ਪੜਚੋਲ ਕਰੋ
(Source: ECI/ABP News)
ਸਪਲਿਟਸਵਿਲਾ 10 ਦੀ ਅਨਮੋਲ ਚੌਧਰੀ ਅਣਵਿਆਹੀ Single Mother, ਬੁਆਏਫ੍ਰੈਂਡ ਨੇ Abortion ਦੀ ਦਿੱਤੀ ਸੀ ਸਲਾਹ
1
1/9
![ਅਨਮੋਲ ਚੌਧਰੀ ਡੇਟਿੰਗ ਰਿਐਲਿਟੀ ਸ਼ੋਅ 'ਸਪਲਿਟਸਵਿਲਾ 10' ਨਾਲ ਪ੍ਰਸਿੱਧ ਹੋਈ ਸੀ। ਉਸ ਨੇ ਹਾਲ ਹੀ ਵਿੱਚ ਇਹ ਖੁਲਾਸਾ ਕੀਤਾ ਕਿ ਉਹ ਇੱਕ ਅਣਵਿਆਹੀ ਕੁਆਰੀ ਮਾਂ ਹੈ। ਉਸ ਨੇ ਇੱਕ ਇੰਸਟਾਗ੍ਰਾਮ ਪੋਸਟ ਰਾਹੀਂ ਖੁਲਾਸਾ ਕੀਤਾ ਕਿ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਉਸ ਨੇ ਆਪਣੀ ਗਰਭ ਅਵਸਥਾ ਨੂੰ ਪੂਰੀ ਦੁਨੀਆ ਤੋਂ ਲੁਕਾਇਆ ਸੀ, ਪਰ ਹੁਣ ਉਸ ਨੇ ਇਸ ਦਾ ਖੁਲਾਸਾ ਕਰ ਦਿੱਤਾ ਹੈ।](https://cdn.abplive.com/imagebank/default_16x9.png)
ਅਨਮੋਲ ਚੌਧਰੀ ਡੇਟਿੰਗ ਰਿਐਲਿਟੀ ਸ਼ੋਅ 'ਸਪਲਿਟਸਵਿਲਾ 10' ਨਾਲ ਪ੍ਰਸਿੱਧ ਹੋਈ ਸੀ। ਉਸ ਨੇ ਹਾਲ ਹੀ ਵਿੱਚ ਇਹ ਖੁਲਾਸਾ ਕੀਤਾ ਕਿ ਉਹ ਇੱਕ ਅਣਵਿਆਹੀ ਕੁਆਰੀ ਮਾਂ ਹੈ। ਉਸ ਨੇ ਇੱਕ ਇੰਸਟਾਗ੍ਰਾਮ ਪੋਸਟ ਰਾਹੀਂ ਖੁਲਾਸਾ ਕੀਤਾ ਕਿ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਉਸ ਨੇ ਆਪਣੀ ਗਰਭ ਅਵਸਥਾ ਨੂੰ ਪੂਰੀ ਦੁਨੀਆ ਤੋਂ ਲੁਕਾਇਆ ਸੀ, ਪਰ ਹੁਣ ਉਸ ਨੇ ਇਸ ਦਾ ਖੁਲਾਸਾ ਕਰ ਦਿੱਤਾ ਹੈ।
2/9
![ਅਨਮੋਲ ਚੌਧਰੀ ਨੇ ਆਪਣੀ ਮੁਸ਼ਕਲ ਯਾਤਰਾ ਤੇ ਉਸ ਦੇ ਪਰਿਵਾਰ ਤੇ ਬੁਆਏਫ੍ਰੈਂਡ ਦੇ ਸਮਰਥਨ ਤੋਂ ਬਗੈਰ ਆਪਣੇ ਬੱਚੇ ਨੂੰ ਰੱਖਣ ਦੇ ਆਪਣੇ ਫੈਸਲੇ ਬਾਰੇ ਖੁਲਾਸਾ ਕੀਤਾ।](https://cdn.abplive.com/imagebank/default_16x9.png)
