ਯਾਮੀ ਗੌਤਮ ਤੇ ਪੰਕਜ ਕਪੂਰ ਫ਼ਿਲਮ 'Lost' 'ਚ ਆਉਣਗੇ ਨਜ਼ਰ
ਮੁੰਬਈ: ਯਾਮੀ ਗੌਤਮ ਤੇ ਪੰਕਜ ਕਪੂਰ ਫ਼ਿਲਮ 'Lost' 'ਚ ਨਜ਼ਰ ਆਉਣਗੇ। ਫ਼ਿਲਮ lost ਦੇ ਨਾਲ-ਨਾਲ ਇਸ ਦੀ ਕਾਸਟ ਵੀ ਫਾਈਨਲ ਹੋ ਗਈ ਹੈ। ਯਾਮੀ ਤੇ ਪੰਕਜ ਕਪੂਰ ਤੋਂ ਇਲਾਵਾ ਰਾਹੁਲ ਖੰਨਾ ਫ਼ਿਲਮ ਦਾ ਹਿੱਸਾ ਹਨ।
Download ABP Live App and Watch All Latest Videos
View In Appਫ਼ਿਲਮ ਅਨਿਰੁੱਧ ਰੌਏ ਦੀ ਡਾਇਰੈਕਸ਼ਨ ਹੇਠ ਬਣੇਗੀ ਜਿਨ੍ਹਾਂ ਨੇ ਪਿੰਕ ਵਰਗੀ ਫ਼ਿਲਮ ਸਿਨੇਮਾ ਨੂੰ ਦਿੱਤੀ।
ZEE ਸਟੂਡੀਓਜ਼ ਫ਼ਿਲਮ ਨੂੰ ਪ੍ਰੋਡਿਊਸ ਕਰੇਗਾ। ਫ਼ਿਲਮ ਦਾ ਸ਼ੂਟ ਇਸ ਮਹੀਨੇ ਸ਼ੁਰੂ ਹੋ ਜਾਏਗਾ। ਫ਼ਿਲਮ 'Lost' ਦੀ ਕਹਾਣੀ ਕੋਲਕਾਤਾ ਤੇ ਪੁਰੁਲਿਆ ਵਿਖੇ ਫ਼ਿਲਮੀ ਜਾਏਗੀ।
ਯਾਮੀ ਗੌਤਮ ਪਿਛਲੇ ਕੁਝ ਸਮੇਂ ਤੋਂ ਕਾਫੀ ਚਰਚਾ 'ਚ ਵੀ ਹੈ। ਹਾਲ ਹੀ 'ਚ ED ਨੇ ਯਾਮੀ ਨੂੰ ਮਨੀ ਲੌਂਡਰਿੰਗ ਮਾਮਲੇ 'ਚ ਸਨਮਾਨ ਜਾਰੀ ਕੀਤੇ ਸੀ।ਉਸ ਤੋਂ ਇਲਾਵਾ ਯਾਮੀ ਗੌਤਮ ਆਪਣੇ ਵਿਆਹ ਦੀ ਖ਼ਬਰ ਦੇ ਕੇ ਫੈਨਜ਼ ਨੂੰ ਕਾਫੀ ਸਰਪ੍ਰਾਈਜ਼ ਕੀਤਾ ਸੀ। ਬਾਕੀ ਫ਼ਿਲਮ 'lost' ਸਾਲ 2022 ਦੇ ਸ਼ੁਰੂਆਤੀ ਮਹੀਨਿਆਂ 'ਚ ਰਿਲੀਜ਼ ਹੋਏਗੀ।
ਅਦਾਕਾਰਾ ਯਾਮੀ ਗੌਤਮ ਦੀਆਂ ਆਉਣ ਵਾਲੀਆਂ ਫ਼ਿਲਮਾਂ 'ਚ ਭੂਤ ਪੁਲਿਸ ਦਾ ਨਾਮ ਵੀ ਸ਼ਾਮਿਲ ਹੈ ਜੋ 17 ਸਤੰਬਰ ਨੂੰ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਹੋਏਗੀ।