Women's Day 2021: ਬਾਲੀਵੁੱਡ ਦੀਆਂ ਸੁਪਰਵੁਮੈਨ ਹਨ ਇਹ ਅਦਾਕਾਰਾਂ, ਔਰਤ ਆਧਾਰਤ ਫਿਲਮਾਂ 'ਚ ਦਿੱਤੇ ਵੱਡੇ ਸੰਦੇਸ਼
ਅੱਜ ਕੌਮਾਂਤਰੀ ਮਹਿਲਾ ਦਿਵਸ ਹੈ। ਪੂਰਾ ਦੇਸ਼ ਤੇ ਦੁਨੀਆ ਇਸ ਨੂੰ ਸੈਲੀਬ੍ਰੇਟ ਕਰਦਾ ਹੈ। ਅਜਿਹੇ 'ਚ ਬਾਲੀਵੁੱਡ ਇੰਡਸਟਰੀ ਕਿਵੇਂ ਪਿੱਛੇ ਰਹਿ ਸਕਦੀ ਹੈ। ਇੱਥੇ ਵੀ ਮਹਿਲਾ ਅਦਾਕਾਰਾਂ ਨੂੰ ਸਨਮਾਨ ਦਿੱਤਾ ਜਾਂਦਾ ਹੈ। ਇੱਥੇ ਗੱਲ ਕਰਦੇ ਹਾਂ ਕੁਝ ਬਾਲੀਵੁੱਡ ਅਦਾਕਾਰਾਂ ਦੀ ਜਿੰਨ੍ਹਾਂ ਨੇ ਔਰਤ ਦੀ ਜ਼ਿੰਦਗੀ ਦੇ ਵਿਸ਼ੇਸ਼ ਕਿਰਦਾਰ ਨਿਭਾਏ।
Download ABP Live App and Watch All Latest Videos
View In Appਪਿਛਲੇ ਸਾਲ ਰਿਲੀਜ਼ ਹੋਈ ਫਿਲਮ 'ਥੱਪੜ' 'ਚ ਤਾਪਸੀ ਪੰਨੂ ਨੇ ਇਕ ਘਰੇਲੂ ਮਹਿਲਾ ਦਾ ਕਿਰਦਾਰ ਨਿਭਾਇਆ। ਪਰ ਥੱਪੜ ਨੇ ਉਨ੍ਹਾਂ ਦੀ ਜ਼ਿੰਦਗੀ ਬਦਲੀ ਤੇ ਖੁਦ ਨੂੰ ਇੰਡੈਪੇਂਡੇਂਟ ਕੀਤਾ। ਇਸ ਫਿਲਮ ਨੇ ਕਈ ਕੁਰੀਤੀਆਂ 'ਤੇ ਵਾਰ ਕੀਤਾ।
ਸਾਲ 2017 'ਚ ਰਿਲੀਜ਼ ਹੋਈ ਦਿਵੰਗਤ ਅਦਾਕਾਰਾ ਸ੍ਰੀਦਵੀ ਦੀ ਫਿਲਮ 'ਮੌਮ' ਇਕ ਅਜਿਹੀ ਮਹਿਲਾ ਦੀ ਕਹਾਣੀ ਹੈ ਜੋ ਆਪਣਾ ਬਦਲਾ ਖੁਦ ਲੈਂਦੀ ਹੈ। ਸਾਡੇ ਕਾਨੂੰਨ 'ਚ ਕਈ ਕਮੀਆਂ ਹਨ ਜਿੰਨ੍ਹਾਂ ਦਾ ਫਾਇਦਾ ਚੁੱਕ ਕੇ ਅਪਰਾਧੀ ਸਜ਼ਾ ਤੋਂ ਬਚ ਜਾਂਦੇ ਹਨ। ਅਜਿਹਾ ਹੀ ਸ੍ਰੀਦੇਵੀ ਦੀ ਸੌਤੇਲੀ ਬੇਟੀ ਨਾਲ ਹੁੰਦਾ ਹੈ। ਸ੍ਰੀਦੇਵੀ ਦੀ ਬੇਟੀ ਨਾਲ ਬਲਾਤਕਾਰ ਕਰਨ ਵਾਲਿਆਂ ਨੂੰ ਕੋਰਟ ਬਰੀ ਕਰ ਦਿੰਦਾ ਹੈ ਜਿਸ ਤੋਂ ਬਾਅਦ ਉਹ ਖੁਦ ਇਨਸਾਫ ਲੈਣ ਦੀ ਠਾਣ ਲੈਂਦੀ ਹੈ।
