Election Results 2024
(Source: ECI/ABP News/ABP Majha)
ਸੈਫ ਅਲੀ ਖਾਨ ਤੇ ਕਰੀਨਾ ਕਪੂਰ ਦੇ ਵਿਆਹ ਲਈ ਉਤਸ਼ਾਹਿਤ ਨਹੀਂ ਸੀ ਸ਼ਰਮੀਲਾ ਟੌਗੋਰ, ਆਖਿਰ ਕਿਉਂ
ਬਾਲੀਵੁੱਡ ਦੇ ਪਾਵਰ ਕਪਲ ਦੇ ਨਾਂਅ ਨਾਲ ਮਸ਼ਹੂਰ ਸੈਫ ਅਲੀ ਖਾਨ ਤੇ ਕਰੀਨਾ ਕਪੂਰ ਨੇ 2012 'ਚ ਵਿਆਹ ਕਰਵਾਇਆ ਸੀ। ਦੋਵਾਂ ਦਾ ਪਿਆਰ ਫ਼ਿਸਮ ਟਸ਼ਨ ਦੇ ਸੈਟ ਤੇ ਪਰਵਾਨ ਚੜਿਆ ਸੀ। ਜਿਸ ਤੋਂ ਬਾਅਦ ਦੋਵਾਂ ਨੇ ਇਕ-ਦੂਜੇ ਨੂੰ ਹਮਸਫਰ ਬਣਾਉਣ ਦਾ ਫੈਸਲਾ ਲਿਆ ਸੀ।
Download ABP Live App and Watch All Latest Videos
View In Appਸੈਫ ਦਾ ਇਹ ਦੂਜਾ ਵਿਆਹ ਸੀ ਕਿਉਂਕਿ ਪਹਿਲਾਂ ਉਨ੍ਹਾਂ ਅਮ੍ਰਿਤਾ ਸਿੰਘ ਨਾਲ ਵਿਆਹ ਕਰਵਾਇਆ ਸੀ ਜੋ ਕਿ ਉਮਰ 'ਚ ਉਨ੍ਹਾਂ ਤੋਂ 12 ਸਾਲ ਵੱਡੀ ਸੀ। ਵਿਆਹ ਤੋਂ ਬਾਅਦ ਸੈਫ-ਅੰਮ੍ਰਿਤਾ ਦੋ ਬੱਚਿਆਂ ਦੇ ਮਾਪੇ ਸਨ। ਇਸ ਤੋਂ ਬਾਅਦ ਉਨ੍ਹਾਂ ਦਾ ਤਲਾਕ ਹੋ ਗਿਆ ਸੀ ਤੇ ਦੋਵਾਂ ਦਾ ਵਿਆਹ 13 ਸਾਲ ਹੀ ਟਿਕ ਸਕਿਆ ਸੀ।
ਦਿਲਚਸਪ ਗੱਲ ਇਹ ਹੈ ਕਿ ਸੈਫ ਦੇ ਦੂਜਾ ਵਿਆਹ 'ਚ ਸਾਰਾ ਤੇ ਇਬਰਾਹਿਮ ਨੇ ਵੀ ਹਿੱਸਾ ਲਿਆ ਸੀ। ਇਸ ਵਿਆਹ ਤੋਂ ਸੈਫ-ਕਰੀਨਾ ਬੇਹੱਦ ਖੁਸ਼ ਸਨ ਪਰ ਸੈਫ ਦੀ ਮਾਂ ਸ਼ਰਮੀਲਾ ਉਨੀ ਉਤਸ਼ਾਹਤ ਨਹੀਂ ਸੀ ਜਿੰਨੀ ਉਮੀਦ ਸੀ। ਇਸ ਦੀ ਵਜ੍ਹਾ ਸ਼ਰਮੀਲਾ ਨੇ ਇਕ ਇੰਟਰਵਿਊ 'ਚ ਦੱਸੀ ਸੀ।
ਇਕ ਪੁਰਾਣੇ ਇੰਟਰਵਿਊ 'ਚ ਸ਼ਰਮੀਲਾ ਨੇ ਸੈਫ-ਕਰੀਨਾ ਦੇ ਵਿਆਹ ਤੋਂ ਪਹਿਲਾਂ ਜਦੋਂ ਪੁੱਛਿਆ ਗਿਆ ਸੀ ਕਿ ਉਹ ਵਿਆਹ 'ਚ ਕੀ ਪਹਿਨੇਗੀ ਤਾਂ ਉਨ੍ਹਾਂ ਕਿਹਾ ਸੀ, 'ਇਹ ਖੁਸ਼ੀ ਦਾ ਮੌਕਾ ਹੈ, ਇਹ ਮਾਇਨੇ ਨਹੀਂ ਰੱਖਦਾ ਕਿ ਮੈਂ ਕੀ ਪਹਿਨਾਗੀ। ਸ਼ਾਇਦ ਮੈਂ ਆਪਣੀ ਕਲੈਕਸ਼ਨ 'ਚੋਂ ਕੋਈ ਪੁਰਾਣੀ ਸਾੜੀ ਪਹਿਨ ਲਵਾਂਗੀ। ਜੇਕਰ ਮੈਂ ਤਹਾਨੂੰ ਉਤਸ਼ਾਹਿਤ ਨਾ ਲੱਗ ਰਹੀ ਹੋਵਾਂ ਤਾਂ ਪਲੀਜ਼ ਮੈਨੂੰ ਮਾਫ ਕਰਨਾ। ਇਕ ਸਾਲ ਪਹਿਲਾਂ ਹੀ ਮੇਰੇ ਪਤੀ ਦਾ ਦੇਹਾਂਤ ਹੋਇਆ ਹੈ।'
ਤਹਾਨੂੰ ਦੱਸ ਦੇਈਏ ਕਿ ਸਤੰਬਰ 2011 'ਚ ਸ਼ਰਮੀਲਾ ਦੇ ਪਤੀ ਮੰਸੂਰ ਅਲੀ ਖਾਨ ਪਟੌਦੀ ਦਾ ਦੇਹਾਂਤ ਹੋ ਗਿਆ ਸੀ। ਇਸ ਤੋਂ ਇਕ ਸਾਲ ਬਾਅਦ ਅਕਤੂਬਰ 2012 'ਚ ਸੈਫ-ਕਰੀਨਾ ਨੇ ਵਿਆਹ ਕਰ ਲਿਆ ਸੀ। ਸ਼ਰਮੀਲਾ ਨੇ ਇੰਟਰਵਿਊ 'ਚ ਦੱਸਿਆ ਸੀ ਕਿ ਉਨ੍ਹਾਂ ਦੇ ਪਤੀ ਦੇ ਦੇਹਾਂਤ ਸਮੇਂ ਬਹੂ ਕਰੀਨਾ ਨੇ ਉਨ੍ਹਾਂ ਨੂੰ ਇਮੋਸ਼ਨਲੀ ਕਾਫੀ ਸਪੋਰਟ ਕੀਤਾ ਸੀ।