ਅਨਮੋਲ ਚੌਧਰੀ ਨੇ ਆਪਣੀ ਮੁਸ਼ਕਲ ਯਾਤਰਾ ਤੇ ਉਸ ਦੇ ਪਰਿਵਾਰ ਤੇ ਬੁਆਏਫ੍ਰੈਂਡ ਦੇ ਸਮਰਥਨ ਤੋਂ ਬਗੈਰ ਆਪਣੇ ਬੱਚੇ ਨੂੰ ਰੱਖਣ ਦੇ ਆਪਣੇ ਫੈਸਲੇ ਬਾਰੇ ਖੁਲਾਸਾ ਕੀਤਾ।
3/9
![ਅਨਮੋਲ ਚੌਧਰੀ ਨੇ ਆਪਣੀ ਗਰਭ ਅਵਸਥਾ ਬਾਰੇ ਕਿਹਾ,](https://cdn.abplive.com/imagebank/default_16x9.png)
ਅਨਮੋਲ ਚੌਧਰੀ ਨੇ ਆਪਣੀ ਗਰਭ ਅਵਸਥਾ ਬਾਰੇ ਕਿਹਾ, "ਜਨਵਰੀ 2020 ਵਿਚ ਮੈਨੂੰ ਪਤਾ ਲੱਗਿਆ ਕਿ ਮੈਂ ਗਰਭਵਤੀ ਹਾਂ। ਬੇਸ਼ਕ, ਮੇਰਾ ਪਹਿਲਾ ਵਿਚਾਰ ਕਦੇ ਨਹੀਂ ਹੋਇਆ ਸੀ ਕਿ ਮੈਂ ਕਦੇ ਬੱਚਾ ਪੈਦਾ ਕਰਾਂ ਜਦੋਂ ਮੈਂ ਆਪਣੇ ਬ੍ਰੇਕਅਪ ਦੇ ਦਰਦ ਤੋਂ ਲੰਘ ਰਹੀ ਸੀ।"
4/9
![ਅਨਮੋਲ ਚੌਧਰੀ ਨੇ ਅੱਗੇ ਕਿਹਾ,](https://cdn.abplive.com/imagebank/default_16x9.png)
ਅਨਮੋਲ ਚੌਧਰੀ ਨੇ ਅੱਗੇ ਕਿਹਾ, "ਮੇਰੇ ਦੋਸਤਾਂ ਅਤੇ ਸਲਾਹਕਾਰਾਂ ਨੇ ਮੈਨੂੰ ਕਿਹਾ ਕਿ ਬੱਚੇ ਨੂੰ ਰੱਖਣਾ ਸਮਝਦਾਰੀ ਦੀ ਗੱਲ ਨਹੀਂ ਹੋਵੇਗੀ ਤੇ ਉਸ ਸਮੇਂ ਮੇਰੀ ਵਿੱਤੀ ਸਥਿਤੀ ਵੀ ਬਹੁਤ ਕਮਜ਼ੋਰ ਸੀ।"
5/9
![ਅਨਮੋਲ ਨੇ ਅੱਗੇ ਕਿਹਾ ਕਿ,](https://cdn.abplive.com/imagebank/default_16x9.png)
ਅਨਮੋਲ ਨੇ ਅੱਗੇ ਕਿਹਾ ਕਿ, "ਮੇਰੇ ਬ੍ਰੇਕਅਪ ਤੋਂ ਬਾਅਦ, ਮੈਂ ਬਹੁਤ ਉਦਾਸ ਸੀ ਤੇ ਜੀਉਣਾ ਨਹੀਂ ਚਾਹੁੰਦੀ ਸੀ। ਮੈਂ ਹਮੇਸ਼ਾਂ ਪਿਆਰ ਦੀ ਭਾਲ ਵਿੱਚ ਸੀ ਪਰ ਜਿਸ ਵਿਅਕਤੀ ਨਾਲ ਮੈਂ ਪਿਆਰ ਕੀਤਾ ਉਹ ਮੈਨੂੰ ਛੱਡ ਗਿਆ। ਇਸ ਲਈ, ਮੈਂ ਸੋਚਿਆ ਕਿ ਇਹ ਬੱਚਾ ਮੇਰੇ ਓਨਾਂ ਹੀ ਪਿਆਰਾ ਹੋ ਸਕਦਾ ਹੈ ਤੇ ਮੈਂ ਬੱਚੇ ਲਈ ਜੀਉਂਦੀ ਹਾਂ।"
6/9
