ਕਿਸ ਦੇਸ਼ ਦੀਆਂ ਔਰਤਾਂ ਕੋਲ ਸਭ ਤੋਂ ਵੱਧ ਸੋਨਾ, ਭਾਰਤ ਦਾ ਨਾਮ ਲਿਸਟ ਵਿੱਚ ਕਿਥੇ?
ਭਾਰਤ ਵਿੱਚ ਸੋਨਾ ਹੋਰ ਕਈ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਪਾਇਆ ਜਾਂਦਾ ਹੈ। ਔਰਤਾਂ ਤੋਂ ਲੈ ਕੇ ਮਰਦਾਂ ਤੱਕ ਸੋਨਾ ਪਹਿਨਣ ਦਾ ਕ੍ਰੇਜ਼ ਹੈ। ਔਰਤਾਂ ਖਾਸ ਤੌਰ 'ਤੇ ਸੋਨੇ ਦੇ ਗਹਿਣੇ ਪਹਿਨਣਾ ਪਸੰਦ ਕਰਦੀਆਂ ਹਨ। ਭਾਰਤ ਦੇ ਕਈ ਰਾਜਾਂ ਵਿੱਚ ਔਰਤਾਂ ਧਾਰਮਿਕ ਸਮਾਗਮਾਂ ਵਿੱਚ ਵੀ ਸੋਨੇ ਦੇ ਗਹਿਣੇ ਪਹਿਨਦੀਆਂ ਹਨ।
Download ABP Live App and Watch All Latest Videos
View In Appਵਰਲਡ ਗੋਲਡ ਕਾਉਂਸਿਲ ਦੀ ਰਿਪੋਰਟ ਮੁਤਾਬਕ ਭਾਰਤੀ ਔਰਤਾਂ ਕੋਲ ਕਰੀਬ 24,000 ਟਨ ਸੋਨਾ ਹੈ। ਇਸ ਸੋਨੇ ਨੂੰ ਦੁਨੀਆ ਦਾ ਸਭ ਤੋਂ ਵੱਡਾ ਸੋਨੇ ਦਾ ਖਜ਼ਾਨਾ ਮੰਨਿਆ ਜਾ ਸਕਦਾ ਹੈ। WGC ਦੀ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤੀ ਔਰਤਾਂ ਦੁਨੀਆ ਦੇ ਕੁੱਲ ਸੋਨੇ ਦੇ ਭੰਡਾਰ ਦਾ 11 ਪ੍ਰਤੀਸ਼ਤ ਗਹਿਣਿਆਂ ਦੇ ਰੂਪ ਵਿੱਚ ਪਹਿਨਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਔਰਤਾਂ ਦੁਆਰਾ ਪਹਿਨੇ ਗਏ ਸੋਨੇ ਦੀ ਮਾਤਰਾ ਦੁਨੀਆ ਦੇ ਚੋਟੀ ਦੇ 5 ਦੇਸ਼ਾਂ ਦੇ ਕੁੱਲ ਸੋਨੇ ਦੇ ਭੰਡਾਰ ਤੋਂ ਵੱਧ ਹੈ।
ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ ਔਰਤਾਂ ਦੁਆਰਾ ਸੋਨੇ ਦੀ ਵਰਤੋਂ ਦੱਖਣੀ ਭਾਰਤ ਵਿੱਚ ਸਭ ਤੋਂ ਵੱਧ ਹੁੰਦੀ ਹੈ। ਦੇਸ਼ ਵਿੱਚ ਮੌਜੂਦ ਕੁੱਲ ਸੋਨਾ ਦਾ 40 ਫ਼ੀਸਦੀ ਹਿੱਸਾ ਦੱਖਣੀ ਭਾਰਤ ਕੋਲ ਹੈ, ਕੇਵਲ ਤਾਮਿਲਨਾਡੂ ਰਾਜ ਕੋਲ 28 ਫ਼ੀਸਦੀ ਸੋਨਾ ਹੈ। ਜੇਕਰ ਸਰਲ ਭਾਸ਼ਾ ਵਿੱਚ ਸਮਝੀਏ ਤਾਂ ਭਾਰਤ ਦੇ ਇਨ੍ਹਾਂ ਰਾਜਾਂ ਵਿੱਚ ਔਰਤਾਂ ਕੋਲ ਸਭ ਤੋਂ ਵੱਧ ਸੋਨੇ ਦੇ ਗਹਿਣੇ ਹਨ।
ਅਮਰੀਕਾ ਕੋਲ ਕੁੱਲ 8000 ਟਨ ਸੋਨਾ ਹੈ ਅਤੇ ਜਰਮਨੀ ਕੋਲ 3300 ਟਨ ਸੋਨਾ ਹੈ। ਇਸ ਤੋਂ ਇਲਾਵਾ ਇਟਲੀ ਕੋਲ 2450 ਟਨ, ਫਰਾਂਸ ਕੋਲ 2400 ਟਨ ਅਤੇ ਰੂਸ ਕੋਲ 1900 ਟਨ ਸੋਨਾ ਹੈ
ਧਿਆਨ ਯੋਗ ਹੈ ਕਿ ਭਾਰਤ ਨੇ ਵਿੱਤੀ ਸਾਲ 2023-24 ਵਿੱਚ ਬ੍ਰਿਟੇਨ ਵਿੱਚ ਰੱਖਿਆ ਆਪਣਾ 100 ਟਨ ਸੋਨਾ ਘਰੇਲੂ ਸੇਫ ਵਿੱਚ ਪਹੁੰਚਾਇਆ ਹੈ। ਇਹ 1991 ਤੋਂ ਬਾਅਦ ਸੋਨੇ ਦਾ ਸਭ ਤੋਂ ਵੱਡਾ ਤਬਾਦਲਾ ਹੈ। ਦੱਸ ਦਈਏ ਕਿ ਸਾਲ 1991 'ਚ ਵਿਦੇਸ਼ੀ ਮੁਦਰਾ ਸੰਕਟ ਨਾਲ ਨਜਿੱਠਣ ਲਈ ਭਾਰਤੀ ਖਜ਼ਾਨੇ 'ਚੋਂ ਸੋਨੇ ਦਾ ਵੱਡਾ ਹਿੱਸਾ ਗਿਰਵੀ ਰੱਖਣ ਲਈ ਕੱਢਿਆ ਗਿਆ ਸੀ।