ਕੌਣ ਹੈ ਲਾਲ ਕਿਲ੍ਹੇ 'ਤੇ ਕੇਸਰੀ ਨਿਸ਼ਾਨ ਲਹਿਰਾਉਣ ਵਾਲਾ Deep Sidhu, ਜਨਮ ਦਿਨ 'ਤੇ ਪੇਸ਼ ਪੂਰੀ ਕਹਾਣੀ
ਦੀਪ ਸਿੱਧੂ ਲੰਮੇ ਸਮੇਂ ਤੋਂ ਕਿਸਾਨਾਂ ਦੇ ਸਮਰਥਨ ਵਿੱਚ ਰਿਹਾ ਪਰ ਅਚਾਨਕ ਉਹ ਹਰ ਥਾਂ ਚਰਚਾ ਦਾ ਵਿਸ਼ਾ ਬਣ ਗਿਆ। ਦੱਸ ਦਈਏ ਕਿ ਦੀਪ ਸਿੱਧੂ ਪੰਜਾਬੀ ਅਦਾਕਾਰ ਹੈ। ਇਸ ਦੇ ਨਾਲ ਹੀ ਉਸ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਸੰਸਦ ਮੈਂਬਰ ਤੇ ਅਭਿਨੇਤਾ ਸੰਨੀ ਦਿਓਲ ਦਾ ਚੋਣ ਪ੍ਰਚਾਰ ਕੀਤਾ ਸੀ।
Download ABP Live App and Watch All Latest Videos
View In Appਦੀਪ ਸਿੱਧੂ ਨੇ ਕਿਸਾਨ ਅੰਦੋਲਨ ਦੌਰਾਨ 26 ਜਨਵਰੀ ਨੂੰ ਹੋਈ ਕਿਸਾਨਾਂ ਦੀ ਟਰੈਕਟਰ ਰੈਲੀ 'ਚ ਲਾਲ ਕਿਲ੍ਹੇ 'ਤੇ ਚੜ੍ਹ ਕੇ ਕੇਸਰੀ ਝੰਡਾ ਲਹਿਰਾਇਆ। ਇਸੇ ਦੌਰਾਨ ਮੌਕੇ 'ਤੇ ਹਿੰਸਾ ਵੀ ਭੜਕੀ ਤੇ ਦੀਪ ਸਿੱਧੂ ਸੁਰਖੀਆਂ 'ਚ ਆ ਗਿਆ। ਇਸ ਤੋਂ ਬਾਅਦ ਦਿੱਲੀ ਪੁਲਿਸ ਦੇ ਨਿਸ਼ਾਨੇ 'ਤੇ ਆਉਣ ਕਰਕੇ ਦੀਪ ਲੰਬੇ ਸਮੇਂ ਤਕ ਫਰਾਰ ਰਿਹਾ ਪਰ ਜ਼ਿਆਦਾ ਸਮਾਂ ਬਚ ਨਹੀਂ ਸਕਿਆ।
ਦੀਪ ਸਿੱਧੂ 'ਤੇ ਆਈ ਮੁਸ਼ਕਲ ਦੌਰਾਨ ਸੰਨੀ ਦਿਓਲ ਨੇ ਆਪਣੇ ਟਵੀਟ ਵਿੱਚ ਸਾਫ਼ ਕਰ ਦਿੱਤਾ ਕਿ ਇਸ ਸ਼ਖਸ ਨਾਲ ਮੇਰਾ ਤੇ ਮੇਰੇ ਪਰਿਵਾਰ ਦਾ ਕੋਈ ਲੈਣਾ ਦੇਣਾ ਨਹੀਂ।
ਦੀਪ ਸਿੱਧੂ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਸਿਆਸੀ ਐਂਟਰੀ ਮਾਰੀ ਸੀ। ਭਾਜਪਾ ਦੇ ਸੰਸਦ ਮੈਂਬਰ ਤੇ ਅਦਾਕਾਰ ਸੰਨੀ ਦਿਓਲ ਨੇ ਗੁਰਦਾਸਪੁਰ ਤੋਂ ਚੋਣ ਲੜਦਿਆਂ ਦੀਪ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਸੀ। ਸੰਨੀ ਦਿਓਲ ਤੇ ਦੀਪ ਸਿੱਧੂ ਦੀ ਤਸਵੀਰਾਂ ਕਿਸਾਨ ਅੰਦੋਲਨ ਦੌਰਾਨ ਇੰਟਰਨੈੱਟ 'ਤੇ ਵਾਇਰਲ ਹੋਈਆਂ ਸੀ। ਸੰਨੀ ਦਿਓਲ ਵਿਵਾਦਾਂ ਵਿੱਚ ਦੀਪ ਸਿੱਧੂ ਤੋਂ ਆਪਣੇ ਆਪ ਨੂੰ ਦੂਰ ਕਰ ਗਏ।
