ਕਮਾਈ ਦੇ ਮਾਮਲੇ 'ਚ ਪਤੀ ਨਿਕ ਜੋਨਾਸ ਨੂੰ ਵੀ ਪਛਾੜਦੀ ਪ੍ਰਿਯੰਕਾ ਚੋਪੜਾ, ਕਈ ਆਲੀਸ਼ਾਨ ਘਰਾਂ ਤੇ ਲਗਜ਼ਰੀ ਗੱਡੀਆਂ ਦੀ ਮਾਲਕਣ
ਪ੍ਰਿਯੰਕਾ ਚੋਪੜਾ ਨੇ ਸਾਲ 2003 'ਚ ਫਿਲਮ ਹੀਰੋ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਜਿਸ 'ਚ ਉਹ ਲੀਡ ਅਦਾਕਾਰਾ ਨਹੀਂ ਬਲਕਿ ਸਪੋਰਟਿੰਗ ਰੋਲ 'ਚ ਨਜ਼ਰ ਆਈ ਸੀ। ਅੱਜ ਇੰਡਸਟਰੀ 'ਚ ਉਨ੍ਹਾਂ ਨੂੰ 18 ਸਾਲ ਹੋ ਚੁੱਕੇ ਹਨ ਤੇ ਇਨ੍ਹਾਂ 18 ਸਾਲਾਂ 'ਚ ਪ੍ਰਿਯੰਕਾ ਸਿਰਫ ਅੱਗੇ ਹੀ ਵਧੀ ਹੈ।
Download ABP Live App and Watch All Latest Videos
View In Appਇਨ੍ਹਾਂ 18 ਸਾਲਾਂ 'ਚ ਪ੍ਰਿਯੰਕਾ ਚੋਪੜਾ ਬਾਲੀਵੁੱਡ ਤਕ ਦਾ ਸਫਰ ਤੈਅ ਕਰ ਚੁੱਕੀ ਹੈ। ਉਹ ਵੀ ਬਾਖੂਬੀ ਇਹ ਅੱਜ ਵੀ ਕਈ ਬਾਲੀਵੁੱਡ ਪ੍ਰੋਜੈਕਟਸ ਦਾ ਹਿੱਸਾ ਹੈ। ਤਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਉਹ ਕਮਾਈ ਦੇ ਮਾਮਲੇ 'ਚ ਪਤੀ ਨਿੱਕ ਜੋਨਾਸ ਨੂੰ ਵੀ ਪਛਾੜ ਦਿੰਦੀ ਹੈ।
ਅਰਬਪਤੀ ਪ੍ਰਿਯੰਕਾ ਚੋਪੜਾ ਕੋਲ ਕਈ ਆਲੀਸ਼ਾਨ ਘਰ, ਲਗਜ਼ਰੀ ਗੱਡੀਆਂ ਹਨ। ਉਨ੍ਹਾਂ ਕੋਲ ਕਮਾਈ ਦੇ ਆਪਸ਼ਨ ਹਨ। ਜਿਸ ਜ਼ਰੀਏ ਉਹ ਹਰ ਸਾਲ ਕਰੋੜਾਂ ਦੀ ਕਮਾਈ ਕਰਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪ੍ਰਿਯੰਕਾ ਦੀ ਕਮਾਈ ਨਿਕ ਜੋਨਾਸ ਤੋਂ ਕਿਤੇ ਜ਼ਿਆਦਾ ਹੈ।
