ਝਗੜਿਆਂ ਨਾਲ ਭਰੀ ਸੀ ਰਿਸ਼ੀ ਕਪੂਰ ਤੇ ਨੀਤੂ ਸਿੰਘ ਦੀ ਲਵ ਸਟੋਰੀ, ਨੀਤੂ ਤੋਂ ਲਿਖਵਾਉਂਦੇ ਸੀ ਗਰਲਫਰੈਂਡ ਲਈ ਲਵ ਲੈਟਰ
ਨੀਤੂ ਦੀ ਮਾਂ ਰਿਸ਼ੀ ਕਪੂਰ ਤੇ ਨੀਤੂ ਸਿੰਘ ਦੇ ਪਿਆਰ ਤੋਂ ਖੁਸ਼ ਨਹੀਂ ਸੀ। ਉਹ ਨੀਤੂ ਨੂੰ ਆਪਣੇ ਕੈਰੀਅਰ 'ਤੇ ਧਿਆਨ ਕੇਂਦਰਿਤ ਕਰਨ ਲਈ ਕਹਿੰਦੀ ਸੀ। ਬਾਅਦ ‘ਚ ਉਹ ਵੀ ਸਹਿਮਤ ਹੋ ਗਈ। ਆਖਰਕਾਰ, 11 ਜਨਵਰੀ 1980 ਨੂੰ ਰਿਸ਼ੀ ਤੇ ਨੀਤੂ ਨੇ ਵਿਆਹ ਕਰਵਾ ਲਿਆ।
Download ABP Live App and Watch All Latest Videos
View In Appਪਿਤਾ ਰਾਜ ਕਪੂਰ ਨੂੰ ਰਿਸ਼ੀ ਤੇ ਨੀਤੂ ਦੇ ਰਿਸ਼ਤੇ ਨੂੰ ਲੈ ਕੇ ਜ਼ਿਆਦਾ ਸਮੱਸਿਆ ਨਹੀਂ ਸੀ। ਪਿਤਾ ਰਾਜ ਕਪੂਰ ਨੇ ਕਿਹਾ ਕਿ ਜੇਕਰ ਦੋਵੇਂ ਆਪਣੇ ਰਿਸ਼ਤੇ ਨੂੰ ਲੈ ਕੇ ਗੰਭੀਰ ਹਨ ਤਾਂ ਵਿਆਹ ਕਰਾ ਲੈਣ।
ਰਿਸ਼ੀ ਕਪੂਰ ਤੇ ਨੀਤੂ ਦੋਵਾਂ ਨੇ ਇਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ। ਦੋਵਾਂ ਨੇ ਕਈ ਫਿਲਮਾਂ ਵਿੱਚ ਇਕੱਠੇ ਕੰਮ ਵੀ ਕੀਤਾ ਸੀ। ਨੀਤੂ ਦਾ ਰਿਸ਼ੀ ਦੇ ਘਰ ਆਉਣਾ ਆਮ ਹੋ ਗਿਆ।
ਇਸ ਤਰ੍ਹਾਂ, ਦੋਵੇਂ ਇਕ ਦੂਜੇ ਦੇ ਨੇੜੇ ਹੋਣੇ ਸ਼ੁਰੂ ਹੋ ਗਏ। ਦੋਵਾਂ ਨੇ ਜ਼ਿਆਦਾਤਰ ਸਮਾਂ ਇਕੱਠੇ ਬਿਤਾਉਣਾ ਸ਼ੁਰੂ ਕੀਤਾ।
ਜਦੋਂ ਰਿਸ਼ੀ ਦੀ ਗਰਲਫ੍ਰੈਂਡ ਉਸ ਨਾਲ ਨਾਰਾਜ਼ ਹੁੰਦੀ ਸੀ, ਤਾਂ ਉਸ ਦੀ ਦੋਸਤ ਨੀਤੂ ਰਿਸ਼ੀ ਦੀ ਗਰਲਫ੍ਰੈਂਡ ਲਈ ਲਵ ਲੈਟਰ ਲਿਖਦੀ ਸੀ।
