ਟੈਟੂ ਵਾਲਾ ਪਿਆਰ! ਸਰੀਰ ਦੇ ਵੱਖ-ਵੱਖ ਅੰਗਾਂ 'ਤੇ ਖੁਦਵਾਇਆ ਪਾਰਟਨਰ ਦਾ ਨਾਂਅ, ਦੇਖੋ ਤਸਵੀਰਾਂ
ਅਦਾਕਾਰ ਆਪਣੀ ਨਿੱਜੀ ਲਾਈਫ 'ਚ ਗਲੈਮਰ ਦਾ ਤੜਕਾ ਲਾਏ ਬਿਨਾਂ ਨਹੀਂ ਰਹਿੰਦੇ। ਫਿਰ ਭਾਵੇਂ ਪਾਰਟਨਰ ਨੂੰ ਪਿਆਰ ਜਤਾਉਣ ਦਾ ਮੌਕਾ ਹੀ ਕਿਉਂ ਨਾ ਹੋਵੇ। ਪਿਛਲੇ ਦਿਨੀਂ ਸਿਤਾਰਿਆਂ ਨੇ ਪਿਆਰ ਜਤਾਉਣ ਦਾ ਇਕ ਅਨੋਖਾ ਢੰਗ ਲੱਭਿਆ ਤੇ ਆਪਣੇ ਪਾਰਟਨਰ ਦਾ ਨਾਂਅ ਟੈਟੂ ਨਾਲ ਖੁਦਵਾਉਣਾ ਸ਼ੁਰੂ ਕੀਤਾ। ਅੱਗੇ ਦੀਆਂ ਸਲਾਇਡਸ 'ਚ ਦਿਖਾਉਂਦੇ ਹਾਂ ਛੋਟੇ ਪਰਦੇ ਦੀਆਂ ਅਜਿਹੀਆਂ ਜੋੜੀਆਂ।
Download ABP Live App and Watch All Latest Videos
View In Appਅਦਾਕਾਰਾ ਅਨੀਤਾ ਹਸਨੰਦਾਨੀ ਨੇ ਆਪਣੇ ਪਤੀ ਰੋਹਿਤ ਦੇ ਨਾਂਅ ਦਾ ਇੰਗਲਿਸ਼ ਇਨੀਸ਼ੀਅਲ ਆਰ ਦਾ ਟੈਟੂ ਦਿਲ ਨਾਲ ਬਣਵਾਇਆ ਹੋਇਆ।
ਆਪਣੀ ਪਹਿਲੀ ਪ੍ਰੈਗਨੈਂਸੀ ਇੰਜੁਆਏ ਕਰ ਰਹੀ ਅਦਾਕਾਰਾ ਕਿਸ਼ਨਰ ਮਰਚੈਂਟ ਤੇ ਸੁਧ ਦੋਵਾਂ ਨੇ ਹੀ ਇਕ ਦੂਜੇ ਦੇ ਨਾਂਅ ਦਾ ਟੈਟੂ ਬਣਵਾਇਆ ਹੈ
ਅਦਾਕਾਰ ਗੁਰਮੀਤ ਚੌਧਰੀ ਨੇ ਵਿਆਹ ਤੋਂ ਪਹਿਲਾਂ ਆਪਣੀ ਕਲਾਈ 'ਤੇ ਲੇਡੀਲਵ ਦੇਬੀਨਾ ਦਾ ਨਾਂਅ ਇੰਗਲਿਸ਼ 'ਚ ਯੂਨੀਕ ਤਰੀਕੇ ਨਾਲ ਲਿਖਵਾਇਆ ਸੀ।
ਦੀਪਿਕਾ ਕੱਕਰ ਤੇ ਸ਼ੋਇਬ ਇਬਰਾਹਿਮ ਦੀ ਜੋੜੀ ਵੀ ਕਮਾਲ ਹੈ। ਦੀਪਿਕਾ ਨੇ ਦੋਵਾਂ ਦੇ ਨਾਂਅ ਨੂੰ ਮਿਲਾਕੇ ਇਕ ਵੱਡਾ ਟੈਟੂ ਬਣਵਾਇਆ ਹੈ।
ਅਦਾਕਾਰ ਜੈ ਭਾਨੂਸ਼ਾਲੀ ਤੇ ਮਾਹੀ ਵਿਜ ਦਾ ਪਿਆਰ ਵੀ ਕਿਸੇ ਤੋਂ ਲੁਕਿਆ ਨਹੀਂ। ਮਾਹੀ ਨੇ ਆਪਣੀ ਕਲਾਈ 'ਤੇ ਜੈ ਲਈ ਟੈਟੂ ਬਣਵਾਇਆ ਹੈ।
ਪ੍ਰਿੰਸ ਨਰੂਲਾ ਨੇ ਆਪਣੀ ਪਤਨੀ ਯੁਵਿਕਾ ਦੇ ਨਾਂਅ ਗਰਦਨ ਦੇ ਹੇਠਾਂ ਟੈਟੂ ਖੁਦਵਾਇਆ ਹੈ।
ਵਿੰਨੀ ਨੇ ਆਪਣੇ ਪਹਿਲੇ ਕਰਵਾਚੌਥ 'ਤੇ ਪਤੀ ਨੂੰ ਸਰਪ੍ਰਾਇਜ਼ ਦੇਣ ਲਈ ਉਨ੍ਹਾਂ ਦਾ ਨਾਂਅ ਆਪਣੀ ਉਂਗਲੀ 'ਤੇ ਖੁਦਵਾਇਆ ਸੀ।
ਵਿਆਹ ਤੋਂ ਦੋ ਮਹੀਨੇ ਬਾਅਦ ਨੀਤੀ ਨੇ ਆਪਣੇ ਪਤੀ ਦੇ ਨਾਂਅ ਦਾ ਟੈਟੂ ਬਣਵਾਇਆ ਹੈ।