ਸੁਸ਼ਾਂਤ ਸਿੰਘ ਵਾਂਗ ਕਿਵੇਂ ਬਾਲੀਵੁੱਡ ਸਿਤਾਰੇ ਇੰਨਾ ਖ਼ਤਰਨਾਕ ਕਦਮ ਚੁੱਕਣ ਲਈ ਹੋ ਜਾਂਦੇ ਮਜਬੂਰ, ਸੁਣੋ ਸ਼ਰਲਿਨ ਦੀ ਜ਼ੁਬਾਨੀ
ਇਸ ਲਈ ਕਈ ਹੌਟਲਾਈਨ ਸੇਵਾਵਾਂ ਸ਼ੁਰੂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਮਾਨਸਿਕ ਰੂਪ ਤੋਂ ਪ੍ਰੇਸ਼ਾਨ ਲੋਕਾਂ ਦੀ ਮਦਦ ਕੀਤੀ ਜਾ ਸਕੇ। (Photos Credit: Sherlyn Chopra Instagram)
Download ABP Live App and Watch All Latest Videos
View In Appਉਸ ਨੇ ਇਹ ਵੀ ਕਿਹਾ ਕਿ ਉਹ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਕਮਜ਼ੋਰ ਵਿਅਕਤੀਆਂ ਲਈ ਆਰਾਮ ਅਤੇ ਡਾਕਟਰੀ ਸਹਾਇਤਾ ਅਤੇ ਮਾਨਸਿਕ ਸਿਹਤ ਬਾਰੇ ਪਹਿਲਾਂ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ।
ਸ਼ਰਲਿਨ ਨੇ ਕਿਹਾ ਕਿ ਜਦ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਲੋਕ ਆਪਣਾ ਜੀਵਨ ਗੁਜ਼ਾਰਨ, ਖ਼ਾਸ ਤੌਰ 'ਤੇ ਇਸ ਮਹਾਮਾਰੀ ਦਾ ਡਟ ਕੇ ਸਾਹਮਣਾ ਕਰਨਾ ਚੁਣਦੇ ਹਨ। ਇਸ ਨਾਲ ਸਾਨੂੰ ਹੀ ਦ੍ਰਿੜ ਨਿਸ਼ਚਾ ਕਰਨ ਦੀ ਪ੍ਰੇਰਨਾ ਮਿਲਦੀ ਹੈ।
ਉਸ ਨੇ ਨਿੱਕੇ ਜਿਹੇ ਉਦਾਹਰਣ ਰਾਹੀਂ ਸੁਨੇਹਾ ਵੀ ਦਿੱਤਾ ਕਿ ਜਦੋਂ ਪ੍ਰਵਾਸੀ ਮਜ਼ਦੂਰਾਂ ਨੇ ਦੇਸ਼ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਆਪਣੇ ਘਰਾਂ ਵੱਲ ਸੈਂਕੜੇ ਕਿਲੋਮੀਟਰ ਦੂਰ ਨੰਗੇ ਪੈਰ ਚੱਲ ਕੇ ਪੂਰਾ ਕੀਤਾ ਅਤੇ COVID-19 ਦੇ ਫਰੰਟ ਲਾਈਨ ਵਾਰੀਅਰ ਦਿਨ ਰਾਤ ਇੱਕ ਕਰ ਬਿਮਾਰਾਂ ਦੀ ਮਦਦ ਕਰਨ ਦਾ ਰਾਹ ਚੁਣਦੇ ਹਨ।
ਚੋਪੜਾ ਨੇ ਅੱਗੇ ਦੱਸਿਆ ਕਿ ਦੋ ਸਾਲ ਪਹਿਲਾਂ ਉਸ ਨੇ ਸਿਗਰਟਨੋਸ਼ੀ ਤਿਆਗਣ ਅਤੇ ਨਿਯਮਿਤ ਤੌਰ 'ਤੇ ਵਰਜਿਸ਼ ਕਰਨ ਦਾ ਨਿਸ਼ਚਾ ਕੀਤਾ।
