Singer Accident: ਮਸ਼ਹੂਰ ਪੰਜਾਬੀ ਗਾਇਕ ਹਾਦਸੇ ਦਾ ਹੋਇਆ ਸ਼ਿਕਾਰ, ਬੋਲਿਆ- 'ਮੇਰੇ ਲੱਗੀ ਜ਼ਿਆਦਾ ਸੱਟ...'

ਇਸਦੀ ਜਾਣਕਾਰੀ ਗਾਇਕ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰ ਦਿੱਤੀ ਗਈ ਹੈ।
Download ABP Live App and Watch All Latest Videos
View In App
ਦਰਅਸਲ, ਪੰਜਾਬੀ ਕਲਾਕਾਰ ਸੁਲਤਾਨ ਸਿੰਘ (Sultan Singh) ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਸ ਖਬਰ ਨੇ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ਉੱਪਰ ਹਲਚਲ ਮਚਾ ਦਿੱਤੀ ਹੈ।

ਦੱਸ ਦੇਈਏ ਕਿ ਕਲਾਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਸਤਿ ਸ੍ਰੀ ਅਕਾਲ ਇੰਸਟਾਗ੍ਰਾਮ ਫੈਮਿਲੀ ਮੈਂ ਪਿਛਲੇ ਹਫਤੇ ਤੋਂ ਐਕਟਿਨ ਨਹੀਂ ਹੈਗਾ, ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ, ਮੇਰਾ ਬਹੁਤ-ਬਹੁਤ ਬੁਰਾ ਐਕਸੀਡੈਂਟ ਹੋਇਆ 26/072024...ਰਾਤ ਨੂੰ ਮੇਰੇ ਭਰਾ ਮੇਰੇ ਨਾਲ ਸੀ।
ਸਾਰਿਆ ਦਾ ਬਚਾਅ ਹੋ ਗਿਆ ਪਰ ਮੇਰੇ ਸੱਟ ਜ਼ਿਆਦਾ ਲੱਗੀ। ਥੋੜਾ ਟਾਈਮ ਲੱਗਣਾ ਰਿਕਵਰ ਹੋਣ ਨੂੰ... ਕ੍ਰਿਪਾ ਕਰਕੇ ਤੁਸੀ ਦੁਆ ਕਰਿਓ ਅਤੇ ਪਿਆਰ ਦਿੰਦੇ ਰਹਿਓ...। ਇਸਦੇ ਨਾਲ ਹੀ ਕਲਾਕਾਰ ਨੇ ਇੱਕ ਹੋਰ ਤਸਵੀਰ ਵੀ ਪੋਸਟ ਕੀਤੀ ਹੈ...
ਵਰਕਫਰੰਟ ਦੀ ਗੱਲ ਕਰਿਏ ਤਾਂ ਸੁਲਤਾਨ ਸਿੰਘ ਵੱਲੋਂ ਪੰਜਾਬੀ ਦਰਸ਼ਕਾਂ ਲਈ ਗੀਤ ਰਿਲੀਜ਼ ਕੀਤੇ ਗਏ ਹਨ। ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ। ਹਾਲੇ ਹੀ ਵਿੱਚ ਕਲਾਕਾਰ ਦਾ ਗੀਤ ਕੌਲਰ ਰਿਲੀਜ਼ ਹੋਇਆ ਸੀ। ਜਿਸ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ।