Anupma ਬਣੀ ਰੁਪਾਲੀ ਗਾਂਗੁਲੀ ਤੋਂ ਲੈ ਕੇ ਇਹਨਾਂ Actresses ਨੇ ਕੀਤਾ Businessman ਨਾਲ ਪਿਆਰ
Actress Who Married Buisnessman: ਭਾਵੇਂ ਰੀਲ ਲਾਈਫ 'ਚ ਅਦਾਕਾਰਾਵਾਂ ਦੀ ਜੋੜੀ ਆਪਣੇ Co-actors ਨਾਲ ਕਾਫੀ ਪਰਫੈਕਟ ਲੱਗਦੀ ਹੈ ਪਰ ਪਰਦੇ 'ਤੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀਆਂ ਇਹ ਅਦਾਕਾਰਾਵਾਂ ਅਸਲ ਜ਼ਿੰਦਗੀ 'ਚ ਅਮੀਰ ਬਿਜ਼ਨਸਮੈਨ ਮੁੰਡਿਆਂ ਨਾਲ ਖੁਸ਼ ਹਨ। ਆਓ ਤੁਹਾਨੂੰ ਉਨ੍ਹਾਂ ਹੀ ਟੀਵੀ ਐਕਟ੍ਰੈਸਿਸ ਨਾਲ ਜਾਣੂ ਕਰਵਾਉਂਦੇ ਹਾਂ ਜਿਨ੍ਹਾਂ ਨੇ ਆਪਣੇ ਲਈ ਬਿਜ਼ਨੈੱਸਮੈਨ ਪਤੀ ਲੱਭਿਆ ਹੈ।
Download ABP Live App and Watch All Latest Videos
View In Appਇਸ ਸੂਚੀ ਵਿੱਚ ਤਾਜ਼ਾ ਉਦਾਹਰਣ ਅਦਾਕਾਰਾ ਕਰਿਸ਼ਮਾ ਤੰਨਾ (Karishma Tanna) ਦੀ ਹੈ, ਜੋ ਖੁਦ ਟੀਵੀ ਦੀ ਦੁਨੀਆ ਨਾਲ ਸਬੰਧਤ ਹੈ, ਪਰ ਉਸਨੇ ਆਪਣੇ ਲਈ ਇੱਕ Buisinessman ਨੂੰ ਚੁਣਿਆ ਹੈ। ਉਸ ਦਾ ਜੀਵਨ ਸਾਥੀ ਵਰੁਣ ਬੰਗੇਰਾ (Varun Bangera) ਇੱਕ ਕਾਰੋਬਾਰੀ ਹੈ।
ਹਾਲ ਹੀ ਵਿੱਚ, ਟੀਵੀ ਦੀ ਨਾਗਿਨ ਮੌਨੀ ਰਾਏ (Mouni Roy) ਨੇ ਵੀ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਸੂਰਜ ਨਾਂਬਿਆਰ (Suraj Nambiar) ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਦੱਸ ਦਈਏ ਕਿ ਉਨ੍ਹਾਂ ਦੇ ਪਤੀ ਦੁਬਈ ਬੇਸਡ Buisinessman ਹਨ।
ਕੁਝ ਸਮਾਂ ਪਹਿਲਾਂ ਦੁਲਹਨ ਬਣੀ ਅੰਕਿਤਾ ਲੋਖੰਡੇ (Ankita Lokhande) ਵੀ ਵਿੱਕੀ ਜੈਨ (Vicky Jain) ਨੂੰ ਕਈ ਸਾਲਾਂ ਤੋਂ ਡੇਟ ਕਰ ਰਹੀ ਸੀ । ਉਸ ਦਾ ਪਤੀ ਵੀ ਕਾਰੋਬਾਰੀ ਹੈ।
ਟੀਵੀ ਅਦਾਕਾਰਾ ਦ੍ਰਿਸ਼ਟੀ ਧਾਮੀ (Drashti Dhami) ਨੂੰ ਵੀ ਬਿਜ਼ਨੈੱਸਮੈਨ ਪਤੀ ਮਿਲਿਆ ਹੈ। ਉਸ ਦਾ ਵਿਆਹ ਨੀਰਜ ਖੇਮਕਾ ਨਾਲ ਸਾਲ 2015 ਵਿੱਚ ਹੋਇਆ ਸੀ।
ਟੀਵੀ ਦੀ ਗੋਰੀ ਮੇਮ ਨੇਹਾ ਪੇਂਡਸੇ (Neha Pendse)'ਤੇ ਭਾਵੇਂ ਲੱਖਾਂ ਲੜਕੇ ਫਿਦਾ ਹੋਣ ਪਰ ਉਨ੍ਹਾਂ ਨੇ ਆਪਣੇ ਲਈ ਇੱਕ Buisinessman ਨੂੰ ਚੁਣਿਆ। ਦੱਸ ਦਈਏ ਕਿ ਨੇਹਾ ਆਪਣੇ ਪਤੀ ਸ਼ਾਰਦੂਲ ਸਿੰਘ ਬਿਆਸ (Shardul Singh Byas)ਦੀ ਤੀਜੀ ਪਤਨੀ ਹੈ। ਉਹ ਦੋ ਧੀਆਂ ਦਾ ਪਿਤਾ ਵੀ ਹੈ।
ਛੋਟੇ ਪਰਦੇ 'ਤੇ Anupma ਬਣ ਕੇ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਰੁਪਾਲੀ ਗਾਂਗੁਲੀ ਨੂੰ ਵੀ ਬਿਜ਼ਨੈੱਸਮੈਨ ਹੀ ਪਸੰਦ ਆਏ। ਉਨ੍ਹਾਂ ਦੇ ਪਤੀ ਅਸ਼ਵਿਨ ਕੇ ਵਰਮਾ ਵੀ ਕਾਰੋਬਾਰੀ ਹਨ। ਉਨ੍ਹਾਂ ਦਾ ਰਿਸ਼ਤਾ ਦੋਸਤੀ ਤੋਂ ਪਿਆਰ ਅਤੇ ਫਿਰ ਵਿਆਹ ਵਿੱਚ ਬਦਲ ਗਿਆ।