ਕਦੇ ਬੀ ਗਰੇਡ ਫ਼ਿਲਮਾਂ 'ਚ ਕਰਦੀ ਸੀ ਕੰਮ ਅੱਜ ਇੰਨਾ ਬਦਲ ਚੁੱਕਾ ਰਸ਼ਮੀ ਦੇਸਾਈ ਦਾ ਲੁੱਕ, ਵੇਖੋ ਤਸਵੀਰਾਂ
ਬਿੱਗ ਬੌਸ ਸੀਜ਼ਨ 13 ਦੀ ਕੰਟੇਸਟੈਂਟ ਰਹੀ ਰਸ਼ਮੀ ਦੇਸਾਈ ਅੱਜ ਆਪਣਾ 35 ਵਾਂ ਜਨਮਦਿਨ ਮਨਾ ਰਹੀ ਹੈ। ਰਸ਼ਮੀ ਅੱਜਕਲ੍ਹ ਟੀਵੀ ਦਾ ਸਭ ਤੋਂ ਮਸ਼ਹੂਰ ਚਿਹਰਾ ਹੈ ਅਤੇ ਛੋਟੇ ਪਰਦੇ ਦੀਆਂ ਸਭ ਤੋਂ ਵੱਧ ਪੈਸੇ ਲੈਣ ਵਾਲੀਆਂ ਅਭਿਨੇਤਰੀਆਂ ਵਿਚੋਂ ਇਕ ਹੈ। ਪਰ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਰਸ਼ਮੀ ਬੀ ਗ੍ਰੇਡ ਫਿਲਮਾਂ ਵਿੱਚ ਕੰਮ ਕਰਦੀ ਸੀ।ਰਸ਼ਮੀ ਨੂੰ 15 ਸਾਲ ਲੱਗ ਗਏ ਇੱਕ ਮਸ਼ਹੂਰ ਚਹਿਰਾ ਬਣਨ ਲਈ।ਇਸ ਦੌਰਾਨ ਉਸਦਾ ਲੁੱਕ ਵੀ ਕਾਫੀ ਬਦਲਿਆ।
Download ABP Live App and Watch All Latest Videos
View In Appਰਸ਼ਮੀ ਦੀ ਇਹ ਤਸਵੀਰ ਬਹੁਤ ਪੁਰਾਣੀ ਹੈ। ਇਸ ਵਿਚ ਉਨ੍ਹਾਂ ਨੂੰ ਪਛਾਣਨਾ ਵੀ ਮੁਸ਼ਕਲ ਹੈ। ਇਹ ਉਸ ਸਮੇਂ ਦੀ ਤਸਵੀਰ ਹੈ ਜਦੋਂ ਉਸਨੇ ਅਦਾਕਾਰੀ ਨੂੰ ਕੈਰੀਅਰ ਬਣਾਉਣ ਲਈ ਪੜ੍ਹਾਈ ਛੱਡਣ ਬਾਰੇ ਸੋਚਿਆ ਸੀ।
ਟੀਵੀ ਦੀ ਦੁਨੀਆ 'ਚ ਆਉਣ ਤੋਂ ਪਹਿਲਾਂ ਰਸ਼ਮੀ ਨੇ ਕਈ ਬੀ ਗ੍ਰੇਡ ਫਿਲਮਾਂ 'ਚ ਕੰਮ ਕੀਤਾ। ਉਸਨੇ ਹਿੰਦੀ, ਅਸਾਮੀ, ਬੰਗਾਲੀ, ਮਨੀਪੁਰੀ ਅਤੇ ਭੋਜਪੁਰੀ ਵਿੱਚ ਬਣੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ।
ਰਸ਼ਮੀ ਨੇ ਸਿਰਫ ਟੀਵੀ ਅਤੇ ਫਿਲਮਾਂ ਵਿੱਚ ਹੀ ਕੰਮ ਨਹੀਂ ਕੀਤਾ, ਉਸਨੇ ਮਾਡਲਿੰਗ ਦੀ ਦੁਨੀਆ ਵਿੱਚ ਵੀ ਕੰਮ ਕੀਤਾ ਹੈ। ਉਸਨੇ ਕਈ ਮਾਡਲਿੰਗ ਅਸਾਈਨਮੈਂਟ ਕੀਤੇ ਹਨ।
ਰਸ਼ਮੀ ਦੇਸਾਈ, ਜੋ ਇਕ ਸਮੇਂ ਬਹੁਤ ਸਧਾਰਣ ਲਗਦੀ ਸੀ ਅੱਜ ਪੂਰੀ ਤਰ੍ਹਾਂ ਬਦਲ ਗਈ ਹੈ।
