Year End 2021: Sapna Choudhary ਤੋਂ Paresh Rawal ਤੱਕ, ਜਦੋਂ ਮਸ਼ਹੂਰ ਹਸਤੀਆਂ ਦੀ ਮੌਤ ਦੀਆਂ ਉੱਡੀਆਂ ਖ਼ਬਰਾਂ
Year Ender 2021: ਬਾਲੀਵੁੱਡ ਸੈਲੇਬਸ ਹਮੇਸ਼ਾ ਹੀ ਸੁਰਖੀਆਂ 'ਚ ਰਹਿੰਦੇ ਹਨ, ਕਦੇ ਉਹ ਆਪਣੇ ਸਟਾਈਲ ਲਈ ਤਾਂ ਕਦੇ ਆਪਣੇ ਕੰਮਾਂ ਲਈ ਪ੍ਰਸ਼ੰਸਕਾਂ ਵੱਲੋਂ ਤਾਰੀਫ ਬਟੋਰਦੇ ਰਹਿੰਦੇ ਹਨ ਪਰ ਇਸ ਸਾਲ ਕੁਝ ਸੈਲੇਬਸ ਨੂੰ ਅਜਿਹੀਆਂ ਗੱਲਾਂ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਬਾਰੇ ਉਨ੍ਹਾਂ ਨੇ ਸੋਚਿਆ ਵੀ ਨਹੀਂ ਹੋਵੇਗਾ। ਸਪਨਾ ਚੌਧਰੀ (Sapna Choudhary) ਤੋਂ ਲੈ ਕੇ ਪਰੇਸ਼ ਰਾਵਲ (Paresh Rawal) ਤੇ ਕਿਰਨ ਖੇਰ (Kirron Kher) ਤੱਕ, ਸੈਲੇਬਸ ਨੂੰ ਇਸ ਸਾਲ ਆਪਣੀ ਮੌਤ ਦੀਆਂ ਝੂਠੀਆਂ ਅਫਵਾਹਾਂ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਉਹ ਖੁਦ ਸਾਹਮਣੇ ਆਏ ਤੇ ਇਨ੍ਹਾਂ ਖਬਰਾਂ ਨੂੰ ਝੂਠ ਦੱਸਿਆ।
Download ABP Live App and Watch All Latest Videos
View In Appਇਸ ਸਾਲ 14 ਮਈ ਨੂੰ ਸੋਸ਼ਲ ਮੀਡੀਆ 'ਤੇ ਅਭਿਨੇਤਾ ਪਰੇਸ਼ ਰਾਵਤ ਦੇ ਅਚਾਨਕ ਦਿਹਾਂਤ ਦੀ ਖਬਰ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ। ਸੋਸ਼ਲ ਮੀਡੀਆ 'ਤੇ ਇਹ ਖਬਰ ਫੈਲ ਗਈ ਕਿ 14 ਮਈ ਨੂੰ ਸਵੇਰੇ 7 ਵਜੇ ਉਨ੍ਹਾਂ ਦਾ ਦਿਹਾਂਤ ਹੋ ਗਿਆ, ਜਿਸ ਤੋਂ ਬਾਅਦ ਅਦਾਕਾਰ ਨੇ ਖੁਦ ਪੂਰੀ ਸੱਚਾਈ ਦਾ ਖੁਲਾਸਾ ਕੀਤਾ ਤੇ ਮਜ਼ਾਕ ਵਿੱਚ ਕਿਹਾ, ਗਲਤਫਹਿਮੀ ਲਈ ਅਫਸੋਸ ਹੈ, ਮੈਂ ਸਵੇਰੇ 7 ਵਜੇ ਸੌਂ ਗਿਆ ਸੀ।
ਸ਼ਕਤੀਮਾਨ ਸੀਰੀਅਲ ਫੇਮ ਅਭਿਨੇਤਾ ਮੁਕੇਸ਼ ਖੰਨਾ ਬਾਰੇ ਅਫਵਾਹ ਫੈਲ ਗਈ ਸੀ ਕਿ ਕੋਵਿਡ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਅਭਿਨੇਤਾ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ, ''ਮੈਂ ਤੁਹਾਡੀਆਂ ਪ੍ਰਾਰਥਨਾਵਾਂ ਨਾਲ ਬਿਲਕੁਲ ਠੀਕ ਹਾਂ ਤੇ ਸੁਰੱਖਿਅਤ ਹਾਂ''।
ਜਦੋਂ ਆਪਣੇ ਦੌਰ ਦੀ ਮਸ਼ਹੂਰ ਐਂਕਰ ਤਬੱਸੁਮ ਦੀ ਮੌਤ ਦੀ ਅਫਵਾਹ ਫੈਲੀ ਤਾਂ ਉਨ੍ਹਾਂ ਟਵੀਟ ਕਰਕੇ ਕਿਹਾ, ''ਤੁਹਾਡੀਆਂ ਸ਼ੁੱਭਕਾਮਨਾਵਾਂ ਕਾਰਨ ਮੈਂ ਬਿਲਕੁਲ ਠੀਕ, ਸਿਹਤਮੰਦ ਅਤੇ ਆਪਣੇ ਪਰਿਵਾਰ ਨਾਲ ਹਾਂ। ਜੋ ਅਫਵਾਹ ਮੇਰੇ ਬਾਰੇ ਫੈਲਾਈ ਜਾ ਰਹੀ ਹੈ, ਉਹ ਗਲਤ ਹੈ।