ਅਜੇ ਦੇਵਗਨ ਤੇ ਸਹਿਯੋਗੀਆਂ ਵੱਲੋਂ ਨਿਰਮਿਤ ਫਿਲਮ 'ਪਾਰਚਰਡ' ਇਕ ਅਜਿਹੀ ਫਿਲਮ ਹੈ ਜੋ ਸਾਡੇ ਸਮਾਜ ਦੀਆਂ ਅੱਖਾਂ 'ਤੇ ਬੰਨ੍ਹੀ ਪੱਟੀ ਖੋਲ੍ਹਣ ਦਾ ਕੰਮ ਕਰਦੀ ਹੈ। ਜਾਂ ਤਾਂ ਅਸੀਂ ਕਾਫੀ ਅੱਗੇ ਨਿੱਕਲ ਗਏ ਹਾਂ ਤੇ ਇਹ ਗਲਤ ਫਹਿਮੀ ਪਾਲ ਬੈਠੇ ਹਾਂ ਕਿ ਬਹੁਤ ਜ਼ਿਆਦਾ ਨਾਰੀ ਸਸ਼ਕਤੀਕਰਨ ਹੋ ਰਿਹਾ ਹੈ। ਪਰ ਸਾਡੇ ਹੀ ਦੇਸ਼ ਦੇ ਦੂਰ ਦਰਾਜ ਇਲਾਕਿਆਂ 'ਚ ਮਹਿਲਾਵਾਂ ਦੀ ਕੀ ਸਥਿਤੀ ਹੈ ਇਹ ਫਿਲਮ ਬਿਹਤਰੀਨ ਤਰੀਕੇ ਨਾਲ ਦਰਸਾਉਂਦੀ ਹੈ।
ਸਾਲ 2016 'ਚ ਆਈ ਅਸਵਿਨੀ ਤਿਵਾੜੀ ਦੀ ਫਿਲਮ 'ਨਿਲ ਬਟੇ ਸੰਨਾਟਾ' ਨੇ ਸਾਰਿਆਂ ਦਾ ਦਿਲ ਜਿੱਤ ਲਿਆ ਸੀ। ਫਿਲਮ ਦੀ ਕਹਾਣੀ ਇਕ ਅਜਿਹੀ ਸਿੰਗਲ ਮਦਰ ਤੇ ਉਸਦੀ ਬੇਟੀ 'ਤੇ ਆਧਾਰਤ ਹੈ। ਫਿਲਮ 'ਚ ਬੇਟੀ ਮੈਥਸ ਤੋਂ ਦੂਰ ਭੱਜਦੀ ਹੈ ਤੇ ਪੜ੍ਹਾਈ ਦੀ ਅਹਿਮੀਅਤ ਸਮਝਾਉਣ ਤੇ ਮੌਟੀਵੇਟ ਕਰਨ ਲਈ ਉਸ ਦੀ ਮਾਂ ਵੀ ਸਕੂਲ 'ਚ ਐਡਮਿਸ਼ਨ ਲੈ ਲੈਂਦੀ ਹੈ। ਫਿਲਮ 'ਚ ਸਵ੍ਰਾ ਭਾਸਕਰ ਦੇ ਕੰਮ ਦੀ ਤਾਰੀਫ ਹੋਈ ਸੀ।
ਸਾਲ 2015 'ਚ ਨਿਰਦੇਸ਼ਕ ਪਾਨ ਨਾਲਿਨੀ ਦੀ ਫਿਲਮ 'ਯੰਗ ਇੰਡੀਅਨ ਗਾਡੇਸ' ਇਕ ਅਜਿਹੀ ਫਿਲਮ ਹੈ ਜਿਸ 'ਚ ਅੱਜ ਦੀ ਮਹਿਲਾ, ਉਸਦੀਆਂ ਚੁਣੌਤੀਆਂ ਤੇ ਉਸ ਦੇ ਹੱਲ ਦੀ ਗੱਲ ਕਰਦੀ ਹੈ। ਫਿਲਮ 5 ਦੋਸਤਾਂ ਦੀ ਕਹਾਣੀ ਹੈ ਤੇ ਇਹ ਸਾਰੀਆਂ ਦੋਸਤ ਕੁੜੀਆਂ ਹਨ। ਫਿਲਮ ਦੀ ਕਹਾਣੀ ਗੋਆ 'ਤੇ ਆਧਾਰਤ ਹੈ।