ਦੱਸ ਦਈਏ ਕਿ ਸੰਨੀ ਦੀ ਸਟੇਟਮੈਂਟ ਤੋਂ ਉਲਟ ਦੀਪ ਸਿੱਧੂ ਦੀ ਫਿਲਮ 'ਚ ਧਰਮਿੰਦਰ ਫ਼ੀਚਰ ਵੀ ਹੋਏ ਸੀ ਪਰ ਹੁਣ ਤਾਂ ਇਹ ਰੂਹ ਦਾ ਰਿਸ਼ਤਾ ਟੁੱਟ ਗਿਆ ਹੈ।
ਦੀਪ ਸਿੱਧੂ ਦਾ ਜਨਮ 1984 ਵਿੱਚ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਵਿੱਚ ਹੋਇਆ ਸੀ। ਉਸ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਹੈ ਪਰ ਸਿੱਧੂ ਦਾ ਇੰਟਰਸਟ ਮੌਡਲਿੰਗ ਵੱਲ ਸੀ ਜਿਸ ਕਰਕੇ ਉਸ ਨੇ ਇਸੇ ਰਾਹ 'ਤੇ ਤੁਰਨ ਦਾ ਫੈਸਲਾ ਕੀਤਾ। ਬਾਅਦ ਵਿੱਚ ਦੀਪ ਸਿੱਧੂ ਨੇ ਕਿੰਗਫਿਸ਼ਰ ਮਾਡਲ ਹੰਟ ਐਵਾਰਡ ਜਿੱਤਿਆ।
ਦੀਪ ਨੂੰ ਜਿੰਨਾ ਕੁ ਨਾਂ ਐਂਟਰਟੈਨਮੇਂਟ ਇੰਡਸਟਰੀ 'ਚ ਮਿਲਿਆ ਹੈ ਉਹ ਪੰਜਾਬੀ ਫ਼ਿਲਮਾਂ ਕਰਕੇ ਮਿਲਿਆ। ਦੀਪ ਸਿੱਧੂ ਨੇ ਸਾਲ 2015 ਵਿੱਚ ‘ਰਮਤਾ ਜੋਗੀ’ ਨਾਲ ਪੰਜਾਬੀ ਫਿਲਮਾਂ ਵਿੱਚ ਡੈਬਿਊ ਕੀਤਾ ਸੀ। ਫਿਲਮ ਕੁਝ ਖਾਸ ਕਮਾਲ ਨਹੀਂ ਕਰ ਪਾਈ ਪਰ ਦੀਪ ਨੂੰ ਅਜੇ ਵੀ ਉਮੀਦ ਸੀ।
2018 'ਚ ਦੀਪ ਦੇ ਹੱਥ ਲੱਗੀ ਫਿਲਮ ਜ਼ੋਰਾ 10 ਨੰਬਰੀਆਂ। ਦੀਪ ਨੇ ਇਸ ਫਿਲਮ ਵਿੱਚ ਗੈਂਗਸਟਰ ਦੀ ਭੂਮਿਕਾ ਨਿਭਾਈ ਤੇ ਇਸ ਫਿਲਮ ਤੋਂ ਦੀਪ ਨੂੰ ਥੋੜ੍ਹੀ ਪਛਾਣ ਮਿਲ ਗਈ। ਇਸ ਫਿਲਮ ਤੋਂ ਬਾਅਦ ਦੀਪ ਦੇ ਹੱਥ ਲੱਗੀ ਫਿਲਮ ਰੰਗ ਪੰਜਾਬ, ਪਰ ਇਹ ਫਿਲਮ ਵੀ ਬਾਕਸ ਆਫ਼ਿਸ 'ਤੇ ਕੁਝ ਖਾਸ ਨਹੀਂ ਕਰ ਪਾਈ।
ਇਸ ਤੋਂ ਬਾਅਦ ਦੀਪ ਸਿੱਧੂ ਦੀ ਫਿਲਮ ਜ਼ੋਰਾ ਦਸ ਨੰਬਰੀਆ ਚੈਪਟਰ 2 ਲੌਕਡਾਉਨ ਤੋਂ ਠੀਕ ਪਹਿਲਾਂ ਰਿਲੀਜ਼ ਹੋਈ। ਲੌਕਡਾਊਨ ਦੌਰਾਨ ਦੀਪ ਨੇ ਪੰਜਾਬ ਦੇ ਇਤਿਹਾਸ ਬਾਰੇ ਪੜ੍ਹਿਆ। ਦੀਪ ਨੇ ਆਪਣੇ ਫੇਸਬੁੱਕ 'ਤੇ ਇਤਿਹਾਸ, ਅਰਥ ਸ਼ਾਸਤਰ ਤੇ ਸਿੱਖਿਆ ਵਰਗੇ ਵਿਸ਼ਿਆਂ 'ਤੇ ਕਈ ਵੀਡੀਓ ਵੀ ਪੋਸਟ ਕੀਤੀਆਂ।
