ਜਾਣੋ ਕੌਣ ਹੈ ਬਾਲੀਵੁੱਡ ਸਿੰਗਰ ਕਨਿਕਾ ਕਪੂਰ, ਜਿਸ ਨੂੰ ਹੋਇਆ ਕੋਰੋਨਾਵਾਇਰਸ
Download ABP Live App and Watch All Latest Videos
View In Appਗੌਰਤਲਬ ਹੈ ਕਿ ਕਨਿਕਾ ਕਪੂਰ ਬਾਲੀਵੁੱਡ ਨਾਲ ਜੁੜੀ ਪਹਿਲੀ ਸ਼ਖਸੀਅਤ ਹੈ ਜਿਸ ਦਾ ਕੋਰੋਨਾ ਟੈਸਟ ਪਾਜ਼ਿਿਟਵ ਪਾਇਆ ਗਿਆ ਹੈ।
ਤੁਹਾਨੂੰ ਦਸ ਦਈਏ ਕਿ ਕਨਿਕਾ ਕਪੂਰ ਦੇ ਤਿੰਨ ਬੱਚੇ ਹਨ। ਜਿਨ੍ਹਾਂ ‘ਚੋਂ ਦੋ ਬੇਟੀਆਂ ਅਯਾਇਨਾ ਤੇ ਸਮਾਰਾ ਤੇ ਇੱਕ ਬੇਟਾ ਯੁਵਰਾਜ ਹੈ। ਇਹ ਤਿੰਨੋਂ ਲੰਡਨ ‘ਚ ਰਹਿੰਦੇ ਹਨ।
ਦਰਅਸਲ ਕਨਿਕਾ ਕਪੂਰ ਨੇ ਸਾਲ 1997 ‘ਚ ਡਾ. ਰਾਜ ਚੰਦੋਕ ਨਾਂ ਦੇ ਸ਼ਖਸ ਨਾਲ ਵਿਆਹ ਕਰਵਾ ਲਿਆ ਸੀ। ਉਸ ਵੇਲੇ ਉਹ ਮਹਿਜ਼ 18 ਸਾਲ ਦੀ ਸੀ। ਪਰ ਸਾਲ 2012 ‘ਚ ਕਨਿਕਾ ਤੇ ਰਾਜ ਦੇ ਵਿੱਚ ਤਲਾਕ ਹੋ ਗਿਆ।
ਕਨਿਕਾ ਇਕ ਚਗੀ ਸਿੰਗਰ ਹੀ ਨਹੀਂ ਇੱਕ ਟਰੇਨਡ ਕਥਕ ਡਾਂਸਰ ਵੀ ਹੈ।
ਕਨਿਕਾ ਕਪੂਰ ਨੇ ਸਾਲ 2014 ‘ਚ ਸਨੀ ਲਿਓਨ ਦੀ ਫਿਲਮ ਲਈ ‘ਬੇਬੀ ਡਾਲ’ ਗਾਣਾ ਗਾਇਆ ਸੀ। ਇਸ ਗਾਣੇ ਰਾਹੀਂ ਕਨਿਕਾ ਨੇ ਬਾਲੀਵੁੱਡ ‘ਚ ਕਦਮ ਰੱਖਿਆ ਸੀ, ਪਰ ਪਹਿਲੇ ਹੀ ਗਾਣੇ ਨੇ ਉਨ੍ਹਾਂ ਨੂੰ ਇੰਨਾਂ ਮਸ਼ਹੂਰ ਕਰ ਦਿੱਤਾ ਕਿ ਉਹ ਰਾਤੋਂ-ਰਾਤ ਸਿੰਗਿਂਗ ਸੈਨਸੇਸ਼ਨ ਬਣ ਗਈ।
ਲਖਨਊ ‘ਚ ਕਨਿਕਾ ਦਾ ਬਹੁਤ ਵੱਡਾ ਪਰਿਵਾਰ ਰਹਿੰਦਾ ਹੈ।
ਬਾਲੀਵੁੱਡ ਦੀ ਮਸ਼ਹੂਰ ਸਿੰਗਰ ਕਨਿਕਾ ਕਪੂਰ ਕੋਰੋਨਾਵਾਇਰਸ ਦੀ ਚਪੇਟ ‘ਚ ਆ ਗਈ ਹੈ। ਉਸ ਦਾ ਟੈਸਟ ਪਾਜ਼ਿਟਵ ਪਾਇਆ ਗਿਆ ਹੈ। ਕੁੱਝ ਦਿਨ ਪਹਿਲਾਂ ਹੀ ਉਹ ਲੰਡਨ ਤੋਂ ਵਾਪਿਸ ਆਈ ਸੀ। ਫਿਲਹਾਲ ਉਹ ਲਖਨਊ ਦੇ ਇੱਕ ਹਸਪਤਾਲ ‘ਚ ਆਪਣਾ ਇਲਾਜ ਕਰਵਾ ਰਹੀ ਹੈ।
- - - - - - - - - Advertisement - - - - - - - - -