ਫਰਵਰੀ ਦੇ ਮਹੀਨੇ ਅਚਾਨਕ ਸੋਸ਼ਲ ਮੀਡੀਆ 'ਤੇ ਖਬਰ ਆਈ ਕਿ ਅਭਿਨੇਤਾ ਮੋਹਨ ਕਪੂਰ ਦੀ ਹਾਦਸੇ 'ਚ ਮੌਤ ਹੋ ਗਈ ਹੈ। ਇਸ ਤੋਂ ਬਾਅਦ ਅਦਾਕਾਰ ਨੇ ਟਵੀਟ ਕਰਕੇ ਇਸ ਖਬਰ ਨੂੰ ਗਲਤ ਦੱਸਿਆ ਅਤੇ ਲਿਖਿਆ, ''ਮੈਂ ਬਿਲਕੁਲ ਸੁਰੱਖਿਅਤ ਤੇ ਠੀਕ ਹਾਂ''।
ਅਦਾਕਾਰਾ ਕਿਰਨ ਖੇਰ ਨੂੰ ਇਸ ਸਾਲ ਕੈਂਸਰ ਦਾ ਪਤਾ ਲੱਗਾ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਖਬਰ ਫੈਲ ਗਈ ਕਿ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਪਤੀ ਅਨੁਪਮ ਖੇਰ ਨੇ ਟਵੀਟ ਕਰਕੇ ਕਿਹਾ ਕਿ ਕਿਰਨ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਗਲਤ ਹਨ ਤੇ ਉਨ੍ਹਾਂ ਨੇ ਕੋਵਿਡ ਦੀ ਦੂਜੀ ਖੁਰਾਕ ਲੈ ਲਈ ਹੈ। ਮੈਂ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਅਜਿਹੀਆਂ ਨਕਾਰਾਤਮਕ ਖ਼ਬਰਾਂ ਨਾ ਫੈਲਾਉਣ।
ਗਾਇਕ ਲੱਕੀ ਅਲੀ ਨੇ ਆਪਣੇ ਦਿਹਾਂਤ ਦੀ ਖਬਰ ਨੂੰ ਖਾਰਜ ਕਰਦੇ ਹੋਏ ਲਿਖਿਆ, ਮੈਂ ਜ਼ਿੰਦਾ ਹਾਂ ਅਤੇ ਸ਼ਾਂਤੀ ਨਾਲ ਆਪਣੇ ਘਰ ਵਿੱਚ ਹਾਂ... ਹਾਹਾਹਾਹਾ ਉਮੀਦ ਹੈ ਤੁਸੀਂ ਵੀ ਆਪਣੇ ਘਰ ਵਿੱਚ ਸੁਰੱਖਿਅਤ ਹੋਵੋਗੇ।
80-90 ਦੇ ਦਹਾਕੇ ਦੀ ਸੁਪਰਹਿੱਟ ਅਭਿਨੇਤਰੀ ਮੀਨਾਕਸ਼ੀ ਸ਼ੇਸ਼ਾਦਰੀ ਬਾਰੇ ਵੀ ਅਫਵਾਹ ਸੀ ਕਿ ਉਨ੍ਹਾਂ ਦੀ ਮੌਤ ਕੋਵਿਡ ਕਾਰਨ ਹੋਈ ਹੈ, ਜਿਸ ਤੋਂ ਬਾਅਦ ਅਦਾਕਾਰਾ ਨੇ ਡਾਂਸਿੰਗ ਪੋਜ਼ ਦਿੰਦੇ ਹੋਏ ਆਪਣੀ ਫੋਟੋ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ।
ਇਸੇ ਤਰ੍ਹਾਂ ਹਰਿਆਣਵੀ ਡਾਂਸਰ ਸਪਨਾ ਚੌਧਰੀ ਦੀ ਮੌਤ ਦੀ ਖਬਰ ਵੀ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਗਈ, ਜਿਸ ਤੋਂ ਬਾਅਦ ਸਪਨਾ ਨੇ ਇਨ੍ਹਾਂ ਖਬਰਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, ''ਇਹ ਮੇਰੇ ਪਰਿਵਾਰ ਲਈ ਬਹੁਤ ਪ੍ਰੇਸ਼ਾਨ ਕਰਨ ਵਾਲੀ ਗੱਲ ਸੀ, ਸੋਚੋ ਮੇਰੇ ਮਾਤਾ-ਪਿਤਾ ਨੂੰ ਇਸ ਤਰ੍ਹਾਂ ਦੀਆਂ ਖ਼ਬਰਾਂ ਦਾ ਸਾਹਮਣਾ ਕਰਦਿਆਂ ਕਿਹੋ ਜਿਹਾ ਲੱਗਿਆ ਹੋਵੇਗਾ, ਜਿਸ ਵਿਚ ਲੋਕ ਉਸ ਦੀ ਧੀ ਦੀ ਮੌਤ ਬਾਰੇ ਸਵਾਲ ਉਠਾ ਰਹੇ ਹਨ