ਸੁਜਾਏ ਘੋਸ਼ ਦੀ ਫਿਲਮ ਕਹਾਣੀ ਸਾਲ 2012 'ਚ ਰਿਲੀਜ਼ ਹੋਈ ਸੀ। ਇਹ ਫਿਲਮ ਇਕ ਅਜਿਹੀ ਮਹਿਲਾ ਦੀ ਕਹਾਣੀ 'ਤੇ ਆਧਾਰਤ ਹੈ ਜੋ ਬੜੀ ਹੀ ਹਿੰਮਤ ਤੇ ਸਮਝਦਾਰੀ ਨਾਲ ਨਾ ਸਿਰਫ ਆਪਣੇ ਪਤੀ ਦੀ ਮੌਤ ਦਾ ਬਦਲਾ ਲੈਂਦੀ ਹੈ ਬਲਕਿ ਸਿਸਟਮ 'ਚ ਫੈਲੀ ਗੰਦਗੀ ਤੇ ਆਪਣੇ ਪਤੀ ਦੇ ਅਧੂਰੇ ਕੰਮ ਨੂੰ ਵੀ ਪੂਰਾ ਕਰਦੀ ਹੈ। ਇਸ ਫਿਲਮ ਲਈ ਵਿੱਦਿਆ ਬਾਲਣ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ।
ਸਾਲ 2012 'ਚ ਸ੍ਰੀਦੇਵੀ ਦੀ ਆਈ ਫਿਲਮ 'ਇੰਗਲਿਸ਼ ਵਿੰਗਲਿਸ਼' ਦੀ ਵੀ ਜੰਮ ਕੇ ਤਾਰੀਫ ਹੋਈ ਸੀ। ਇਹ ਫਿਲਮ ਇਕ ਅਜਿਹੀ ਮਾਂ ਦੀ ਕਹਾਣੀ 'ਤੇ ਆਧਾਰਤ ਹੈ ਜੋ ਆਪਣੇ ਐਡਵਾਂਸ ਬੱਚਿਆਂ ਤੋਂ ਥੋੜਾ ਪਛੜ ਜਾਂਦੀ ਹੈ ਤੇ ਇਸ 'ਚ ਸਭ ਤੋਂ ਵੱਡਾ ਰੋੜਾ ਉਸਦੇ ਸਾਹਮਣੇ ਅੰਗਰੇਜ਼ੀ ਭਾਸ਼ਾ ਹੈ। ਉਹ ਕਿਸ ਤਰ੍ਹਾਂ ਆਪਣੀ ਇਹ ਅੜਚਨ ਪਾਰ ਕਰ ਜਾਂਦੀ ਹੈ ਇਸ 'ਤੇ ਆਧਾਰਤ ਹੈ ਇਹ ਫਿਲਮ।
ਏਅਰ ਹੋਸਟੈਸ ਨੀਰਜਾ ਭਨੋਟ ਦੀ ਅਸਲ ਕਹਾਣੀ ਤੇ ਆਧਾਰਤ ਨਿਰਦੇਸ਼ਕ ਰਾਮ ਮਾਧਵਾਨੀ ਦੀ ਇਸ ਫਿਲਮ ਨੇ ਵੀ ਦਰਸ਼ਕਾਂ ਦੀ ਖੂਬ ਵਾਹ ਵਾਹ ਬਟੋਰੀ। ਫਿਲਮ 'ਚ ਨੀਰਜਾ ਦਾ ਕਿਰਦਾਰ ਸੋਨਮ ਕਪੂਰ ਨੇ ਨਿਭਾਇਆ ਸੀ ਤੇ ਉਨ੍ਹਾਂ ਨੂੰ ਇਸ ਲਈ ਰਾਸ਼ਟਰੀ ਸਨਮਾਨ ਵੀ ਮਿਲਿਆ। ਇਹ ਫਿਲਮ ਔਰਤ ਦੀ ਉਸ ਲੁਕੀ ਹੋਈ ਤਾਕਤ ਦੀ ਗੱਲ ਕਰਦੀ ਹੈ ਜਿਸ ਨੂੰ ਕਈ ਵਾਰ ਖੁਦ ਨੂੰ ਸਮਝ ਪਾਉਂਦੀ।
