ਬਾਲੀਵੁੱਡ ਸਿਤਾਰਿਆਂ ਨੇ ਇੰਝ ਮਨਾਇਆ ਆਪਣਾ ਵੈਲੇਨਟਾਈਨ ਡੇਅ, ਦੇਖੋ ਖਾਸ ਤਸਵੀਰਾਂ
ਰੋਮਾਂਸ ਦੀ ਗੱਲ ਹੋਵੇ ਤਾਂ ਬਾਲੀਵੁੱਡ ਦਾ ਜ਼ਿਕਰ ਨਾ ਹੋਵੇ, ਇਹ ਕਿਵੇਂ ਹੋ ਸਕਦਾ ਹੈ। ਅਤੇ ਉਪਰੋਂ ਰੋਮਾਂਸ ਵਾਲਾ ਦਿਨ ਵੈਲੇਨਟਾਈਨ ਹੋਵੇ। ਵੈਲੇਨਟਾਈਨ ਡੇਅ ਮੌਕੇ 'ਤੇ ਬਾਲੀਵੁੱਡ ਸਿਤਾਰਿਆਂ ਨੇ ਵੀ ਆਪਣੇ ਆਪਣੇ ਪਾਰਟਨਰਸ ਨਾਲ ਵੈਲੇਨਟਾਈਨ ਡੇਅ ਮਨਾਇਆ। ਤੇ ਆਪਣੇ ਆਪਣੇ ਅੰਦਾਜ਼ ਨਾਲ ਆਪਣੇ ਪਾਰਟਨਰ ਦੀ ਤਸਵੀਰ ਸੋਸ਼ਲ ਮੀਡਿਆ ਤੇ ਸ਼ੇਅਰ ਕਰ ਵਿਸ਼ ਕੀਤਾ।
Download ABP Live App and Watch All Latest Videos
View In Appਜਿੱਥੇ ਫਰਹਾਨ ਅਖਤਰ ਨੇ ਸ਼ਿਬਾਨੀ ਨਾਲ ਇਕ ਅਨਸੀਨ ਤਸਵੀਰ ਸ਼ੇਅਰ ਕੀਤੀ, ਉਥੇ ਦੂਜੇ ਪਾਸੇ, ਰਿਤੇਸ਼ ਅਤੇ ਜੇਨੇਲੀਆ ਦੇ ਪਿਆਰ ਨੂੰ ਵੇਖਦੇ ਹੋਏ ਫੈਨਜ਼ ਨੇ ਵੀ ਆਪਣਾ ਪਿਆਰ ਦਿਖਾਇਆ।
ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਨੇ ਕੇਕ ਕੱਟ ਕੇ ਕਰਨ ਸਿੰਘ ਗਰੋਵਰ ਨਾਲ ਸਾਲ ਦਾ ਪਹਿਲਾ ਤਿਉਹਾਰ ਮਨਾਇਆ। ਦੋਹਾਂ ਨੇ ਵੈਲੇਨਟਾਈਨ ਦਾ ਕੇਕ ਕੱਟ ਦਿਆਂ ਦੀ ਇਕ ਵੀਡੀਓ ਵੀ ਆਪਣੇ ਸੋਸ਼ਲ ਮੀਡਿਆ 'ਤੇ ਸ਼ੇਅਰ ਕੀਤੀ।
ਗੌਹਰ ਖਾਨ ਅਤੇ ਜ਼ੈਦ ਦਰਬਾਰ ਨੇ ਵਿਆਹ ਤੋਂ ਬਾਅਦ ਆਪਣਾ ਪਹਿਲਾ ਵੈਲੇਨਟਾਈਨ ਡੇਅ ਮਨਾਇਆ। ਗੌਹਰ ਨੇ ਆਪਣੀ ਪੋਸਟ 'ਚ ਦੱਸਿਆ ਕਿ ਉਹ ਜ਼ੈਦ ਬਹੁਤ ਖੁਸ਼ਕਿਸਮਤ ਹੈ।
ਅਦਾਕਾਰਾ ਕ੍ਰਿਤੀ ਖਰਬੰਦਾ ਨੇ ਵੀ ਪੁਲਕਿਤ ਸਮਰਾਟ ਨਾਲ ਬਰਗਰ ਖਾਂਦੇ ਦੀ ਇਕ ਤਸਵੀਰ ਸ਼ੇਅਰ ਕੀਤੀ ਤੇ ਪਾਰਟਨਰ ਨੂੰ ਵੈਲੇਨਟਾਈਨ ਦੀ ਵਿਸ਼ੇਸ ਦਿੱਤੀਆਂ।
ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨੇ ਵੀ ਆਪਣੀ ਇਕ ਵੀਡੀਓ ਸ਼ੇਅਰ ਕੀਤੀ ਅਤੇ ਉਨ੍ਹਾਂ ਨੇ ਲੋਕਾਂ ਨੂੰ ਆਪਣੀ ਵੈਲੇਨਟਾਈਨ ਸਟੋਰੀ ਸ਼ੇਅਰ ਕਰਨ ਲਈ ਵੀ ਕਿਹਾ।
ਮਾਧੁਰੀ ਦੀਕਸ਼ਿਤ ਨੇ ਵੀ ਆਪਣੇ ਪਤੀ ਸ਼੍ਰੀਰਾਮ ਨੇਨੇ ਨਾਲ ਇਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਅਤੇ ਵੈਲੇਨਟਾਈਨ ਦੀ ਵਿਸ਼ੇਸ ਦਿੱਤੀਆਂ।
ਆਪਣੇ ਸੋਸ਼ਲ ਮੀਡਿਆ 'ਤੇ ਇਕ ਵਾਰਨਿੰਗ ਦਿੰਦੇ ਹੋਏ ਅੰਗਦ ਬੇਦੀ ਨੇ ਕਿਹਾ ਕਿ ਜੇ ਤੁਸੀਂ ਅੱਜ ਆਪਣੀ ਪਤਨੀ ਦੀ ਤਸਵੀਰ ਨਹੀਂ ਲਗਾਈ ਤਾਂ ਬੁਰੇ ਫਸੋਗੇ। ਨਾਲ ਹੀ ਨੇਹਾ ਧੂਪੀਆ ਨੂੰ ਵੈਲੇਨਟਾਈਨ ਨੂੰ ਵਧਾਈ ਦਿੰਦੇ ਹੋਏ ਲਿਖਿਆ, ਕਿ ਤੁਹਾਨੂੰ ਉਹ ਰਿੰਗ ਦੇਣ ਦਾ ਟਾਈਮ ਆ ਗਿਆ।
- - - - - - - - - Advertisement - - - - - - - - -