![ਪ੍ਰੈਗਨੈਂਸੀ ਬਾਰੇ ਉਸਦੇ ਪਰਿਵਾਰ ਦੇ ਪ੍ਰਤੀਕਰਮ ਬਾਰੇ ਗੱਲ ਕਰਦਿਆਂ ਅਨਮੋਲ ਨੇ ਕਿਹਾ, “ਮੈਂ ਇੱਕ ਰੂੜੀਵਾਦੀ ਪਰਿਵਾਰ ਤੋਂ ਆਈ ਹਾਂ, ਇਸ ਲਈ ਮੇਰੇ ਵਿੱਚ ਉਨ੍ਹਾਂ ਨੂੰ ਦੱਸਣ ਦੀ ਹਿੰਮਤ ਨਹੀਂ ਸੀ ਪਰ ਕਿਸੇ ਤਰ੍ਹਾਂ ਮੈਂ ਆਪਣੀ ਮਾਂ ਨੂੰ ਕਿਹਾ ਪਰ ਮੇਰੇ ਪਿਤਾ ਨੂੰ ਇਸ ਬਾਰੇ ਪਤਾ ਨਹੀਂ ਲੱਗਿਆ ਸੀ।](https://cdn.abplive.com/imagebank/default_16x9.png)
ਪ੍ਰੈਗਨੈਂਸੀ ਬਾਰੇ ਉਸਦੇ ਪਰਿਵਾਰ ਦੇ ਪ੍ਰਤੀਕਰਮ ਬਾਰੇ ਗੱਲ ਕਰਦਿਆਂ ਅਨਮੋਲ ਨੇ ਕਿਹਾ, “ਮੈਂ ਇੱਕ ਰੂੜੀਵਾਦੀ ਪਰਿਵਾਰ ਤੋਂ ਆਈ ਹਾਂ, ਇਸ ਲਈ ਮੇਰੇ ਵਿੱਚ ਉਨ੍ਹਾਂ ਨੂੰ ਦੱਸਣ ਦੀ ਹਿੰਮਤ ਨਹੀਂ ਸੀ ਪਰ ਕਿਸੇ ਤਰ੍ਹਾਂ ਮੈਂ ਆਪਣੀ ਮਾਂ ਨੂੰ ਕਿਹਾ ਪਰ ਮੇਰੇ ਪਿਤਾ ਨੂੰ ਇਸ ਬਾਰੇ ਪਤਾ ਨਹੀਂ ਲੱਗਿਆ ਸੀ। "
7/9
![ਅਨਮੋਲ ਨੇ ਕਿਹਾ,](https://cdn.abplive.com/imagebank/default_16x9.png)
ਅਨਮੋਲ ਨੇ ਕਿਹਾ, "ਮੇਰੀ ਮਾਂ ਕੰਬ ਰਹੀ ਸੀ ਤੇ ਉਸ ਨੇ ਮੈਨੂੰ ਬੱਚੇ ਦਾ ਗਰਭਪਾਤ ਕਰਨ ਲਈ ਕਿਹਾ। ਫਿਰ ਮੈਂ ਉਸ ਨੂੰ ਕਿਹਾ ਕਿ ਮੈਂ ਤੁਹਾਨੂੰ ਨਹੀਂ ਕਹਿ ਰਹੀ ਪਰ ਇਹ ਦੱਸ ਰਹੀ ਹਾਂ ਕਿ ਮੈਂ ਗਰਭਵਤੀ ਹਾਂ ਤੇ ਬੱਚੇ ਦੀ ਦੇਖਭਾਲ ਕਰ ਰਹੀ ਹਾਂ।"
8/9
![ਅਨਮੋਲ ਨੇ ਇਹ ਵੀ ਖੁਲਾਸਾ ਕੀਤਾ ਕਿ ਜਦੋਂ ਉਸ ਦੇ ਬੁਆਏਫ੍ਰੈਂਡ ਨੂੰ ਉਸਦੀ ਗਰਭ ਅਵਸਥਾ ਬਾਰੇ ਪਤਾ ਲੱਗਿਆ, ਤਾਂ ਉਸ ਨੇ ਗਰਭਪਾਤ ਕਰਨ ਲਈ ਕਿਹਾ ਤੇ ਦੋਵਾਂ ਨੂੰ ਮਿਲ ਕੇ ਗਰਭਪਾਤ ਦਾ ਖਰਚਾ ਚੁੱਕਣ ਲਈ ਕਿਹਾ।](https://cdn.abplive.com/imagebank/default_16x9.png)