ਪਰ ਕਈ ਸਾਲਾਂ ਬਾਅਦ ਉਸ ਨੂੰ ਮਹਿਸੂਸ ਹੋਇਆ ਕਿ ਦੁਨੀਆ ਵਿੱਚ ਬੁਰੇ ਲੋਕ ਹਨ ਪਰ ਇਹ ਥਾਂ ਬੁਰੀ ਨਹੀਂ ਹੈ। ਇਸ ਲਈ ਉਸ ਨੇ ਪਹਿਲਾਂ ਦੇ ਮੁਕਾਬਲੇ ਖ਼ੁਦ ਨੂੰ ਘੱਟ ਅਲੋਚਨਾਤਮਕ ਅਤੇ ਆਪਣੇ ਪ੍ਰਤੀ ਵਧੇਰੇ ਪਿਆਰ ਅਤੇ ਦਿਆਲੂ ਭਾਵਨਾ ਦਿਖਾਉਣੀ ਸ਼ੁਰੂ ਕੀਤੀ। ਉਸ ਨੇ ਕਿਹਾ ਕਿ ਜੀਵਨ ਪ੍ਰਤੀ ਵਿਆਪਕ ਦ੍ਰਿਸ਼ਟੀਕੋਣ ਹੀ ਇਸ ਨੂੰ ਸੁਖਾਲਾ ਬਣਾਉਂਦਾ ਹੈ, ਜੀਵਨ ਨੂੰ ਅਪਨਾਓ।
ਸ਼ਰਲਿਨ ਨੇ ਅੱਗੇ ਕਿਹਾ ਕਿ ਇਹ ਘਟਨਾ ਸਮੇਂ ਉਹ ਕਾਲਜ ਵਿੱਚ ਸੀ ਅਤੇ ਉਹ ਬਿਲਕੁਲ ਨਹੀਂ ਸੀ ਜਾਣਦੀ ਕਿ ਬਗ਼ੈਰ ਮਾਪਿਆਂ ਤੋਂ ਕਿਵੇਂ ਰਿਹਾ ਜਾਂਦਾ ਹੈ।
ਉਸ ਨੇ ਦੱਸਿਆ ਕਿ ਸਾਲ 2005 ਦੀ ਸ਼ੁਰੂਆਤ ਵਿੱਚ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ। ਉਹ ਡਾਕਟਰ ਸਨ ਅਤੇ ਆਂਧਰਾ ਪ੍ਰਦੇਸ਼ ਵਿੱਚ ਆਈ ਸੁਨਾਮੀ ਦੇ ਪੀੜਤਾਂ ਦਾ ਇਲਾਜ ਕਰਦੇ ਸਮੇਂ ਤੇਜ਼ ਧੁੱਪ ਕਾਰਨ ਉਨ੍ਹਾਂ ਦੇ ਦਿਲ ਦੀ ਧੜਕਨ ਅਚਾਨਕ ਰੁਕ ਗਈ।
ਅਜਿਹੀ ਹੀ ਇੱਕ ਅਦਾਕਾਰਾ ਹੈ ਸ਼ਰਲਿਨ ਚੋਪੜਾ। ਬਾਲੀਵੁੱਡ ਅਦਾਕਾਰਾ ਨੇ ਆਪਣੀ ਨਿੱਜੀ ਕਹਾਣੀ ਸਾਂਝੀ ਕਰਦਿਆਂ ਦੱਸਿਆ ਕਿ ਕਿਵੇਂ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਬਣੀ ਅਤੇ ਕਿਵੇਂ ਉਸ ਦੌਰ ਵਿੱਚੋਂ ਲੰਘੀ।
ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਵੱਲੋਂ ਖ਼ੁਦਕੁਸ਼ੀ ਕਰ ਲੈਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਹੈਰਾਨ ਹਨ ਪਰ ਉਨ੍ਹਾਂ ਦੇ ਸਾਥੀ ਕਲਾਕਾਰ ਆਪੋ-ਆਪਣੇ ਬੁਰੇ ਸਮਿਆਂ ਨੂੰ ਯਾਦ ਕਰ ਰਹੇ ਹਨ।
- - - - - - - - - Advertisement - - - - - - - - -