Zafar Ahmed Last Rites: ਗੌਹਰ ਖਾਨ ਦੇ ਪਿਤਾ ਨੂੰ ਕੀਤਾ ਗਿਆ ਸੁਪੁਰਦ-ਏ-ਖ਼ਾਕ, ਆਖਰੀ ਦਰਸ਼ਨਾਂ ਸਮੇਂ ਪਰਿਵਾਰ ਨੂੰ ਸੰਭਾਲਦੇ ਦਿਖੇ ਗੌਹਰ ਤੇ ਜ਼ੈਦ
ਅਦਾਕਾਰਾ ਗੌਹਰ ਖਾਨ ਦੇ ਪਿਤਾ ਜ਼ਫਰ ਅਹਿਮਦ ਖਾਨ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ ਹੈ। ਗੌਹਰ ਦੇ ਪਿਤਾ ਨੂੰ ਮੁੰਬਈ 'ਚ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ। ਇਸ ਦੌਰਾਨ ਗੌਹਰ ਅਤੇ ਜ਼ੈਦ ਦੀਆਂ ਪੂਰੇ ਪਰਿਵਾਰ ਨੂੰ ਸੰਭਾਲਣ ਵਾਲੀਆਂ ਬਹੁਤ ਭਾਵੁਕ ਤਸਵੀਰਾਂ ਸਾਹਮਣੇ ਆਈਆਂ ਹਨ।
Download ABP Live App and Watch All Latest Videos
View In Appਆਖਰੀ ਯਾਤਰਾ ਦੌਰਾਨ ਗੌਹਰ ਖਾਨ ਦੇ ਪਤੀ ਜ਼ੈਦ ਦਰਬਾਰ ਪਲ-ਪਲ ਜ਼ਫਰ ਅਹਿਮਦ ਖ਼ਾਨ ਦੇ ਨਾਲ ਦਿਖਾਈ ਦਿੱਤੇ। ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਜ਼ੈਦ ਇਕ ਐਂਬੂਲੈਂਸ 'ਚ ਪਰਿਵਾਰ ਨੂੰ ਸੰਭਾਲਦੇ ਹੋਏ ਦਿਖਾਈ ਦਿੱਤੇ।
ਗੌਹਰ ਖਾਨ, ਆਪਣੇ ਪਿਤਾ ਦੇ ਬਹੁਤ ਨਜ਼ਦੀਕ ਸੀ। ਇਸ ਖਬਰ ਨੂੰ ਸੁਣਨ ਤੋਂ ਬਾਅਦ ਉਹ ਬੁਰੀ ਤਰ੍ਹਾਂ ਟੁੱਟ ਗਈ। ਹਾਲਾਂਕਿ ਅਜਿਹੇ ਮੁਸ਼ਕਲ ਸਮੇਂ ਵਿੱਚ ਉਹ ਆਪਣੇ ਪੂਰੇ ਪਰਿਵਾਰ ਨੂੰ ਸੰਭਾਲ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਜ਼ਫਰ ਅਹਿਮਦ ਖ਼ਾਨ ਲੰਬੇ ਸਮੇਂ ਤੋਂ ਹਸਪਤਾਲ ਵਿੱਚ ਦਾਖਲ ਸੀ। ਉਨ੍ਹਾਂ ਸ਼ੁੱਕਰਵਾਰ ਸਵੇਰੇ ਆਖਰੀ ਸਾਹ ਲਿਆ।
ਗੌਹਰ ਖਾਨ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਤਸਵੀਰ ਸਾਂਝੀ ਕੀਤੀ ਹੈ ਅਤੇ ਬਹੁਤ ਭਾਵੁਕ ਨੋਟ ਲਿਖਿਆ ਹੈ। ਗੌਹਰ ਖਾਨ ਨੇ ਲਿਖਿਆ ਕਿ ਉਸ ਦੇ ਪਿਤਾ ਉਸ ਦੇ ਹੀਰੋ ਸੀ ਅਤੇ ਕੋਈ ਵੀ ਉਨ੍ਹਾਂ ਵਰਗਾ ਨਹੀਂ ਬਣ ਸਕੇਗਾ।
ਗੌਹਰ ਦੇ ਪਿਤਾ ਨੂੰ ਮੁੰਬਈ 'ਚ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ।
ਗੌਹਰ ਦੇ ਪਿਤਾ ਨੂੰ ਮੁੰਬਈ 'ਚ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ।
ਗੌਹਰ ਦੇ ਪਿਤਾ ਨੂੰ ਮੁੰਬਈ 'ਚ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ।