Sharry Mann: ਸ਼ੈਰੀ ਮਾਨ ਦੋਸਤਾਂ ਨਾਲ ਦੁਬਈ 'ਚ ਬਿਤਾ ਰਹੇ ਛੁੱਟੀਆਂ, ਤਸਵੀਰਾਂ 'ਚ ਮਸਤੀ ਕਰਦਾ ਨਜ਼ਰ ਆਇਆ ਗਾਇਕ
ਸ਼ੈਰੀ ਮਾਨ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਹੁਣ ਤੱਕ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਹੁਣ ਸ਼ੈਰੀ ਨੇ ਆਪਣੀ ਆਖਰੀ ਐਲਬਮ 'ਦ ਲਾਸਟ ਗੁੱਡ ਐਲਬਮ' ਰਿਲੀਜ਼ ਕੀਤੀ ਹੈ। ਇਸ ਤੋਂ ਬਾਅਦ ਤੋਂ ਹੀ ਸ਼ੈਰੀ ਮਾਨ ਲਗਾਤਾਰ ਸੁਰਖੀਆਂ 'ਚ ਬਣੇ ਰਹਿੰਦੇ ਹਨ।
Download ABP Live App and Watch All Latest Videos
View In Appਹੁਣ ਐਲਬਮ ਰਿਲੀਜ਼ ਕਰਨ ਤੋਂ ਬਾਅਦ ਸ਼ੈਰੀ ਮਾਨ ਦੁਬਈ ਪਹੁੰਚੇ ਹਨ। ਇੱਥੇ ਮਾਨ ਆਪਣੇ ਦੋਸਤਾਂ ਨਾਲ ਛੁੱਟੀਆਂ ਮਨਾ ਰਹੇ ਹਨ। ਇਸ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।
ਉਨ੍ਹਾਂ ਨੇ ਤਸਵੀਰਾਂ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਜਦੋਂ ਦੋਸਤ ਤੁਹਾਡੇ ਨਾਲ ਹੋਣ ਤਾਂ ਉਹ ਸਮਾਂ ਖੁਦ ਬ ਖੁਦ ਚੰਗਾ ਬਣ ਜਾਂਦਾ ਹੈ। ਦੁਬਈ 'ਚ ਛੁੱਟੀਆਂ ਬਿਤਾ ਰਿਹਾ ਹਾਂ, ਇੱਥੇ ਮੈਂ ਰਾਤਾਂ ਨੂੰ ਜਾਗ ਕੇ ਯਾਦਾਂ ਸੰਜੋਈਆਂ ਤੇ ਦਿਨ ਵੇਲੇ ਸੌਂਦਾ ਰਿਹਾ।'
ਇਸ ਦੇ ਨਾਲ ਨਾਲ ਮਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਸਟੋਰੀ ਸ਼ੇਅਰ ਕਰਕੇ ਦੁਬਈ ਦੇ ਬੇਹੱਦ ਖੂਬਸੂਰਤ ਨਜ਼ਾਰੇ ਵੀ ਦਿਖਾਏ ਹਨ।
ਇਸ ਦੌਰਾਨ ਗਾਇਕ ਆਪਣੇ ਦੋਸਤ ਨਾਲ ਚਿੱਲ ਕਰਦਾ ਨਜ਼ਰ ਆ ਰਿਹਾ ਹੈ।
ਕਾਬਿਲੇਗ਼ੌਰ ਹੈ ਕਿ ਸ਼ੈਰੀ ਮਾਨ ਹਾਲ ਹੀ 'ਚ ਕਾਫੀ ਜ਼ਿਆਂਦਾ ਸੁਰਖੀਆਂ 'ਚ ਰਹੇ ਸੀ। ਸ਼ੈਰੀ ਨੇ ਇੱਕ ਪੋਸਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਇਸ਼ਾਰਾ ਦਿੱਤਾ ਸੀ ਕਿ ਉਹ ਗਾਇਕੀ ਨੂੰ ਅਲਵਿਦਾ ਕਹਿਣ ਜਾ ਰਹੇ ਹਨ।