ਪੜਚੋਲ ਕਰੋ
Advertisement

Raksha Bandhan: ਮਾਹਿਕਾ ਸ਼ਰਮਾ ਤਾਲਿਬਾਨ ਨੂੰ ਰੱਖੜੀ ਬੰਨ੍ਹ ਕੇ ਸਿਖਾਏਗੀ ਔਰਤਾਂ ਦੀ ਇੱਜ਼ਤ ਕਰਨਾ!

Mahika Sharma
1/5

ਅਫ਼ਗ਼ਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਪੂਰੀ ਦੁਨੀਆ' ’ਚ ਅਫ਼ਗ਼ਾਨਿਸਤਾਨ ਦੇ ਆਮ ਨਾਗਰਿਕਾਂ ਪ੍ਰਤੀ ਹਮਦਰਦੀ ਦੇਖਣ ਨੂੰ ਮਿਲ ਰਹੀ ਹੈ। ਅਦਾਕਾਰਾ ਮਾਹਿਕਾ ਸ਼ਰਮਾ ਨੇ ਕਿਹਾ ਹੈ ਕਿ ਉਹ ਇਸ ਰੱਖੜੀ 'ਤੇ ਅਫ਼ਗ਼ਾਨਿਸਤਾਨ ਜਾਣਾ ਚਾਹੁੰਦੀ ਹੈ ਅਤੇ ਤਾਲਿਬਾਨ ਨੂੰ ਰੱਖੜੀ ਬੰਨ੍ਹਣਾ ਚਾਹੁੰਦੀ ਹੈ। ਉਸ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਰੱਖੜੀ ਬੰਨ੍ਹਣ ਤੋਂ ਬਾਅਦ ਔਰਤਾਂ ਦਾ ਆਦਰ-ਸਤਿਕਾਰ ਕਰਨਾ ਸਿਖਾਵਾਂਗੀ।
2/5

ਮਾਹਿਕਾ ਨੇ ਟਵੀਟ ਕੀਤਾ,''ਮੈਂ ਅਫ਼ਗ਼ਾਨਿਸਤਾਨ ਨੂੰ ਬਚਾਉਣ ਲਈ ਆ ਰਹੀ ਹਾਂ। ਮੈਂ ਸਾਰੇ ਤਾਲਿਬਾਨੀਆਂ ਨੂੰ ਆਪਣਾ ਭਰਾ ਬਣਾਵਾਂਗੀ ਅਤੇ ਉਨ੍ਹਾਂ ਨੂੰ ਰੱਖੜੀ ਬੰਨ੍ਹਾਂਗੀ। ਇਸ ਤੋਂ ਬਾਅਦ, ਮੈਂ ਉਨ੍ਹਾਂ ਨੂੰ ਭੈਣਾਂ ਵਾਂਗ ਕੁੱਟ-ਕੁੱਟ ਕੇ ਔਰਤਾਂ ਦਾ ਆਦਰ ਕਰਨਾ ਸਿਖਾਵਾਂਗੀ। ਉਨ੍ਹਾਂ ਦੀਆਂ ਮਾਵਾਂ-ਭੈਣਾਂ ਨਹੀਂ ਹਨ, ਇਸ ਲਈ ਉਹ ਔਰਤਾਂ ਦਾ ਸਤਿਕਾਰ ਨਹੀਂ ਕਰੇ। ਮੋਦੀ ਜੀ ਤੁਹਾਨੂੰ ਮੇਰਾ ਇਹ ਵਿਚਾਰ ਪਸੰਦ ਆਇਆ?
3/5

ਮਾਹਿਕਾ ਨੇ ਕਿਹਾ,“ਤਾਲਿਬਾਨ ਨੂੰ ਸ਼ਾਇਦ ਕਦੇ ਵੀ ਮਾਂ ਅਤੇ ਭੈਣ ਦਾ ਪਿਆਰ ਨਹੀਂ ਮਿਲਿਆ, ਇਸ ਲਈ ਉਹ ਸਾਰੇ ਅੱਤਵਾਦੀ ਬਣ ਗਏ। ਮੈਂ ਤਾਲਿਬਾਨੀਆਂ ਨੂੰ ਰੱਖੜੀ ਬੰਨ੍ਹਾਂਗੀ ਅਤੇ ਉਨ੍ਹਾਂ ਨੂੰ ਔਰਤਾਂ ਦਾ ਆਦਰ ਕਰਨਾ ਸਿਖਾਵਾਂਗੀ। ਮੈਨੂੰ ਲਗਦਾ ਹੈ ਕਿ ਇਸ ਤਰੀਕੇ ਨਾਲ ਮੈਂ ਅਫਗਾਨਿਸਤਾਨ ਦੇ ਲੋਕਾਂ ਨੂੰ ਬਚਾ ਸਕਦੀ ਹਾਂ।
4/5

‘ਐਫਆਈਆਰ’ ਤੇ ‘ਰਾਮਾਇਣ’ ਵਰਗੇ ਟੀਵੀ ਸੀਰੀਅਲਾਂ ਵਿੱਚ ਕੰਮ ਕਰ ਚੁੱਕੀ ਮਾਹਿਕਾ ਨੇ ਕਿਹਾ ਕਿ ਮੈਨੂੰ ਮਦਦ ਦੀ ਲੋੜ ਹੈ। ਮੈਂ ਕਿਸੇ ਅਜਿਹੇ ਵਿਅਕਤੀ ਦੀ ਮਦਦ ਚਾਹੁੰਦੀ ਹਾਂ, ਜੋ ਮੇਰੀ ਰੱਖੜੀ ਤਾਲਿਬਾਨ ਨੂੰ ਦੇ ਸਕੇ। ਮੈਂ ਕੋਰੀਅਰ ਰਾਹੀਂ ਰੱਖੜੀ ਭੇਜਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਇਸ ਨੂੰ ਪ੍ਰਵਾਨ ਨਹੀਂ ਕੀਤਾ।
5/5

ਤਾਲਿਬਾਨ ਲੱਖ ਦਾਅਵੇ ਕਰ ਸਕਦੇ ਹਨ ਕਿ ਉਹ ਬਦਲ ਗਏ ਹਨ ਤੇ ਸ਼ਰੀਅਤ ਦੇ ਲਿਹਾਜ਼ ਨਾਲ ਔਰਤਾਂ ਨੂੰ ਅਧਿਕਾਰ ਦੇਣਗੇ। ਤਾਲਿਬਾਨ ਸ਼ਾਸਨ ਦੇ ਨਾਂ 'ਤੇ, ਔਰਤਾਂ ਇੰਨੀਆਂ ਡਰੀਆਂ ਹੋਈਆਂ ਹਨ ਕਿ ਉਹ ਆਪਣੇ ਬੱਚਿਆਂ ਨੂੰ ਹਵਾਈ ਅੱਡੇ 'ਤੇ ਕੰਡਿਆਲੀ ਤਾਰ ਤੋਂ ਪਾਰ ਸੁੱਟਣ ਲਈ ਹਵਾ ਵਿੱਚ ਉਛਾਲ ਰਹੀਆਂ ਹਨ।
Published at : 20 Aug 2021 03:23 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਪੰਜਾਬ
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
