ਸੁਨੰਦਾ ਸ਼ਰਮਾ ਆਪਣੇ ਫੈਨ ਨੂੰ ਮਿਲਣ ਪਹੁੰਚੀ ਉਸ ਦੇ ਘਰ, ਦੇਖੋ ਤਸਵੀਰਾਂ
ਪੰਜਾਬ ਦੀਆਂ ਫੀਮੇਲ ਵੋਕਾਲਿਸਟਸ ਵਿਚ ਸੁਨੰਦਾ ਸ਼ਰਮਾ ਇੰਟਰਨੈਟ ਦੀ ਦੁਨੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਸੁਨੰਦਾ ਦੀਆਂ ਤਸਵੀਰਾਂ ਤੇ ਵੀਡਿਓਜ਼ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।
Download ABP Live App and Watch All Latest Videos
View In Appਹੁਣ ਹਾਲ ਹੀ 'ਚ ਮੋਹਤਰਮਾ ਨੇ ਕੁਝ ਅਜਿਹਾ ਕੀਤਾ ਜਿਹੜਾ ਪੰਜਾਬੀ ਆਰਟਿਸਟਾਂ ਵਲੋਂ ਬੇਹੱਦ ਘੱਟ ਦੇਖਣ ਨੂੰ ਮਿਲਦਾ ਹੈ। ਆਰਟਿਸਟ ਨੂੰ ਮਿਲਣ ਤਾਂ ਫੈਨ ਬਥੇਰੇ ਆਉਂਦੇ ਹਨ ਪਰ ਫੈਨ ਨੂੰ ਮਿਲਣ ਆਰਟਿਸਟ ਜਾਵੇ ਏਦਾਂ ਅਕਸਰ ਹੁੰਦਾ ਨਹੀਂ।
ਆਪਣੇ ਫੈਨ ਨੂੰ ਮਿਲਣ ਸੁਨੰਦਾ ਸ਼ਰਮਾਉਨ੍ਹਾਂ ਦੇ ਘਰ ਪਹੁੰਚੀ। ਸੁਨੰਦਾ ਨੇ ਆਪਣੇ ਫੈਨ ਦੇ ਘਰੇ ਵਿਜ਼ਿਟ ਕਰਕੇ ਸਾਰੇ ਪਰਿਵਾਰ ਨੂੰ ਸਰਪ੍ਰਾਈਜ਼ ਕਰ ਦਿੱਤਾ। ਦਰਅਸਲ ਸੁਨੰਦਾ ਦਾ ਇਕ ਫੈਨ ਹੈ ਜਿਸਦਾ ਨਾਮ ਸਵਰੂਪ ਸਿੰਘ ਹੈ। ਜੋ ਪੇਸ਼ੇ ਵਜੋਂ ਸਕੈਚ ਆਰਟਿਸਟ ਹੈ।
ਇਸ ਫੈਨ ਨੇ ਆਪਣੇ ਘਰ ਦੀਆਂ ਦੀਵਾਰਾਂ 'ਤੇ ਸੁਨੰਦਾ ਸ਼ਰਮਾ ਦੀਆਂ ਤਸਵੀਰਾਂ ਨੂੰ ਬਣਾਇਆ ਹੈ। ਜਦ ਇਨ੍ਹਾਂ ਨੂੰ ਸੁਨੰਦਾ ਨੇ ਦੇਖਿਆ ਤਾਂ ਸੁਨੰਦਾ ਨੇ ਇਸ ਫੈਨ ਦੇ ਘਰ ਜਾ ਕੇ ਉਨ੍ਹਾਂ ਨੂੰ ਮਿਲਣ ਦਾ ਫੈਸਲਾ ਕੀਤਾ।
ਸੁਨੰਦਾ ਨੇ ਇਸ ਵਿਜ਼ਿਟ ਬਾਰੇ ਕਿਹਾ ਕਿ 'ਕੁਝ ਪਲ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ।'
ਸੁਨੰਦਾ ਨੇ ਫੈਨ ਦੇ ਘਰੇ ਪਹੁੰਚ ਉਨ੍ਹਾਂ ਨਾਲ ਸਮਾਂ ਬਿਤਾਇਆ ਤੇ ਉਨ੍ਹਾਂ ਨਾਲ ਤਸਵੀਰਾਂ ਤੇ ਵੀਡਿਓਜ਼ ਆਪਣੇ ਸੋਸ਼ਲ ਮੀਡਿਆ 'ਤੇ ਵੀ ਸ਼ੇਅਰ ਕੀਤੀਆਂ। ਸੁਨੰਦਾ ਸ਼ਰਮਾ ਵਲੋਂ ਅਜਿਹਾ ਕਰਨ ਦੀ ਬਾਕੀ ਫੈਨਜ਼ ਤੇ ਆਰਟਿਸਟਾਂ ਵਲੋਂ ਕਾਫੀ ਤਾਰੀਫ ਕੀਤੀ ਜਾ ਰਹੀ ਹੈ।