ਬਾਲੀਵੁੱਡ ਅਦਾਕਾਰਾਂ ਦੇ ਕਿਹੋ ਜਿਹੇ ਨੇ ਸੱਸਾਂ ਨਾਲ ਰਿਸ਼ਤੇ, ਤਸਵੀਰਾਂ ਰਾਹੀਂ ਸਮਝੋ ਇਨ੍ਹਾਂ ਦੀ ਕੈਮਿਸਟਰੀ
ਬੀ ਟਾਊਨ ਦੀਆਂ ਕੁੱਲ ਸੱਸਾਂ ਤੇ ਨੂੰਹਾਂ ਅੱਜਕੱਲ੍ਹ ਖੂਬ ਮਜ਼ੇ ਕਰ ਰਹੀਆਂ ਹਨ। ਉਹ ਅਕਸਰ ਇੱਕ ਦੂਜੇ ਨਾਲ ਸਪੌਟ ਕੀਤੀਆਂ ਜਾਂਦੀਆਂ ਹਨ। ਇਸ ਸੂਚੀ ਵਿੱਚ ਐਸ਼ਵਰਿਆ ਰਾਏ ਬੱਚਨ ਤੇ ਜਯਾ ਬੱਚਨ, ਸਮੀਰਾ ਰੈਡੀ ਤੇ ਉਸ ਦੀ ਸੱਸ ਮੰਜਿਰੀ ਵਰਦੇ, ਕਰੀਨਾ ਕਪੂਰ ਤੇ ਉਸ ਦੀ ਸੱਸ ਸ਼ਰਮੀਲਾ ਟੈਗੋਰ, ਜੇਨੇਲੀਆ ਡੀਸੂਜ਼ਾ ਤੇ ਉਸ ਦੀ ਸੱਸ ਵੈਸ਼ਾਲੀ ਦੇਸ਼ਮੁਖ, ਸ਼ਿਲਪਾ ਸ਼ੈੱਟੀ ਤੇ ਉਸ ਦੀ ਸੱਸ ਊਸ਼ਾ ਰਾਣੀ ਕੁੰਦਰਾ ਸ਼ਾਮਲ ਹਨ।
Download ABP Live App and Watch All Latest Videos
View In Appਬੱਚਨ ਪਰਿਵਾਰ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਨੂੰ ਆਪਣੀ ਸੱਸ ਜਯਾ ਬੱਚਨ ਦਾ ਬਹੁਤ ਕਰੀਬੀ ਮੰਨਿਆ ਜਾਂਦਾ ਹੈ। ਉਹ ਅਕਸਰ ਇੱਕ ਦੂਜੇ ਨਾਲ ਸਪੌਟ ਕੀਤੀਆਂ ਜਾਂਦੀਆਂ ਹਨ।
ਕਰੀਨਾ ਕਪੂਰ ਤੇ ਉਸ ਦੀ ਸੱਸ ਸ਼ਰਮੀਲਾ ਟੈਗੋਰ ਦੀ ਜੋੜੀ ਨੂੰ ਵੀ ਖੂਬ ਪਸੰਦ ਕੀਤਾ ਜਾਂਦਾ ਹੈ। ਬਾਲੀਵੁੱਡ ਵਿੱਚ ਇਹ ਦੋਵੇਂ ਸੱਸਾਂ ਆਪਣੀ ਵੱਖਰੀ ਪਛਾਣ ਬਣਾ ਚੁੱਕੀਆਂ ਹਨ।
ਸ਼ਿਲਪਾ ਸੈੱਟੀ ਨੂੰ ਵੀ ਅਕਸਰ ਉਸ ਦੀ ਸੱਸ ਊਸ਼ਾ ਰਾਣੀ ਕੁੰਦਰਾ ਨਾਲ ਸਪੌਟ ਕੀਤਾ ਜਾਂਦਾ ਹੈ। ਸ਼ਿਲਪਾ ਊਸ਼ਾ ਨੂੰ ਕਾਫ਼ੀ ਪਿਆਰ ਕਰਦੀ ਹੈ।
ਜੇਨੇਲੀਆ ਡੀਸੂਜ਼ਾ ਵੀ ਆਪਣੀ ਸੱਸ ਦੇ ਬਹੁਤ ਨਜ਼ਦੀਕ ਹੈ। ਸਹੁਰੇ ਦੀ ਮੌਤ ਤੋਂ ਬਾਅਦ ਉਸ ਨੇ ਆਪਣੀ ਸੱਸ ਨੂੰ ਸੰਭਾਲਿਆ ਹੈ। ਜੇਨੀਲੀਆ ਆਪਣੀ ਸੱਸ ਦਾ ਪੂਰਾ ਖਿਆਲ ਰੱਖਦੀ ਹੈ।
ਸਮੀਰਾ ਰੈਡੀ ਆਪਣੀ ਸੱਸ ਮੰਜਿਰੀ ਵਰਦੇ ਨੂੰ ਰੋਲ ਮਾਡਲ ਮੰਨਦੀ ਹੈ। ਲੋਕ ਇਸ ਸੱਸ ਨੂੰਹ ਦੀ ਜੋੜੀ ਨੂੰ ਬਹੁਤ ਪਸੰਦ ਕਰਦੇ ਹਨ।