Sonam Bajwa: ਸੋਨਮ ਬਾਜਵਾ ਨੂੰ ਪਹਿਲੀ ਹੀ ਨਜ਼ਰ 'ਚ ਕਿਸ ਦੇ ਨਾਲ ਹੋਇਆ ਪਿਆਰ, ਅਦਾਕਾਰਾ ਨੇ ਖੁਦ ਵੀਡੀਓ ਸ਼ੇਅਰ ਕਰ ਕੀਤਾ ਖੁਲਾਸਾ
ਸੋਨਮ ਬਾਜਵਾ ਪੰਜਾਬੀ ਇੰਡਸਟਰੀ ਟੌਪ ਅਭਿਨੇਤਰੀ ਹੈ। ਸਾਲ 2023 ਅਦਾਕਾਰਾ ਲਈ ਬਹੁਤ ਹੀ ਖੁਸ਼ਕਿਸਮਤ ਰਿਹਾ ਹੈ। ਇਸ ਸਾਲ ਸੋਨਮ ਦੀਆਂ ਦੋ ਫਿਲਮਾਂ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3' ਰਿਲੀਜ਼ ਹੋਈਆਂ ਸੀ। ਉਸ ਦੀਆਂ ਦੋਵੇਂ ਹੀ ਫਿਲਮਾਂ ਜ਼ਬਰਦਸਤ ਹਿੱਟ ਰਹੀਆਂ ਸੀ।
Download ABP Live App and Watch All Latest Videos
View In Appਇਸ ਤੋਂ ਬਾਅਦ ਹੁਣ ਸੋਨਮ ਆਪਣੀ ਅਗਲੀ ਫਿਲਮ 'ਕੁੜੀ ਹਰਿਆਣੇ ਵੱਲ ਦੀ' ਦੀ ਸ਼ੂਟਿੰਗ ਕਰ ਰਹੀ ਹੈ। ਉਹ ਹਰਿਆਣਾ ਦੇ ਵਿੱਚ ਹੀ ਇਸ ਦੀ ਸ਼ੂਟਿੰਗ ਕਰ ਰਹੀ ਹੈ। ਇਸ ਦਰਮਿਆਨ ਸੋਨਮ ਨੇ ਸ਼ੂਟਿੰਗ ਸੈੱਟ ਤੋਂ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਬਹੁਤ ਹੀ ਖਾਸ ਦੋਸਤ ਨਾਲ ਨਜ਼ਰ ਆ ਰਹੀ ਹੈ।
ਉਸ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਿਖਿਆ, 'ਪਹਿਲੀ ਨਜ਼ਰ ਦਾ ਪਿਆਰ'।
ਸੋਨਮ ਦਾ ਇਹ ਖਾਸ ਦੋਸਤ ਕੋਈ ਹੋਰ ਨਹੀਂ, ਬਲਕਿ ਇੱਕ ਛੋਟਾ ਜਿਹਾ ਪੱਪੀ ਯਾਨਿ ਕਤੂਰਾ ਹੈ।
ਇਹ ਪੱਪੀ ਫਿਲਮ ਦੇ ਸੈੱਟ 'ਤੇ ਆ ਗਿਆ ਅਤੇ ਸੋਨਮ ਦੀਆਂ ਨਜ਼ਰਾਂ ਇਸ 'ਤੇ ਪਈਆਂ ਅਤੇ ਉਸ ਨੂੰ ਇਸ ਛੋਟੇ ਜਿਹੇ ਕਿਊਟ ਪੱਪੀ ਨਾਲ ਪਿਆਰ ਹੋ ਗਿਆ।
ਪਿਆਰ ਹੋਵੇ ਵੀ ਕਿਉਂ ਨਾ? ਆਖਰ ਇਹ ਮਾਸੂਮ ਹੈ ਹੀ ਇਨ੍ਹਾਂ ਕਿਊਟ। ਮਾਸੂਮ ਪੱਪੀ ਦਾ ਇਹ ਪਿਆਰਾ ਜਿਹਾ ਵੀਡੀਓ ਹਰ ਕਿਸੇ ਦਾ ਦਿਲ ਜਿੱਤ ਰਿਹਾ ਹੈ। ਸੋਨਮ ਦਾ ਇਹ ਵੀਡੀਓ ਹੁਣ ਵਾਇਰਲ ਹੁੰਦਾ ਨਜ਼ਰ ਆ ਰਿਹਾ ਹੈ।
ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਸੋਨਮ 'ਕੁੜੀ ਹਰਿਆਣੇ ਵੱਲ ਦੀ' ਦੀ ਸ਼ੂਟਿੰਗ ਲਈ ਹਰਿਆਣੇ ਪਹੁੰਚੀ ਸੀ।
ਉਹ ਇਸ ਫਿਲਮ 'ਚ ਐਮੀ ਵਿਰਕ ਨਾਲ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਲਈ ਸੋਨਮ ਨੇ ਖੁਦ ਨੂੰ ਹਰਿਆਣਵੀ ਕੁੜੀ ਦੇ ਲੁੱਕ 'ਚ ਢਾਲ ਲਿਆ ਹੈ। ਇਹੀ ਨਹੀਂ ਸੋਨਮ ਨੇ ਆਪਣੇ ਵਾਲਾਂ ਦਾ ਰੰਗ ਵੀ ਬਦਲ ਲਿਆ ਹੈ।