ਵਿਕਾਸ ਬਹਿਲ ਦੀ ਫਿਲਮ 'ਕੁਈਨ' ਵੀ ਵੱਡੇ ਪਰਦੇ 'ਤੇ ਰਿਲੀਜ਼ ਹੋਈ। ਫਿਲਮ ਦੀ ਕਹਾਣੀ ਇਕ ਅਜਿਹੀ ਲੜਕੀ 'ਤੇ ਆਧਾਰਤ ਸੀ ਜਿਸ ਦਾ ਘਰੇਲੂ ਹੋਣਾ ਹੀ ਉਸ ਲਈ ਸ਼ਰਾਪ ਬਣ ਜਾਂਦਾ ਹੈ ਤੇ ਉਸਦਾ ਮੰਗੇਤਰ ਵਿਆਹ ਤੋਂ ਠੀਕ ਪਹਿਲਾਂ ਰਿਸ਼ਤਾ ਤੋੜ ਦਿੰਦਾ ਹੈ। ਅਜਿਹੇ 'ਚ ਕੁੜੀ ਤੇ ਉਸਦਾ ਪਰਿਵਾਰ ਸੰਘਰਸ਼ ਕਰਦਾ ਹੈ। ਫਿਲਮ 'ਚ ਕੰਗਨਾ ਤੇ ਰਾਜ ਕੁਮਾਰ ਰਾਓ ਮੁੱਖ ਭੂਮਿਕਾ 'ਚ ਸਨ।
ਸਾਲ 2014 'ਚ ਇਮਤਿਆਜ਼ ਅਲੀ ਨਿਰਦੇਸ਼ਿਤ ਫਿਲਮ 'ਹਾਈਵੇਅ' ਨੇ ਇਕ ਅਜਿਹੇ ਮਸਲੇ ਨੂੰ ਚੁੱਕਿਆ ਜੋ ਕਦੇ ਕਦੇ ਸਮਾਜ 'ਚ ਖੁਦ ਨਾਲ ਸਾਂਝਾ ਕਰਨ ਤੋਂ ਵੀ ਲੋਕ ਹਿਚਕਚਾਉਂਦੇ ਹਨ। ਬਚਪਨ 'ਚ ਬੱਚੇ ਸੋਸ਼ਨ ਦਾ ਅਰਥ ਨਹੀਂ ਸਮਝਦੇ ਅਜਿਹੇ 'ਚ ਕਈ ਵਾਰ ਤਹਾਨੂੰ ਵੀ ਆਸ-ਪਾਸ ਦੇ ਲੋਕ ਉਨ੍ਹਾਾਂ ਦੀ ਇਸ ਮਾਸੂਮੀਅਤ ਦਾ ਫਾਇਦਾ ਚੁੱਕਣ ਲੱਗਦੇ ਹਨ। ਸਾਡੇ ਸਮਾਜ ਦੇ ਇਸ ਬੇਹੱਦ ਕਾਲੇ ਸੱਚ ਨੂੰ ਇਮਤਿਆਜ ਅਲੀ ਨੇ ਬੜੀ ਹੀ ਸਹਿਜਤਾ ਨਾਲ ਚੁੱਕਿਆ ਸੀ। ਆਲੀਆ ਭੱਟ ਦੀ ਅਦਾਕਾਰੀ ਦੀ ਖੂਬ ਤਾਰੀਫ ਹੋਈ ਸੀ।। ਆਲੀਆ ਦੇ ਨਾਲ ਇਸ ਫਿਲਮ 'ਚ ਰਣਦੀਪ ਹੁੱਢਾ ਵੀ ਅਹਿਮ ਭੂਮਿਕਾ 'ਚ ਸਨ।
'ਪਿੰਕ' ਫਿਲਮ 'ਚ ਵੀ ਸਮਾਜ ਵਿਚ ਕੁੜੀਆਂ ਦੀ ਆਜ਼ਾਦੀ ਦੇ ਸਵਾਲ ਨੂੰ ਖੂਬ ਵਧੀਆਂ ਤਰੀਕੇ ਨਾਲ ਚੁੱਕਿਆ ਗਿਆ ਸੀ।