Celebs Shortest Marriage: ਇਨ੍ਹਾਂ ਸਿਤਾਰਿਆਂ ਦਾ ਲੰਬਾ ਨਹੀਂ ਚੱਲ ਸਕਿਆ ਰਿਸ਼ਤਾ, ਕਿਸੇ ਦਾ 2 ਮਹੀਨੇ ਤੇ ਕਿਸੇ ਦਾ 12 ਮਹੀਨੇ ਮਗਰੋਂ ਤਲਾਕ
Karan Singh Grover and Jennifer Winget (24 months): ਕਰਨ ਸਿੰਘ ਗਰੋਵਰ ਅਤੇ ਜੈਨੀਫਰ ਵਿੰਗੇਟ ਦਾ ਵਿਆਹ 9 ਅਪ੍ਰੈਲ 2012 ਨੂੰ ਹੋਇਆ ਸੀ। ਪਰ ਦੋ ਸਾਲਾਂ ਬਾਅਦ ਉਨ੍ਹਾਂ ਦੇ ਰਸਤੇ ਵੱਖ ਹੋ ਗਏ। ਤਲਾਕ ਤੋਂ ਬਾਅਦ ਕਰਨ ਨੇ ਸਾਲ 2016 'ਚ ਬਿਪਾਸ਼ਾ ਨਾਲ ਵਿਆਹ ਕੀਤਾ ਸੀ।
Download ABP Live App and Watch All Latest Videos
View In AppPulkit Samrat and Shweta Rohira (12 Months): ਪੁਲਕਿਤ ਸਮਰਾਟ ਨੇ ਨਵੰਬਰ 2014 'ਚ ਆਪਣੀ ਪ੍ਰੇਮਿਕਾ ਸ਼ਵੇਤਾ ਰੋਹਿਰਾ ਨਾਲ ਵਿਆਹ ਕੀਤਾ ਸੀ ਪਰ ਦੋਵੇਂ ਇਕ ਸਾਲ ਦੇ ਅੰਦਰ ਹੀ ਵੱਖ ਹੋ ਗਏ ਸਨ। ਮੀਡੀਆ ਰਿਪੋਰਟਾਂ ਮੁਤਾਬਕ ਪੁਲਕਿਤ ਅਤੇ ਯਾਮੀ ਗੌਤਮ ਦੀ ਵਧਦੀ ਨੇੜਤਾ ਕਾਰਨ ਦੋਹਾਂ ਦਾ ਤਲਾਕ ਹੋ ਗਿਆ।
Ali Merchant and Sara Khan (2 months): ਸਾਰਾ ਖਾਨ ਅਤੇ ਅਲੀ ਮਰਚੈਂਟ ਨੇ ਸਾਲ 2010 ਵਿੱਚ ਰਾਸ਼ਟਰੀ ਟੈਲੀਵਿਜ਼ਨ ਦੇ ਰਿਐਲਿਟੀ ਸ਼ੋਅ ਬਿੱਗ ਬੌਸ 4 ਵਿੱਚ ਵਿਆਹ ਕੀਤਾ ਸੀ। ਪਰ ਵਿਆਹ ਦੇ 2 ਮਹੀਨੇ ਬਾਅਦ ਹੀ 2011 ਵਿੱਚ, ਜੋੜੇ ਨੇ ਤਲਾਕ ਲਈ ਅਰਜ਼ੀ ਦਿੱਤੀ।
Mandana Karimi and Gaurav Gupta (6 months): 'ਬਿੱਗ ਬੌਸ' ਦੇ ਸਾਬਕਾ ਪ੍ਰਤੀਯੋਗੀ ਮੰਦਨਾ ਕਰੀਮੀ ਅਤੇ ਗੌਰਵ ਗੁਪਤਾ ਦਾ ਵਿਆਹ 25 ਜਨਵਰੀ 2017 ਨੂੰ ਹੋਇਆ ਸੀ ਪਰ ਵਿਆਹ ਦੇ 6 ਮਹੀਨੇ ਬਾਅਦ ਮੰਦਾਨਾ ਨੇ ਆਪਣੇ ਪਤੀ 'ਤੇ ਘਰੇਲੂ ਹਿੰਸਾ ਦਾ ਕੇਸ ਦਰਜ ਕਰਵਾਇਆ ਜਿਸ ਤੋਂ ਬਾਅਦ ਦੋਵੇਂ ਵੱਖ ਹੋ ਗਏ।
Mukesh Agarwal and Rekha (12 Months): ਰੇਖਾ ਨੇ ਸਾਲ 1990 ਵਿੱਚ ਦਿੱਲੀ ਦੇ ਇੱਕ ਕਾਰੋਬਾਰੀ ਮੁਕੇਸ਼ ਅਗਰਵਾਲ ਨਾਲ ਵਿਆਹ ਕੀਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਦੋਵੇਂ ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਵੱਖ-ਵੱਖ ਰਹਿਣ ਲੱਗ ਪਏ ਸਨ। ਫਿਰ ਮੁਕੇਸ਼ ਨੇ ਸਾਲ 1991 ਵਿੱਚ ਖੁਦਕੁਸ਼ੀ ਕਰ ਲਈ।
Samrat Dahal and Manisha Koirala (24 Months): ਮਨੀਸ਼ਾ ਕੋਇਰਾਲਾ ਨੇ ਸਾਲ 2010 'ਚ ਕਾਰੋਬਾਰੀ ਸਮਰਾਟ ਦਹਿਲ ਨਾਲ ਵਿਆਹ ਕੀਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਵਿਆਹ ਤੋਂ ਤੁਰੰਤ ਬਾਅਦ ਹੀ ਦੋਵਾਂ ਵਿਚਾਲੇ ਝਗੜਾ ਸ਼ੁਰੂ ਹੋ ਗਿਆ। ਦੋਵਾਂ ਦਾ ਸਾਲ 2012 'ਚ ਤਲਾਕ ਹੋ ਗਿਆ ਸੀ।