No Return Policy: 'ਵਿਕਿਆ ਹੋਇਆ ਸਮਾਨ ਵਾਪਸ ਨਹੀਂ ਹੋਵੇਗਾ', ਅਜਿਹੇ ਦੁਕਾਨਦਾਰਾਂ ਨੂੰ ਜ਼ਰੂਰ ਦੱਸ ਦਿਓ ਆਹ ਕਾਨੂੰਨ
ਅਕਸਰ ਸ਼ਾਪਿੰਗ ਵੇਲੇ ਤੁਸੀਂ ਕਈ ਦੁਕਾਨਾਂ 'ਤੇ ਇੱਕ ਚੀਜ਼ ਪੜ੍ਹੀ ਹੋਵੇਗੀ, ਲਿਖਿਆ ਹੁੰਦਾ ਹੈ ਕਿ ਵੇਚਿਆ ਹੋਇਆ ਸਾਮਾਨ ਵਾਪਸ ਨਹੀਂ ਕੀਤਾ ਜਾਵੇਗਾ। ਜਦੋਂ ਵੀ ਲੋਕ ਅਜਿਹੀਆਂ ਦੁਕਾਨਾਂ ਤੋਂ ਖਰੀਦਦਾਰੀ ਕਰਦੇ ਹਨ ਤਾਂ ਉਹ ਸੋਚਦੇ ਹਨ ਕਿ ਹੁਣੇ ਕੱਪੜੇ ਜਾਂ ਸਾਮਾਨ ਚੈੱਕ ਕਰ ਲਓ, ਕਿਉਂਕਿ ਉਹ ਬਾਅਦ ਵਿੱਚ ਵਾਪਸ ਨਹੀਂ ਆਉਣਗੇ।
Download ABP Live App and Watch All Latest Videos
View In Appਹੁਣ ਜੇਕਰ ਅਸੀਂ ਤੁਹਾਨੂੰ ਦੱਸ ਦਈਏ ਕਿ ਦੁਕਾਨ 'ਤੇ ਇਦਾਂ ਲਿਖਣਾ ਹੀ ਗਲਤ ਹੈ, ਤਾਂ ਕੀ ਤੁਸੀਂ ਵਿਸ਼ਵਾਸ ਕਰੋਗੇ?
ਕੋਈ ਵੀ ਦੁਕਾਨਦਾਰ ਜਾਂ ਸਟੋਰ ਖਰਾਬ ਵਸਤੂ ਜਾਂ ਪ੍ਰੋਡਕਟ ਨੂੰ ਵਾਪਸ ਕਰਨ ਤੋਂ ਇਨਕਾਰ ਨਹੀਂ ਕਰ ਸਕਦਾ ਹੈ। ਤੁਸੀਂ ਉਸ ਸਮਾਨ ਨੂੰ ਵਾਪਸ ਕਰ ਸਕਦੇ ਹੋ ਜਿਹੜਾ ਤੁਹਾਡੇ ਕੋਲ ਖਰਾਬ ਆ ਗਿਆ ਹੈ।
ਜੇਕਰ ਕੋਈ ਦੁਕਾਨਦਾਰ ਵਾਪਸ ਕਰਨ ਜਾਂ ਬਦਲਣ ਤੋਂ ਇਨਕਾਰ ਕਰਦਾ ਹੈ, ਤਾਂ ਤੁਸੀਂ ਉਸ ਬਾਰੇ ਸ਼ਿਕਾਇਤ ਕਰ ਸਕਦੇ ਹੋ।
ਤੁਸੀਂ ਕੰਜ਼ਿਊਮਰ ਫੋਰਮ ਵਿੱਚ ਅਜਿਹੇ ਦੁਕਾਨਦਾਰ ਦੀ ਸ਼ਿਕਾਇਤ ਕਰ ਸਕਦੇ ਹੋ। Consumer protection act ਦੇ ਤਹਿਤ ਕਿਹਾ ਗਿਆ ਹੈ ਕਿ ਜੇਕਰ ਕੋਈ ਵਸਤੂ ਖ਼ਰਾਬ ਹੈ ਤਾਂ ਉਸ ਨੂੰ 15 ਦਿਨਾਂ ਦੇ ਅੰਦਰ ਵਾਪਸ ਕੀਤਾ ਜਾ ਸਕਦਾ ਹੈ।
ਗਾਹਕ ਨੂੰ ਰਿਫੰਡ ਦੀ ਮੰਗ ਕਰਨ ਜਾਂ ਨੁਕਸ ਵਾਲੀ ਵਸਤੂ ਦੇ ਬਦਲੇ ਦੀ ਮੰਗ ਕਰਨ ਦਾ ਪੂਰਾ ਅਧਿਕਾਰ ਹੈ।
ਜੇਕਰ ਤੁਹਾਡੇ ਨਾਲ ਕਦੇ ਵੀ ਅਜਿਹਾ ਹੁੰਦਾ ਹੈ, ਤਾਂ ਤੁਸੀਂ ਇਸਦੀ ਸ਼ਿਕਾਇਤ 1800114000 'ਤੇ ਕਰ ਸਕਦੇ ਹੋ। ਇਸ 'ਤੇ ਤੁਹਾਨੂੰ ਦੁਕਾਨ ਦਾ ਪਤਾ ਅਤੇ ਹੋਰ ਸਾਰੀ ਜਾਣਕਾਰੀ ਦੇਣੀ ਹੋਵੇਗੀ।