ਪ੍ਰਿਯੰਕਾ ਚੋਪੜਾ ਬਾਲੀਵੁੱਡ ਤੇ ਹਾਲੀਵੁੱਡ ਦੋਵਾਂ ਦੀ ਇੰਡਸਟਰੀ 'ਚ ਸਰਗਰਮ ਹੈ। ਇਸ ਤੋਂ ਸਾਫ ਹੈ ਕਿ ਦੋਵਾਂ ਹੀ ਥਾਵਾਂ 'ਤੇ ਉਨ੍ਹਾਂ ਦੀ ਇਨਕਮ ਦੇ ਆਪਸ਼ਨ ਖੁੱਲ੍ਹੇ ਹਨ।। ਉਹ ਕਈ ਵੱਡੇ ਬ੍ਰਾਂਡਸ ਦਾ ਹਿੱਸਾ ਵੀ ਹਨ। ਉਹ ਐਡ, ਸਟੇਜ ਸ਼ੋਅ ਤੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਪੋਸਟਿੰਗ ਤੋਂ ਵੀ ਕਮਾਉਂਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਿਸੇ ਵੀ ਸਟੇਜ ਸ਼ੋਅ ਲਈ ਪ੍ਰਿਯੰਕਾ ਪੰਜ ਕਰੋੜ ਰੁਪਏ ਲੈਂਦੀ ਹੈ। ਜੇਕਰ ਕੋਈ ਸਪੌਂਸਰ ਪੋਸਟ ਸੋਸ਼ਲ ਮੀਡੀਆ 'ਤੇ ਕਰਨੀ ਹੋਵੇ ਤਾਂ ਦੋ ਕਰੋੜ ਰੁਪਏ ਲੈਂਦੀ ਹੈ।
ਪ੍ਰਿਯੰਕਾ ਚੋਪੜਾ ਦੀ ਪ੍ਰਾਪਰਟੀ ਦੀ ਗੱਲ ਕਰੀਏ ਤਾਂ ਮੁੰਬਈ ਤੋਂ ਲੌਸ ਏਂਜਲਸ 'ਚ ਆਲੀਸ਼ਾਨ ਬੰਗਲਿਆਂ ਦੀ ਮਾਲਕਣ ਹੈ। ਮੁੰਬਈ 'ਚ ਉਨ੍ਹਾਂ ਦੀਆਂ ਕਈ ਦੁਕਾਨਾਂ ਵੀ ਹਨ। ਜੋ ਕਿਰਾਏ 'ਤੇ ਹਨ। ਗੋਆ 'ਚ ਆਲੀਸ਼ਾਨ ਘਰ ਹੈ ਜਿੱਥੇ ਉਹ ਛੁੱਟੀਆਂ ਮਨਾਉਣ ਜਾਂਦੀ ਹੈ।
ਪ੍ਰਿਯੰਕਾ ਲਗਜ਼ਰੀ ਗੱਡੀਆਂ ਵੀ ਰੱਖਦੀ ਹੈ। ਉਨ੍ਹਾਂ ਕੋਲ ਰੌਲਸ ਰੌਇਲ, ਬੀਐਮਡਬਲਯੂ, ਪੋਰਸ਼ ਕੇਯੇਨ, ਮਰਸਡੀਜ਼, ਕਰਮਾ ਫਿਸ਼ਰ ਜਿਹੀਆਂ ਮਹਿੰਗੀਆਂ ਗੱਡੀਆਂ ਹਨ। ਜਿੰਨ੍ਹਾਂ ਦੀ ਕੀਮਤ ਕਰੋੜਾਂ ਰੁਪਏ 'ਚ ਹੈ।
ਪ੍ਰਿਯੰਕਾ ਤੇ ਨਿੱਕ ਦੀ ਕੁੱਲ ਨੈਟਵਰਥ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਪਤੀ ਨਿਕ ਤੇ ਭਾਰੀ ਪੈਂਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪ੍ਰਿਯੰਕਾ ਜੀ ਸਾਲਾਨਾ ਕਮਾਈ 200 ਕਰੋੜ ਰੁਪਏ ਹੈ ਤੇ ਪਤੀ ਨਿੱਕ ਦੀ 175 ਕਰੋੜ ਰੁਪਏ ਹੈ। (ਤਸਵੀਰਾਂ: ਇੰਸਟਾਗ੍ਰਾਮ)