ਇਸ ਦੌਰਾਨ ਦੋਵਾਂ ਵਿਚਕਾਰ ਤਕਰਾਰ ਹੋ ਗਈ ਪਰ ਫਿਰ ਉਹੀ ਚੀਜ਼ ਪਿਆਰ ਵਿੱਚ ਬਦਲ ਗਈ। ਨੀਤੂ ਨੂੰ ਮਿਲਣ ਤੋਂ ਪਹਿਲਾਂ ਰਿਸ਼ੀ ਕਪੂਰ ਦੀ ਇਕ ਗਰਲਫ੍ਰੈਂਡ ਸੀ।
ਨੀਤੂ ਇਸ ਸਮੇਂ ਦੌਰਾਨ ਸਿਰਫ 15 ਸਾਲਾਂ ਦੀ ਸੀ। ਦੋਵੇਂ ਫਿਲਮ ਦੇ ਸੈੱਟ 'ਤੇ ਮਿਲੇ। ਦੋਵੇਂ ਦੋਸਤ ਬਣ ਗਏ। ਜਲਦੀ ਹੀ ਦੋਵੇਂ ਚੰਗੇ ਦੋਸਤ ਬਣ ਗਏ। ਸੈੱਟ 'ਤੇ ਰਿਸ਼ੀ ਨੀਤੂ ਨੂੰ ਪ੍ਰੇਸ਼ਾਨ ਕਰਦੇ ਸੀ।
ਅਭਿਨੇਤਾ ਰਿਸ਼ੀ ਕਪੂਰ ਤੇ ਅਭਿਨੇਤਰੀ ਨੀਤੂ ਸਿੰਘ ਪਹਿਲੀ ਵਾਰ 1974 ‘ਚ ‘ਜ਼ਹਿਰੀਲਾ ਇਨਸਾਨ' ਦੇ ਫਿਲਮ ਸੈੱਟ 'ਤੇ ਮਿਲੇ ਸੀ।
ਬਾਲੀਵੁੱਡ ਅਭਿਨੇਤਰੀ ਨੀਤੂ ਸਿੰਘ ਅੱਜ ਆਪਣਾ 62ਵਾਂ ਜਨਮ ਦਿਨ ਮਨਾ ਰਹੀ ਹੈ। ਆਪਣੇ ਪਤੀ ਰਿਸ਼ੀ ਕਪੂਰ ਦੀ ਮੌਤ ਤੋਂ ਬਾਅਦ ਨੀਤੂ ਸਿੰਘ ਦਾ ਇਹ ਪਹਿਲਾ ਜਨਮ ਦਿਨ ਹੈ। ਨੀਤੂ ਸਿੰਘ ਤੇ ਰਿਸ਼ੀ ਕਪੂਰ ਬਾਲੀਵੁੱਡ ਦੇ ਮਨਪਸੰਦ ਜੋੜੇ ਵਿੱਚੋਂ ਇੱਕ ਸਨ। ਦੋਵਾਂ ਦੀ ਲਵ ਸਟੋਰੀ ਵੀ ਬਹੁਤ ਖਾਸ ਸੀ। ਅੱਜ ਨੀਤੂ ਸਿੰਘ ਦੇ ਜਨਮ ਦਿਨ ਦੇ ਮੌਕੇ 'ਤੇ ਅਸੀਂ ਤੁਹਾਨੂੰ ਦੋਵਾਂ ਦੀ ਲਵ ਸਟੋਰੀ ਬਾਰੇ ਕੁਝ ਖਾਸ ਗੱਲਾਂ ਦੱਸਣ ਜਾ ਰਹੇ ਹਾਂ, ਅੱਗੇ ਦੀਆਂ ਸਲਾਈਡਾਂ ‘ਚ ਵੇਖੋ ..
- - - - - - - - - Advertisement - - - - - - - - -