ਪੜਚੋਲ ਕਰੋ
ਇਸ ਗੱਲੋਂ ਤੰਗ ਆ Sapna Chaudhary ਨੇ ਕੀਤੀ ਸੀ ਖ਼ੁਦਕੁਸ਼ੀ ਦੀ ਕੋਸ਼ਿਸ਼, ਮੁਸ਼ਕਿਲ ਨਾਲ ਬਚੀ ਸੀ ਜਾਨ
1/6

ਹਰਿਆਣਵੀ ਗਾਇਕਾ ਤੇ ਨ੍ਰਿਤਕੀ ਸਪਨਾ ਚੌਧਰੀ (Sapna Chaudhary) ਦੀ ਪ੍ਰਸਿੱਧੀ ਕਿਸੇ ਤੋਂ ਲੁਕੀ ਨਹੀਂ ਹੈ। ਸਿਰਫ 12 ਸਾਲਾਂ ਦੀ ਉਮਰ ਤੋਂ ਸਟੇਜ ਦਾ ਸ਼ਿੰਗਾਰ ਬਣ ਚੁੱਕੀ ਸਪਨਾ ਚੌਧਰੀ ਦਾ ਨਾਂਅ ਘਰ-ਘਰ ਵਿੱਚ ਜਾਣਿਆ-ਪਛਾਣਿਆ ਹੈ।
2/6

ਸਪਨਾ ਚੌਧਰੀ ਆਪਣੇ ਜ਼ਬਰਦਸਤ ਡਾਂਸ ਅਤੇ ਵਿਵਾਦਾਂ ਕਰਕੇ ਜਾਣੀ ਜਾਂਦੀ ਹੈ। ਅਜਿਹੇ ਇੱਕ ਵਿਵਾਦ ਕਰਕੇ ਉਸ ਨੇ ਆਪਣੀ ਜਾਨ ਦੇਣ ਦੀ ਵੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ, ਡਾਕਟਰਾਂ ਨੇ ਉਸ ਨੂੰ ਬਚਾ ਲਿਆ ਸੀ।
3/6

ਸਪਨਾ ਉੱਪਰ ਇਲਜ਼ਾਮ ਲੱਗਿਆ ਕਿ ਉਸ ਦਾ ਇਹ ਗੀਤ ਜਾਤੀਵਾਦ ਨੂੰ ਉਤਸ਼ਾਹਿਤ ਕਰਦਾ ਹੈ। ਇਸ ਉਪਰੰਤ ਸਪਨਾ ਖ਼ਿਲਾਫ਼ ਕੇਸ ਵੀ ਦਰਜ ਹੋ ਗਿਆ। ਦੱਸਿਆ ਜਾਂਦਾ ਹੈ ਕਿ ਚੁਫੇਰਿਓਂ ਹੋਈ ਨਿੰਦਾ ਅਤੇ ਕਾਨੂੰਨੀ ਮਸਲਾ ਖੜ੍ਹਾ ਹੋਣ ਕਰਕੇ ਸਪਨਾ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।
4/6

ਸਪਨਾ ਚੌਧਰੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
5/6

ਉਸ ਨੇ ਇਸ ਘਟਨਾ ਦਾ ਖੁਲਾਸਾ ਬਿਗ ਬੌਸ 11 ਵਿੱਚ ਜ਼ਿਕਰ ਕਰਦਿਆਂ ਦੱਸਿਆ ਕਿ ਉਸ ਨੂੰ ਇਸ ਹਾਲੇ ਵੀ ਕਾਫੀ ਪਛਤਾਵਾ ਹੈ।
6/6

ਸਪਨਾ ਚੌਧਰੀ ਨੇ ਹਰਿਆਣਵੀ ਗਾਇਕ ਵੀਰ ਸਾਹੂ ਨਾਲ ਪਿਛਲੇ ਸਾਲ ਗੁਪਤ ਤਰੀਕੇ ਨਾਲ ਵਿਆਹ ਕਰ ਲਿਆ। ਦੋਵਾਂ ਦੇ ਇੱਕ ਪੁੱਤਰ ਵੀ ਹੈ। ਬੱਚੇ ਦੇ ਜਨਮ ਤੇਂ ਬਾਅਦ ਹੀ ਸਪਨਾ ਦੇ ਵਿਆਹ ਬਾਰੇ ਪਤਾ ਲੱਗਾ ਸੀ।
Published at : 05 Jun 2021 09:15 PM (IST)
ਹੋਰ ਵੇਖੋ
Advertisement
Advertisement





