2008 ਵਿੱਚ, ਰਸ਼ਮੀ ਦੇਸਾਈ ਨੂੰ ਉਤਰਨ ਸੀਰੀਅਲ ਤੋਂ ਸਭ ਤੋਂ ਵੱਧ ਮਾਨਤਾ ਮਿਲੀ ਜੋ ਕਿ ਕਲਰਜ਼ ਟੀਵੀ ਤੇ ਚੱਲਦਾ ਸੀ।ਉਸਨੇ ਇਸ ਸੀਰੀਅਲ ਤੋਂ ਬਾਅਦ ਕਦੇ ਪਿੱਛੇ ਨਹੀਂ ਦੇਖਿਆ ਅਤੇ ਉਸਨੂੰ ਇੱਕ ਹੋਰ ਮਸ਼ਹੂਰ ਸ਼ੋਅ ਦਿਲ ਸੇ ਦਿਲ ਤਕ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ।
ਇਸ ਸੀਰੀਅਲ ਵਿੱਚ ਉਸਦੀ ਜੋੜੀ ਸਿਧਾਰਥ ਸ਼ੁਕਲਾ ਦੇ ਉਲਟ ਦਿਖਾਈ ਦਿੱਤੀ ਸੀ, ਜਿਸ ਨੇ ਰਸ਼ਮੀ ਦੇਸਾਈ ਦੇ ਨਾਲ ਬਿੱਗ ਬੌਸ 13 ਵਿੱਚ ਹਿੱਸਾ ਲਿਆ ਸੀ। ਇਸ ਸੀਜ਼ਨ ਵਿੱਚ ਦੋਵੇਂ ਬਹੁਤ ਚਰਚਾ ਵਿੱਚ ਰਹੇ। ਖ਼ਾਸਕਰ ਉਨ੍ਹਾਂ ਦੇ ਝਗੜਿਆਂ ਕਾਰਨ।
ਰਸ਼ਮੀ ਦੇਸਾਈ ਆਪਣੀ ਫਿਗਰ ਨੂੰ ਲੈ ਕੇ ਕਾਫੀ ਕੌਨਸ਼ੀਅਸ ਹੈ, ਪਰ ਉਸ ਨੂੰ ਸਾਈਰੋਸਿਸ ਨਾਮ ਦੀ ਬਿਮਾਰੀ ਹੈ।
ਰਸ਼ਮੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫ਼ੀ ਚਰਚਾ ਵਿੱਚ ਰਹੀ ਹੈ। ਉਸਨੇ ਆਪਣੇ ਸਹਿ-ਸਟਾਰ ਨੰਦਿਸ਼ ਸੰਧੂ ਨਾਲ ਵਿਆਹ ਕਰਵਾ ਲਿਆ, ਪਰ ਉਨ੍ਹਾਂ ਦਾ ਇਹ ਰਿਸ਼ਤਾ ਬਹੁਤਾ ਚਿਰ ਨਹੀਂ ਟਿਕ ਸਕਿਆ। ਵਿਆਹ ਤੋਂ ਥੋੜ੍ਹੀ ਦੇਰ ਬਾਅਦ ਹੀ ਦੋਹਾਂ ਦਾ ਤਲਾਕ ਹੋ ਗਿਆ ਸੀ।
ਇਹ ਰਿਸ਼ਤਾ ਬਹੁਤਾ ਚਿਰ ਨਹੀਂ ਟਿਕ ਸਕਿਆ। ਵਿਆਹ ਤੋਂ ਥੋੜ੍ਹੀ ਦੇਰ ਬਾਅਦ ਹੀ ਦੋਹਾਂ ਦਾ ਤਲਾਕ ਹੋ ਗਿਆ ਸੀ। ਨੰਦਿਸ਼ ਤੋਂ ਤਲਾਕ ਲੈਣ ਤੋਂ ਬਾਅਦ ਅਰਹਾਨ ਖਾਨ ਰਸ਼ਮੀ ਦੀ ਜ਼ਿੰਦਗੀ ਵਿੱਚ ਆਏ ਪਰ ਬਿਗ ਬੌਸ 13 'ਚ ਅਰਹਾਨ ਖਾਨ ਬਾਰੇ ਕੁਝ ਅਜਿਹੇ ਖੁਲਾਸੇ ਹੋਏ, ਜਿਸ ਤੋਂ ਬਾਅਦ ਰਸ਼ਮੀ ਨੇ ਉਸ ਨਾਲ ਆਪਣੇ ਸੰਬੰਧ ਖ਼ਤਮ ਕਰ ਲਏ।
ਰਸ਼ਮੀ ਟੀਵੀ ਤੇ ਦਿਲ ਸੇ ਦਿਲ ਤਕ, ਇਸ਼ਕ ਦਾ ਸਫੇਦ ਰੰਗ, ਅਧੂਰੀ ਕਹਾਣੀ ਹਮਾਰੀ, ਨੱਚ ਬੱਲੀਏ 7 ਅਤੇ ਖਤਰੋਂ ਕੇ ਖਿਲਾੜੀ ਅਤੇ ਬਿੱਗ ਬੌਸ ਸੀਜ਼ਨ 13 'ਚ ਨਜ਼ਰ ਆ ਚੁੱਕੀ ਹੈ।
- - - - - - - - - Advertisement - - - - - - - - -