ਜਦੋਂ ਕਿਸਾਨ ਬਿੱਲ ਨੂੰ ਲੈ ਕੇ ਪੰਜਾਬ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਇਆ ਸੀ, ਉਦੋਂ ਤੋਂ ਉਹ ਇਸ ਦਾ ਹਿੱਸਾ ਰਿਹਾ ਹੈ। ABP sanjha ਨਾਲ ਹੋਈ ਇੱਕ ਗੱਲਬਾਤ 'ਚ ਦੀਪ ਨੇ ਕਿਹਾ ਸੀ ਕਿ ਉਹ ਪੰਜਾਬ ਲਈ ਕੁਝ ਕਰਨਾ ਚਾਹੁੰਦਾ ਹੈ।
25 ਸਤੰਬਰ ਨੂੰ ਬੰਦ ਦੌਰਾਨ ਦੀਪ ਸਿੱਧੂ ਉਸ ਸਮੇਂ ਚਰਚਿਤ ਹੋਇਆ ਜਦੋਂ ਉਸ ਨੇ ਸ਼ੰਭੂ ਸਰਹੱਦ 'ਤੇ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ। ਸਮਰਥਨ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਸੀ। ਇਸ ਤੋਂ ਬਾਅਦ ਦੀਪ ਸਿੱਧੂ ਉਥੇ ਪੱਕੇ ਵਿਰੋਧ 'ਤੇ ਬੈਠ ਗਿਆ।
ਜਦੋਂ ਦੀਪ ਸਿੱਧੂ ਨੇ ਕਿਸਾਨ ਬਿੱਲ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਉਸ ‘ਤੇ ਭਾਜਪਾ ਤੇ ਆਰਐਸਐਸ ਦਾ ਏਜੰਡਾ ਹੋਣ ਦਾ ਦੋਸ਼ ਵੀ ਲੱਗਿਆ। ਸੰਨੀ ਦਿਓਲ ਤੇ ਪੀਐਮ ਮੋਦੀ ਨਾਲ ਉਸ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ, ਪਰ ਉਨ੍ਹਾਂ ਨੇ ਹਮੇਸ਼ਾ ਇਸ ਤੋਂ ਇਨਕਾਰ ਕੀਤਾ। ਸਿੱਧੂ ਨੇ ਕਈ ਵਾਰ ਕਿਹਾ ਕਿ ਉਹ ਸਿਰਫ ਐਮਐਸਪੀ ਲਈ ਨਹੀਂ ਲੜ ਰਿਹਾ ਹੈ।
ਦਿੱਲੀ ਚਲੋ ਮੁਹਿੰਮ ਦੌਰਾਨ ਜਦੋਂ ਹਰਿਆਣਾ ਵਿੱਚ ਬੈਰੀਕੇਡ ਤੋੜਨ ਦੀ ਗੱਲ ਆਈ ਤਾਂ ਸਿੱਧੂ ਨੇ ਭਾਰਤੀ ਕਿਸਾਨ ਯੂਨੀਅਨ ਦਾ ਸਮਰਥਨ ਕੀਤਾ। ਰਸਤੇ ਵਿੱਚ, ਉਸ ਦਾ ਵਿਰੋਧ ਪ੍ਰਦਰਸ਼ਨ ਦੌਰਾਨ ਇੱਕ ਸੁਰੱਖਿਆ ਵਿਅਕਤੀ ਨਾਲ ਬਹਿਸ ਕਰਨ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ।
26 ਜਨਵਰੀ ਨੂੰ ਕਿਸਾਨ ਟਰੈਕਟਰ ਰੈਲੀ ਦੌਰਾਨ ਦੀਪ ਸਿੱਧੂ ਨੇ ਲਾਲ ਕਿਲ੍ਹੇ 'ਤੋਂ ਕੇਸਰੀ ਝੰਡਾ ਲਹਿਰਾਇਆ ਸੀ। ਉਸ ਤੋਂ ਬਾਅਦ ਤੋਂ ਦੀਪ ਸਿੱਧੂ ਤੇ ਇਸ ਅੰਦੋਲਨ ਨੂੰ ਖ਼ਰਾਬ ਕਰਨ ਦੇ ਇਲਜ਼ਾਮ ਲੱਗੇ। ਦੱਸ ਦਈਏ ਕਿ ਦੀਪ ਸਿੱਧੂ ਇਸ ਸਮੇਂ ਜੇਲ੍ਹ 'ਚ ਨਿਆਇਕ ਹਿਰਾਸਤ 'ਚ ਹੈ।