਲ Updated at: 30 May 2023 09:36 AM (IST)
1

ਦੱਸ ਦੇਈਏ ਕਿ ਫਿਲਮ ਨੇ ਪੰਜ ਦਿਨਾਂ ਵਿੱਚ ਹੀ ਸਿਨੇਮਾਘਰਾਂ ਵਿੱਚ ਧਮਾਲ ਮਚਾ ਦਿੱਤੀ ਹੈ। ਇਸ ਫਿਲਮ ਵਿੱਚ ਹਰ ਕਲਾਕਾਰ ਦੀ ਅਦਾਕਾਰੀ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਨ ਵਿੱਚ ਸਫਲ ਰਹੀ।

Download ABP Live App and Watch All Latest Videos

View In App
2

ਫਿਲਮ ਵਿੱਚ ਸੋਨਮ, ਤਾਨੀਆ, ਗੀਤਾਜ਼ ਅਤੇ ਗੁਰਜੇਜ਼ ਤੋਂ ਇਲਾਵਾ ਨਿਰਮਲ ਰਿਸ਼ੀ, ਸਰਦਾਰ ਸੋਹੀ, ਗੁਰਪ੍ਰੀਤ ਭੰਗੂ, ਰੁਪਿੰਦਰ ਰੂਪੀ, ਮਿੰਟੂ ਕਾਪਾ ਤੇ ਅੰਮ੍ਰਿਤ ਐਂਬੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਏ। ਇਨ੍ਹਾਂ ਸਿਤਾਰਿਆਂ ਨੇ ਆਪਣੀ ਅਦਾਕਾਰੀ ਦਾ ਜਲਵਾ ਦਿਖਾਉਂਦੇ ਹੋਏ ਪ੍ਰਸ਼ੰਸਕਾਂ ਨੂੰ ਨਾ ਸਿਰਫ ਭਾਵੁਕ ਕੀਤਾ ਸਗੋਂ ਉਨ੍ਹਾਂ ਨੂੰ ਹੱਸਾ-ਹੱਸਾ ਕੇ ਵੱਟ ਕੱਢ ਦਿੱਤੇ।

3

ਦੱਸ ਦੇਈਏ ਕਿ ਫਿਲਮ ਨੇ ਪੰਜ ਦਿਨਾਂ ਵਿੱਚ 5.37 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਫਿਲਮ ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ।

4

ਦੱਸ ਦੇਈਏ ਕਿ ਫਿਲਮ 'ਗੋਡੇ ਗੋਡੇ ਚਾਅ' 'ਚ ਸੋਨਮ ਬਾਜਵਾ ਦੇਸੀ ਕੁੜੀ ਰਾਣੀ ਦਾ ਕਿਰਦਾਰ ਨਿਭਾ ਰਹੀ ਹੈ। ਇਸ ਫਿਲਮ ਰਾਣੀ ਯਾਨਿ ਸੋਨਮ ਦੀ ਲੁੱਕ ਨੇ ਸਭ ਦਾ ਦਿਲ ਜਿੱਤ ਲਿਆ। ਉਹ ਰਵਾਇਤੀ ਪੰਜਾਬੀ ਸੂਟਾਂ 'ਚ ਕਮਾਲ ਲੱਗੀ, ਅਦਾਕਾਰਾ ਨੇ ਆਪਣੇ ਸ਼ਾਨਦਾਰ ਗਿੱਧੇ ਨਾਲ ਸਭ ਦਾ ਮਨ ਮੋਹ ਲਿਆ।

5

ਇਸ ਤੋਂ ਇਲਾਵਾ ਫਿਲਮ ਵਿੱਚ ਤਾਨੀਆ ਨਿਕੋ ਦਾ ਕਿਰਦਾਰ ਨਿਭਾ ਰਹੀ ਹੈ। ਉਸਦੇ ਸ਼ਾਨਦਾਰ ਗਿੱਧੇ ਦੀ ਵੀ ਖੂਬ ਤਾਰੀਫ ਕੀਤੀ ਜਾ ਰਹੀ ਹੈ।

6

ਕਾਬਿਲੇਗੌਰ ਹੈ ਕਿ 'ਗੋਡੇ ਗੋਡੇ ਚਾਅ' ਫਿਲਮ ਦੀ ਕਹਾਣੀ 80-90 ਦੇ ਦਹਾਕਿਆਂ ਦੇ ਆਲੇ ਦੁਆਲੇ ਘੁੰਮਦੀ ਹੈ। ਇਹ ਉਸ ਸਮੇਂ ਦੀ ਕਹਾਣੀ ਹੈ, ਜਦੋਂ ਔਰਤਾਂ ਨੂੰ ਬਰਾਤ 'ਚ ਜਾਣ ਦੀ ਇਜਾਜ਼ਤ ਨਹੀਂ ਹੁੰਦੀ ਸੀ। ਹੁਣ ਸੋਨਮ ਬਾਜਵਾ ਤੇ ਤਾਨੀਆ ਮਿਲ ਕੇ ਇਹ ਕੋਸ਼ਿਸ਼ ਕਰ ਰਹੀਆਂ ਹਨ ਕਿ ਔਰਤਾਂ ਨੂੰ ਕਿਵੇਂ ਬਰਾਤ 'ਚ ਜਾਣ ਦੀ ਇਜਾਜ਼ਤ ਦਿਵਾਈ ਜਾਏ। ਬੱਸ ਇਹੀ ਵਿਤਕਰੇ ਤੇ ਇਸ ਵਿਤਕਰੇ ਦੇ ਖਿਲਾਫ ਔਰਤਾਂ ਦੇ ਸੰਘਰਸ਼ ਦੀ ਕਹਾਣੀ ਹੈ 'ਗੋਡੇ ਗੋਡੇ ਚਾਅ'।

7

ਦੱਸ ਦੇਈਏ ਕਿ ਵਿਜੈ ਕੁਮਾਰ ਅਰੋੜਾ ਦੁਆਰਾ ਨਿਰਦੇਸ਼ਿਤ ਕੀਤੀ ਗਈ ਇਸ ਫਿਲਮ ਦੀ ਕਹਾਣੀ ਜਗਦੀਪ ਸਿੰਧੂ ਦੁਆਰਾ ਲਿਖੀ ਗਈ ਹੈ। ਇਸ ਫਿਲਮ ਵਿੱਚ 80-90 ਦੇ ਦਹਾਕਿਆਂ ਦੀ ਝਲਕ ਦੇਖ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਪੁਰਾਣੇ ਸਮੇਂ ਦੀ ਯਾਦ ਆ ਗਈ। ਉਨ੍ਹਾਂ ਵੱਲ਼ੋਂ ਫਿਲਮ ਨੂੰ ਲੈ ਬੇਹੱਦ ਮਜ਼ੇਦਾਰ ਪ੍ਰਤੀਕਿਰਿਆ ਦਿੱਤੀ ਗਈ।

NEXT PREV

- - - - - - - - - Advertisement - - - - - - - - -

About us | Advertisement| Privacy policy
© Copyright@2025.ABP Network Private Limited. All rights reserved.