ਸਿੰਘੂ ਬਾਰਡਰ 'ਤੇ ਪੁਲਵਾਮਾ ਦੇ ਸ਼ਹੀਦਾਂ ਅਤੇ ਕਿਸਾਨਾਂ ਦੀ ਯਾਦ 'ਚ ਕੈਂਡਲ ਮਾਰਚ, ਦੇਖੋ ਅੱਜ ਸ਼ਾਮ ਦੀਆਂ ਤਸਵੀਰਾਂ
ਸਿੰਘੂ ਬਾਰਡਰ 'ਤੇ ਪੁਲਵਾਮਾ ਦੇ ਸ਼ਹੀਦਾਂ ਅਤੇ ਕਿਸਾਨਾਂ ਦੀ ਯਾਦ 'ਚ ਇਹ ਕੈਂਡਲ ਮਾਰਚ ਕੱਢਿਆ ਗਿਆ।
Download ABP Live App and Watch All Latest Videos
View In Appਕਰਨਾਲ ਦੇ ਇੰਦ੍ਰੀ ਵਿੱਚ ਕਿਸਾਨ ਮਹਾਂਪੰਚਾਇਤ ਵਿਖੇ ਭਾਰਤ ਦੇ ਸ਼ਹੀਦ ਜਵਾਨਾਂ ਅਤੇ ਮੌਜੂਦਾ ਲਹਿਰ ਵਿੱਚ ਸ਼ਹੀਦ ਹੋਏ ਕਿਸਾਨਾਂ ਦੀਆਂ ਕੁਰਬਾਨੀਆਂ ਨੂੰ ਸਤਿਕਾਰ ਨਾਲ ਯਾਦ ਕੀਤਾ ਗਿਆ।
ਪੁਲਵਾਮਾ ਦੇ ਸ਼ਹੀਦ ਜਵਾਨਾਂ ਅਤੇ ਇਸ ਅੰਦੋਲਨ ਦੇ ਸ਼ਹੀਦ ਕਿਸਾਨਾਂ ਨੂੰ ਯਾਦ ਕਰਨ ਲਈ ਅੱਜ ਸ਼ਾਮ 7 ਵਜੇ ਤੋਂ 8 ਵਜੇ ਤੱਕ ਦੇਸ਼ ਭਰ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਮਸ਼ਾਲ ਮਾਰਚ ਅਤੇ ਮੋਮਬੱਤੀ ਮਾਰਚ ਕੀਤੇ ਗਏ।
ਦਸ ਦਈਏ ਕਿ ਦੋ ਸਾਲ ਪਹਿਲਾਂ ਅੱਜ ਦੇ ਹੀ ਦਿਨ ਭਾਵ 14 ਫ਼ਰਵਰੀ, 2019 ਨੂੰ ਕਸ਼ਮੀਰ ਦੇ ਪੁਲਵਾਮਾ ’ਚ ਜੈਸ਼-ਏ-ਮੁਹੰਮਦ ਦੇ ਇੱਕ ਫ਼ਿਦਾਈਨ ਅੱਤਵਾਦੀ ਨੇ ਸੀਆਰਪੀਐੱਫ਼ ਦੀਆਂ ਗੱਡੀਆਂ ਦੇ ਕਾਫ਼ਲੇ ਉੱਤੇ ਹਮਲਾ ਕੀਤਾ ਸੀ।
ਉਸ ‘ਮੰਦਭਾਗੇ ਦਿਨ’ ਸ੍ਰੀਨਗਰ ’ਚ ਡਿਊਟੀ ਉੱਤੇ ਪਰਤ ਰਹੇ ਸੀਅਰਪੀਐਫ਼ ਦੀ 76ਵੀਂ ਬਟਾਲੀਅਨ ਦੇ 2,500 ਤੋਂ ਵੀ ਵੱਧ ਜਵਾਨਾਂ ਲਈ ਜੰਮੂ ਤੋਂ ਤੜਕੇ 2:33 ਵਜੇ ਬੱਸ ਲੈਣਾ ਇੱਕ ਯਾਦਗਾਰੀ ਅਨੁਭਵ ਸੀ ਪਰ ਉਹ ਕੁਝ ਹੀ ਘੰਟਿਆਂ ਬਾਅਦ ਸਭ ਤੋਂ ਦੁਖਦਾਈ ਘਟਨਾ ਵਿੱਚ ਤਬਦੀਲ ਹੋ ਗਿਆ।
ਸ੍ਰੀਨਗਰ ਤੋਂ 27 ਕਿਲੋਮੀਟਰ ਪਹਿਲਾਂ ਲੇਥਪੁਰਾ ’ਚ ਧਮਾਕਾਖ਼ੇਜ਼ ਸਮੱਗਰੀ ਨਾਲ ਲੱਦੀ ਇੱਕ ਕਾਰ ਨੇ ਪੰਜਵੀਂ ਬੱਸ ਦੇ ਖੱਬੇ ਪਾਸੇ ਟੱਕਰ ਮਾਰ ਦਿੱਤੀ। ਉਸ ਬੱਸ ਦੇ ਪਰਖੱਚੇ ਉੱਡ ਗਏ ਤੇ ਦੂਜੀ ਬੱਸ ਨੂੰ ਵੀ ਨੁਕਸਾਨ ਪੁੱਜਾ। ਉਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਸਥਿਤ ਅੱਤਵਾਦੀ ਜੱਥੇਬੰਦੀ ਜੈਸ਼-ਏ-ਮੁਹੰਮਦ ਨੇ ਲਈ ਸੀ।
candle march at singhu border
candle march at singhu border
candle march at singhu border
candle march at singhu border
- - - - - - - - - Advertisement - - - - - - - - -