ਅਨਮੋਲ ਨੇ ਇਹ ਵੀ ਖੁਲਾਸਾ ਕੀਤਾ ਕਿ ਜਦੋਂ ਉਸ ਦੇ ਬੁਆਏਫ੍ਰੈਂਡ ਨੂੰ ਉਸਦੀ ਗਰਭ ਅਵਸਥਾ ਬਾਰੇ ਪਤਾ ਲੱਗਿਆ, ਤਾਂ ਉਸ ਨੇ ਗਰਭਪਾਤ ਕਰਨ ਲਈ ਕਿਹਾ ਤੇ ਦੋਵਾਂ ਨੂੰ ਮਿਲ ਕੇ ਗਰਭਪਾਤ ਦਾ ਖਰਚਾ ਚੁੱਕਣ ਲਈ ਕਿਹਾ।
9/9
![ਅਨਮੋਲ ਨੇ ਕਿਹਾ ਕਿ ਇਸ ਤੋਂ ਬਾਅਦ ਉਹ ਡਾਕਟਰ ਕੋਲ ਗਈ ਅਤੇ ਜਦੋਂ ਬੇਬੀ ਦੇ ਦਿਲ ਦੀ ਧੜਕਨ ਸੁਣੀ ਤਾਂ ਬੱਚੇ ਨੂੰ ਰੱਖਣ ਦਾ ਫੈਸਲਾ ਕੀਤਾ ਪਰ ਜਦੋਂ ਉਸਦੇ ਬੁਆਏਫ੍ਰੈਂਡ ਨੂੰ ਇਸ ਦਾ ਪਤਾ ਲੱਗਾ ਤਾਂ ਉਹ ਉਸ ਨੂੰ ਗਾਲਾਂ ਕੱਢਣ ਲੱਗਾ। ਅਨਮੋਲ ਚੌਧਰੀ ਨੇ ਬੱਚੇ ਨੂੰ ਰੱਖਣ ਦਾ ਫੈਸਲਾ ਕੀਤਾ ਤੇ ਕਿਹਾ ਕਿ ਉਹ ਇਸਨੂੰ ਸੁੱਟਣ ਲਈ ਮਜਬੂਰ ਨਹੀਂ ਕਰ ਸਕਦਾ। ਉਹ ਅੱਜ ਬੱਚੇ ਨਾਲ ਬਹੁਤ ਖੁਸ਼ ਹੈ ਤੇ ਅਕਸਰ ਬੱਚੇ ਤੇ ਉਸ ਦੀ ਗਰਭ ਅਵਸਥਾ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਹੈ।](https://cdn.abplive.com/imagebank/default_16x9.png)
ਅਨਮੋਲ ਨੇ ਕਿਹਾ ਕਿ ਇਸ ਤੋਂ ਬਾਅਦ ਉਹ ਡਾਕਟਰ ਕੋਲ ਗਈ ਅਤੇ ਜਦੋਂ ਬੇਬੀ ਦੇ ਦਿਲ ਦੀ ਧੜਕਨ ਸੁਣੀ ਤਾਂ ਬੱਚੇ ਨੂੰ ਰੱਖਣ ਦਾ ਫੈਸਲਾ ਕੀਤਾ ਪਰ ਜਦੋਂ ਉਸਦੇ ਬੁਆਏਫ੍ਰੈਂਡ ਨੂੰ ਇਸ ਦਾ ਪਤਾ ਲੱਗਾ ਤਾਂ ਉਹ ਉਸ ਨੂੰ ਗਾਲਾਂ ਕੱਢਣ ਲੱਗਾ। ਅਨਮੋਲ ਚੌਧਰੀ ਨੇ ਬੱਚੇ ਨੂੰ ਰੱਖਣ ਦਾ ਫੈਸਲਾ ਕੀਤਾ ਤੇ ਕਿਹਾ ਕਿ ਉਹ ਇਸਨੂੰ ਸੁੱਟਣ ਲਈ ਮਜਬੂਰ ਨਹੀਂ ਕਰ ਸਕਦਾ। ਉਹ ਅੱਜ ਬੱਚੇ ਨਾਲ ਬਹੁਤ ਖੁਸ਼ ਹੈ ਤੇ ਅਕਸਰ ਬੱਚੇ ਤੇ ਉਸ ਦੀ ਗਰਭ ਅਵਸਥਾ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਹੈ।
Published at : 18 Jul 2021 01:04 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)