Sonam Bajwa ਨੇ ਆਪਣੇ ਗੋਲਡਨ ਕਲਰ ਦੀ ਇਸ ਐਥਨਿਕ ਡਰੈੱਸ ਨਾਲ ਫੈਨਲ ਦੇ ਦਿਲਾਂ 'ਤੇ ਕੀਤਾ ਵਾਰ, ਲੋਕਾਂ ਨੂੰ ਪਸੰਦ ਆ ਰਿਹਾ ਅੰਦਾਜ਼
ਬਾਲੀਵੁੱਡ ਅਤੇ ਪਾਲੀਵੁੱਡ ਐਕਟਰਸ ਸੋਨਮ ਬਾਜਵਾ ਕਿਸੇ ਵੀ ਪਹਿਚਾਣ ਦੀ ਮੁਹਤਾਜ਼ ਨਹੀਂ ਹੈ। ਉਸ ਨੇ ਆਪਣੇ ਅੰਦਾਜ਼ ਅਤੇ ਕੰਮ ਦੇ ਨਾਲ ਲੋਕਾਂ ਦੇ ਦਿਲਾਂ 'ਚ ਵਖਰੀ ਪਛਾਣ ਬਣਾ ਲਈ ਹੈ।
Download ABP Live App and Watch All Latest Videos
View In Appਇਸ ਦੇ ਨਾਲ ਹੀ ਸੋਨਮ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਜਿਸ ਦੇ ਨਾਲ ਹੀ ਉਸ ਨੇ ਹਾਲ ਹੀ 'ਚ ਆਪਣੇ ਓਫੀਸ਼ੀਅਲ ਅਕਾਉਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਹ ਗੋਲਡਨ ਕਲਰ ਦੀ ਐਥਨਿਕ ਡਰੈੱਸ 'ਚ ਨਜ਼ਰ ਆ ਰਹੀ ਹੈ।
ਪੰਜਾਬੀ ਅਭਿਨੇਤਰੀ ਸੋਨਮ ਬਾਜਵਾ ਆਪਣੇ ਸੋਸ਼ਲ ਮੀਡੀਆ 'ਤੇ ਹਾਲ ਹੀ 'ਚ ਗਰਾਰਾ ਪਾ ਕੇ ਦਿਲਕਸ਼ ਅਦਾਵਾਂ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਕਈ ਤਸਵੀਰਾਂ 'ਚ ਸੋਨਮ ਲਾਈਮ ਯੈਲੋ ਅਤੇ ਸਿਲਵਰ ਵੇਲਵੇਟ ਆਊਟਫਿਟ 'ਚ ਨਜ਼ਰ ਆ ਰਹੀ ਹੈ। ਇਸ ਸ਼ਾਨਦਾਰ ਕਸਟਮ-ਮੇਡ ਮਖਮਲੀ ਪਹਿਰਾਵੇ ਵਿੱਚ ਸਿਲਵਰ ਬਾਰਡਰ ਦੇ ਨਾਲ ਇੱਕ ਸਟ੍ਰੈਪੀ ਵੇਲਵੇਟ ਦੀ ਸ਼ਰਟ 'ਚ ਨਜ਼ਰ ਆ ਰਹੀ ਹੈ।
ਉਸਨੇ ਛੋਟੀ ਕਮੀਜ਼ ਨੂੰ ਲਾਈਮ ਯੈਲੋ ਕਲਰ ਗਰਾਰਾ ਨਾਲ ਕੈਰੀ ਕੀਤਾ। ਫਲੋਈ ਦੁਪੱਟੇ ਨੂੰ ਚਾਂਦੀ ਦੇ ਸੀਕੁਇਨ ਚੱਟਾ ਵਰਕ ਅਤੇ ਚਾਰ ਪਾਸਿਆਂ 'ਤੇ ਵੇਰਵਿਆਂ ਨਾਲ ਸਜਾਇਆ ਹੈ। ਉਸਦਾ ਪਹਿਰਾਵਾ ਹੁਸੈਨ ਰੇਹਰ ਦੀ ਸ਼ੈਲਫ ਨੇ ਤਿਆਰ ਕੀਤਾ ਹੈ।
ਸੋਨਮ ਨੇ ਇਸ ਨੂੰ ਚਾਂਦੀ ਦੇ ਝੁਮਕਿਆਂ ਨਾਲ ਘੱਟ ਮੇਕਅੱਪ ਦੇ ਨਾਲ ਆਪਣੀ ਲੁੱਕ ਨੂੰ ਕੰਪਲੀਟ ਕੀਤਾ। ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।